PUNJABMAILUSA.COM

ਆਰ.ਐਸ.ਐਸ. ਵੱਲੋਂ ਕਿਤਾਬਾਂ ’ਚ ਗੁਰੂ ਸਾਹਿਬਾਨ ਸਬੰਧੀ ਗਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਆਰ.ਐਸ.ਐਸ. ਵੱਲੋਂ ਕਿਤਾਬਾਂ ’ਚ ਗੁਰੂ ਸਾਹਿਬਾਨ ਸਬੰਧੀ ਗਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਆਰ.ਐਸ.ਐਸ. ਵੱਲੋਂ ਕਿਤਾਬਾਂ ’ਚ ਗੁਰੂ ਸਾਹਿਬਾਨ ਸਬੰਧੀ ਗਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
May 15
15:35 2018

ਭਾਈ ਲੌਂਗੋਵਾਲ ਨੇ ਭਾਰਤ ਤੇ ਮਹਾਰਾਸ਼ਟਰ ਸਰਕਾਰ ਨੂੰ ਪੱਤਰ ਲਿਖ ਕੇ ਕਾਰਵਾਈ ਮੰਗੀ
ਆਰ.ਐਸ.ਐਸ. ਸਿੱਖ ਵਿਰੋਧੀ ਹਰਕਤਾਂ ਤੋਂ ਬਾਜ਼ ਆਵੇ -ਭਾਈ ਲੌਂਗੋਵਾਲ

ਅੰਮ੍ਰਿਤਸਰ, 15 ਮਈ (ਪੰਜਾਬ ਮੇਲ)- ਆਰ.ਐਸ.ਐਸ. ਦੇ ਮੁੱਖ ਕੇਂਦਰ ਨਾਗਪੁਰ ਵਿਖੇ ਸ੍ਰੀ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀਆਂ ਕਿਤਾਬਾਂ ਵਿਚ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਦਰਸਾਉਣ ਸਮੇਤ ਇਤਿਹਾਸਕ ਤੱਥਾਂ ਨੂੰ ਵਿਗਾੜਨ ਦੇ ਕੋਝੇ ਯਤਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਦੇ ਦੋਸ਼ੀਆਂ ਖਿਲਾਫ਼ ਭਾਰਤ ਤੇ ਮਹਾਰਾਸ਼ਟਰ ਸਰਕਾਰ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਰ.ਐਸ.ਐਸ. ਦੀ ਘਿਨੌਣੀ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਆਰ.ਐਸ.ਐਸ. ਅਤੇ ਕਿਤਾਬਾਂ ਦੇ ਪ੍ਰਕਾਸ਼ਕ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਵਿਵਾਦਤ ਕਿਤਾਬਾਂ ਨੂੰ ਤੁਰੰਤ ਵਾਪਸ ਲੈਣ ਅਤੇ ਸਿੱਖ ਜਗਤ ਤੋਂ ਮੁਆਫ਼ੀ ਵੀ ਮੰਗਣ। ਉਨ੍ਹਾਂ ਆਰ.ਐਸ.ਐਸ. ਨੂੰ ਨਸੀਹਤ ਦਿੱਤੀ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਬਾਜ਼ ਆਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਰ.ਐਸ.ਐਸ. ਨੂੰ ਇਹ ਹਰਗਿਜ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਇਕ ਵੱਖਰੀ ਕੌਮ ਹੈ, ਇਸ ਦਾ ਇਤਿਹਾਸ ਨਿਰਾਲਾ ਅਤੇ ਵਿਲੱਖਣ ਹੈ, ਇਸ ਦੀ ਮਰਯਾਦਾ ਅਤੇ ਰੀਤੀ-ਰਿਵਾਜ਼ ਮੌਲਿਕ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਰਤਮਾਨ ਸਥਿਤੀ ਤਕ ਪਹੁੰਚਾਉਣ ਵਾਲੇ ਸਿੱਖ ਹੀ ਹਨ, ਜੋ ਦੇਸ਼ ਦੀ ਰਾਖੀ ਕਰਨ ਲਈ ਕੁਰਬਾਨੀਆਂ ਦੇਣ ਤੋਂ ਕਦੇ ਪਿਛੇ ਨਹੀਂ ਹਟੇ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੋਈ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਅਤੇ ਪ੍ਰੰਪਰਾਵਾਂ ਨੂੰ ਰਲਗਡ ਕਰਨ ਦਾ ਕੋਝਾ ਯਤਨ ਕਰੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਆਰ.ਐਸ.ਐਸ. ਹੋਵੇ ਜਾਂ ਕੋਈ ਹੋਰ। ਉਨ੍ਹਾਂ ਸਪੱਸ਼ਟ ਕੀਤਾ ਕਿ ਆਰ.ਐਸ.ਐਸ. ਵੱਲੋਂ ਸਿੱਖ ਇਤਿਹਾਸ ਵਿਗਾੜਨ ਦੀ ਹਰਕਤ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਨਹੀਂ ਬੈਠੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਦੀਆਂ ਕਿਤਾਬਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਜਲਦ ਇਕ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਸਿੱਖ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਕਾਨੂੰਨਦਾਨ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਇਹ ਕਮੇਟੀ ਜਿਥੇ ਇਤਿਹਾਸਕ ਤੱਥਾਂ ਨੂੰ ਵਾਚਿਆ ਕਰੇਗੀ, ਉਥੇ ਹੀ ਇਸ ਕਮੇਟੀ ’ਚ ਸ਼ਾਮਲ ਕਾਨੂੰਨੀ ਮਾਹਰ ਕਾਨੂੰਨੀ ਪ੍ਰਕਿਰਿਆ ਸਬੰਧੀ ਵੀ ਆਪਣੀ ਰਾਏ ਦੇਣਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article