PUNJABMAILUSA.COM

ਆਲ ਓਪਨ ਫੁੱਟਬਾਲ ਟੂਰਨਾਮੈਂਟ ਵਿੱਚ ਚਕਰ ਦੀ ਟੀਮ ਬਣੀ ਚੈਂਪੀਅਨ

ਆਲ ਓਪਨ ਫੁੱਟਬਾਲ ਟੂਰਨਾਮੈਂਟ ਵਿੱਚ ਚਕਰ ਦੀ ਟੀਮ ਬਣੀ ਚੈਂਪੀਅਨ

ਆਲ ਓਪਨ ਫੁੱਟਬਾਲ ਟੂਰਨਾਮੈਂਟ ਵਿੱਚ ਚਕਰ ਦੀ ਟੀਮ ਬਣੀ ਚੈਂਪੀਅਨ
November 20
21:09 2015

E
ਚਕਰ, 20 ਨਵੰਬਰ (ਪੰਜਾਬ ਮੇਲ) – ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ, ਚਕਰ ਵੱਲੋਂ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿੱਚ ਚਕਰ ਦੀਆਂ ਦੋ ਟੀਮਾਂ ਵੱਖ ਵੱਖ ਵਰਗਾਂ ਵਿੱਚ ਚੈਂਪੀਅਨ ਬਣੀਆਂ।ਫੁੱਟਬਾਲ ਆਲ ਓਪਨ ਵਿੱਚ ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਵੱਲੋਂ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੂੰ ਪੈਨਲਟੀਜ਼ ਦੁਆਰਾ ਹਰਾ ਕੇ ਚੈਂਪੀਅਨ ਟਰਾਫ਼ੀ ਅਤੇ ੬੫੦੦੦ ਹਜ਼ਾਰ ਦਾ ਇਨਾਮ ਜਿੱਤਿਆ।ਅੰਡਰ ੧੭ ਵਰਗ ਵਿੱਚ ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਵੱਲੋਂ ਸਰਾਭਾ ਫੁੱਟਬਾਲ ਕਲੱਬ ਨੂੰ ਹਰਾ ਕੇ ਚੈਂਪੀਅਨ ਬਣੀ।ਇਸ ਟੂਰਨਾਮੈਂਟ ਵਿੱਚ ਆਲ ਓਪਨ ਵਿੱਚ ਬੈਸਟ ਖਿਡਾਰੀ ਸੁਖਚੈਨ ਸਿੰਘ ਚੈਨਾ ਅਤੇ ਅੰਡਰ ੧੭ ਵਿੱਚ ਜੋਬਨਪ੍ਰੀਤ ਸਿੰਘ ਚਕਰ ਨੂੰ ਚੁਣਿਆ ਗਿਆ।ਇਸੇ ਤਰ੍ਹਾਂ ਜਿੱਥੇ ਅੰਦਰ ੧੭ ਵਿੱਚ ਸਭ ਤੋਂ ਵੱਧ ਅਨੁਸ਼ਾਸਿਤ ਟੀਮ ਚਕਰ ਦੀ ਚੁਣੀ ਗਈ ਜਦਕਿ ਆਲ ਓਪਨ ਵਿੱਚ ਇਹ ਇਨਾਮ ਚਕਰ ਅਤੇ ਮਾਹਿਲਪੁਰ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ।ਇਸ ਮੌਕੇ ਬਾਕਸਿੰਗ ਮੈਚ ਵੀ ਕਰਵਾਏ ਗਏ ਅਤੇ ਪੰਜਾਬ ਜੇਤੂ ਖਿਡਾਰੀਆਂ ਨੂੰ ਨਕਦੀ ਇਨਾਮ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪਦਮ ਸ੍ਰੀ ਤੇ ਅਰਜਨਾ ਐਵਾਰਡੀ ਐਸ.ਪੀ. ਬਹਾਦਰ ਸਿੰਘ, ਸ. ਦਵਿੰਦਰ ਸਿੰਘ ਏ.ਡੀ.ਸੀ. ਜਗਰਾਉਂ, ਸ. ਕੁਲਪ੍ਰੀਤ ਸਿੰਘ ਐਸ.ਡੀ.ਐਮ. ਜਗਰਾਉਂ, ਭਾਰਤ ਦੇ ਮੁੱਖ ਕੋਚ ਦਰੋਣਾਚਾਰੀਆ ਗੁਰਬਖਸ਼ ਸਿੰਘ ਸੰਧੂ, ਅਰਜਨਾ ਐਵਾਰਡੀ, ਓਲੰਪੀਅਨ ਮੁੱਕੇਬਾਜ਼ ਅਤੇ ਹਰਿਆਣਾ ਪੁਲੀਸ ਦੇ ਡੀ.ਐਸ.ਪੀ. ਅਖਿਲ ਕੁਮਾਰ, ਆਇਬਾ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ, ਈਸਟ ਬੰਗਾਲ ਫੁੱਟਬਾਲ ਕਲੱਬ ਦੇ ਡਾਇਰੈਕਟਰ ਅਤੇ ਕੋਚ ਸ੍ਰੀ ਰੰਜਨ ਚੌਧਰੀ, ਪ੍ਰੋ. ਸੀਤਲ ਸਿੰਘ, ਰੁੜਕਾ ਫੁੱਟਬਾਲ ਅਕੈਡਮੀ ਦੇ ਕਰਤਾ ਧਰਤਾ ਗੁਰਮੰਗਲ ਦਾਸ ਸੋਨੀ ਰੁੜਕਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਜਿੱਥੇ ਗੁਰਬਖਸ਼ ਸਿੰਘ ਸੰਧੂ ਅਤੇ ਓਲੰਪੀਅਨ ਮੁੱਕੇਬਾਜ਼ ਅਖਿਲ਼ ਕੁਮਾਰ ਨੇ ਕਿਹਾ ਕਿ ਚਕਰ ਅਕੈਡਮੀ ਤੋਂ ਭਾਰਤ ਦੀ ਬਾਕਸਿੰਗ ਨੂੰ ਬਹੁਤ ਆਸਾਂ ਹਨ।ਚਕਰ ਵਿੱਚੋਂ ਇੱਕ ਵਿਸ਼ਵ ਚੈਂਪੀਅਨ ਪੈਦਾ ਕਰਨਾ ਚਕਰ ਦੀ ਬਹੁਤ ਵੱਡੀ ਪ੍ਰਾਪਤੀ ਹੈ।ਇਸੇ ਤਰ੍ਹਾਂ ਫੁੱਟਬਾਲ ਕੋਚ ਸ੍ਰੀ ਰੰਜਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਚਕਰ ਦੀ ਫੁੱਟਬਾਲ ਵਿੱਚੋਂ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।ਇਸ ਮੌਕੇ ਸ. ਬਲਦੇਵ ਸਿੰਘ ਸਿੱਧੂ, ਐਸ.ਪੀ. ਦਵਿੰਦਰ ਸਿੰਘ, ਨਿਰਮਲ ਸਿੰਘ ਕਿੰਗਰਾ, ਧਿਆਨ ਸਿੰਘ ਅਮਰੀਕਾ, ਤਲਵਿੰਦਰ ਸਿੰਘ ਇਟਲੀ, ਸਮੁੱਚੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ