PUNJABMAILUSA.COM

‘ਆਪ’ ਵਿੱਚ ਸਿਤਾਰਿਆਂ ਦਾ ਬੋਲਬਾਲਾ

‘ਆਪ’ ਵਿੱਚ ਸਿਤਾਰਿਆਂ ਦਾ ਬੋਲਬਾਲਾ

‘ਆਪ’ ਵਿੱਚ ਸਿਤਾਰਿਆਂ ਦਾ ਬੋਲਬਾਲਾ
June 03
09:38 2016

kejiwal-k08C-580x395
ਚੰਡੀਗੜ੍ਹ, 3 ਜੂਨ (ਪੰਜਾਬ ਮੇਲ)- ਪੰਜਾਬ ਵਿੱਚ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਵਿੱਚ ਸਿਤਾਰਿਆਂ ਦਾ ਬੋਲਬਾਲਾ ਹੋ ਗਿਆ ਹੈ। ਇਹ ਸਿਤਾਰੇ ਫਿਲਮੀ ਕਲਾਕਾਰ, ਗਾਇਕ ਤੇ ਖਿਡਾਰੀ ਹਨ। ਸਭ ਤੋਂ ਵੱਧ ਖਿਡਾਰੀ ਇਸ ਪਾਰਟੀ ਵੱਲ਼ ਖਿੱਚੇ ਜਾ ਰਹੇ ਹਨ। ਆਮ ਤੌਰ ‘ਤੇ ਇਹ ਵਰਗ ਸਿਆਸਤ ਤੋਂ ਦੂਰ ਹੀ ਰਹਿੰਦਾ ਹੈ। ਇਸ ਤੋਂ ਬਿਨਾਂ ਗਾਇਕ ਤੇ ਅਦਾਕਾਰ ਵੀ ‘ਆਪ’ ਦਾ ਗੁਣਗਾਣ ਕਰ ਰਹੇ ਹਨ।
ਵੀਰਵਾਰ ਨੂੰ ‘ਗੋਲਡਨ ਗਰਲ’ ਵਜੋਂ ਜਾਣੀ ਜਾਂਦੀ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਵੀ ‘ਆਪ’ ਦਾ ਝਾੜੂ ਫੜ ਲਿਆ ਹੈ। ਇਸ ਤੋਂ ਪਹਿਲਾਂ ਬਾਸਕਟਬਾਲ ਖਿਡਾਰੀ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ, ਅਰਜਨ ਐਵਾਰਡੀ ਕਰਤਾਰ ਸਿੰਘ ਭਲਵਾਨ, ਓਲੰਪੀਅਨ ਹਾਕੀ ਖਿਡਾਰੀ ਹਰਦੀਪ ਗਰੇਵਾਲ ਤੇ ਜਗਦੀਪ ਸਿੰਘ ਗਿੱਲ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ। ਕਲਾਕਾਰਾਂ ਵਿੱਚੋਂ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਬਚਨ ਬੇਦਿਲ, ਬਲਜੀਤ ਸਾਗਰ, ਗੁਰਚੇਤ ਚਿੱਤਰਕਾਰ, ਅਰਸ਼ਦ ਡੌਲੀ ਆਪ ਦੇ ਸਟਾਰ ਹਨ।
ਉਂਝ, ਪਹਿਲਾਂ ਵੀ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਨਾਲ ਖਿਡਾਰੀ ਤੇ ਕਲਾਕਾਰ ਜੁੜਦੇ ਰਹੇ ਹਨ ਪਰ ਉਨ੍ਹਾਂ ਦਾ ਸਿਆਸਤ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਰਿਹਾ। ਆਮ ਤੌਰ ‘ਤੇ ਉਹ ਸਿਆਸੀ ਪਾਰਟੀਆਂ ਵਿੱਚ ਸਹੀ ਤਰ੍ਹਾਂ ਫਿੱਟ ਨਹੀਂ ਹੋ ਸਕੇ। ਇਸ ਦੀ ਮਿਸਾਲ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੀ ਵੇਖੀ ਜਾ ਸਕਦੀ ਹੈ। ਹੁਣ ਵੇਖਣਾ ਹੋਏਗਾ ਕਿ ‘ਆਪ’ ਇਨ੍ਹਾਂ ਸਿਤਾਰਿਆਂ ਨੂੰ ਕਿਵੇਂ ਸੰਭਾਲ ਪਾਉਂਦੀ ਹੈ। ਪੰਜਾਬ ਵਿੱਚ ਪ੍ਰਭਾਵ ਬਣ ਰਿਹਾ ਹੈ ਕਿ ਹੁਣ ‘ਆਪ’ ਨੂੰ ਖਿਡਾਰੀ ਹੀ ਚਲਾਉਣਗੇ। ਨਵੀਂ ਪਾਰਟੀ ਹੋਣ ਕਰਕੇ ‘ਆਪ’ ਕੋਲ ਵੱਡੇ ਚਿਹਰਿਆਂ ਦੀ ਘਾਟ ਸੀ। ਉਹ ਇਹ ਕਮੀ ਫਿਲਮੀ ਅਦਾਕਾਰਾਂ, ਗਾਇਕਾਂ, ਪੱਤਰਕਾਰਾਂ ਤੇ ਖਿਡਾਰੀਆਂ ਨੂੰ ਸ਼ਾਮਲ ਕਰਕੇ ਪੂਰੀ ਕਰ ਰਹੀ ਹੈ। ਪ੍ਰਸਿੱਧ ਚਿਹਰਿਆਂ ਦਾ ‘ਆਪ’ ਨਾਲ ਜੁੜਨਾ ਵੱਡੀ ਗੱਲ ਹੈ। ਇਸ ਨਾਲ ਆਮ ਆਦਮੀ ਵੀ ਇਸ ਨਵੀਂ ਪਾਰਟੀ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਉਂਝ ਵੀ ਇਨ੍ਹਾਂ ਸਿਤਾਰਿਆਂ ਕੋਲ ਆਪਣੇ-ਆਪਣੇ ਪ੍ਰਸ਼ੰਸਕਾਂ ਦਾ ਦਾਇਰਾ ਹੁੰਦਾ ਹੈ। ਇਨ੍ਹਾਂ ਦੇ ਫੈਸਲੇ ਦਾ ਅਸਰ ਉਨ੍ਹਾਂ ‘ਤੇ ਵੀ ਪੈਂਦਾ ਹੈ। ਇਸ ਲਈ ਇਸ ਨੂੰ ‘ਆਪ’ ਲਈ ਸ਼ੁਭ ਸ਼ਗਨ ਹੀ ਮੰਨਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਨੇ ਸਿਆਸਤ ਤੋਂ ਦੂਰ ਰਹਿੰਦੇ ਇਨ੍ਹਾਂ ਵਰਗਾਂ ਨੂੰ ਹਥਿਆਰ ਬਣਾਉਣ ਦੀ ਰਣਨੀਤੀ ਘੜੀ ਹੈ। ਇਸ ਲਈ ਇਨ੍ਹਾਂ ਵਰਗਾਂ ਦੇ ਵੱਖਰੇ ਵਿੰਗ ਬਣਾ ਦਿੱਤੇ ਹਨ। ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੂੰ ਪਾਰਟੀ ਦੇ ਪ੍ਰਦੇਸ਼ ਕਲਚਰਲ ਵਿੰਗ ਦਾ ਪ੍ਰਧਾਨ ਤੇ ਬਲਜੀਤ ਸਾਗਰ, ਗੁਰਚੇਤ ਚਿੱਤਰਕਾਰ, ਅਰਸ਼ਦ ਡੌਲੀ ਤੇ ਇਕਬਾਲ ਕਪੂਰਥਲਾ ਨੂੰ ਮੈਂਬਰ ਬਣਾਇਆ ਹੈ। ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਖਿਡਾਰੀ ਤੇ ਸਾਬਕਾ ਪੁਲਿਸ ਅਧਿਕਾਰੀ ਸੱਜਣ ਸਿੰਘ ਚੀਮਾ ਨੂੰ ਖੇਡ ਵਿੰਗ ਪੰਜਾਬ ਦਾ ਪ੍ਰਧਾਨ ਤੇ ਕਰਤਾਰ ਸਿੰਘ ਪਹਿਲਵਾਨ, ਜਗਦੀਪ ਸਿੰਘ ਗਿਲ, ਹਰਦੀਪ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਮੱਖਣ ਸਿੰਘ ਧਾਲੀਵਾਲ, ਸਤਵੰਤ ਸਿੰਘ ਪੱਡਾ ਤੇ ਅਜੈਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
‘ਆਪ’ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਖ ਸਿਆਸਤ ਤੋਂ ਦੂਰ ਰਹਿੰਦੇ ਵਰਗਾਂ ਦਾ ਅਹਿਮ ਹਿੱਸਾ ਹੋਏਗਾ। ਇਸ ਲਈ ‘ਆਪ’ ਨੇ ਵੱਖ-ਵੱਖ ਵਿੰਗ ਬਣਾ ਕੇ ਹਰ ਵਰਗ ਨੂੰ ਸਰਗਮ ਸਿਆਸਤ ਨਾਲ ਜੋੜਨ ਦੀ ਰਣਨੀਤੀ ਘੜੀ ਹੈ। ‘ਆਪ’ ਨੂੰ ਆਸ ਹੈ ਕਿ ਇਸ ਦੇ ਹੈਰਾਨ ਕਰ ਦੇਣ ਵਾਲੇ ਨਤੀਜੇ ਆਉਣਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

Read Full Article