‘ਆਪ’ ਵਿਧਾਇਕ ਅਮਨ ਅਰੋੜਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

302
Share

ਚੰਡੀਗੜ੍ਹ, 31 ਅਗਸਤ (ਪੰਜਾਬ ਮੇਲ)- ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਵਿੱਚ ਮੰਤਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆ ਰਹੀ ਹੈ। ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਬੇਦੀ ਦੀ ਕੋਰੋਨ ਰਿਪੋਰਟ ਆਉਣ ਤੋਂ ਬਾਅਦ ਹੁਣ ‘ਆਪ’ ਵਿਧਾਇਕ ਅਮਨ ਅਰੋੜਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ‘ਚ ਐਂਟਰੀ ਲਈ ਸਾਰੇ ਵਿਧਾਇਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਜਿਸ ‘ਚ ਤਕਰੀਬਨ 31 ਵਿਧਾਇਕ ਕੋਰੋਨਾ ਪੌਜ਼ੇਟਿਵ ਨਿਕਲੇ ਸੀ। ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਮੌਜੂਦ ਸ਼ੁਤਰਾਣਾ ਨੂੰ ਬੁਖਾਰ ਸੀ ਜਿਸ ਤੋਂ ਬਾਅਦ ਉਨ੍ਹਾਂ ਬਾਹਰ ਆ ਕੋਰੋਨਾ ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਪਾਈ ਗਈ। ਉਧਰ ਜ਼ੀਰਾ ਨੇ ਸੈਸ਼ਨ ਤੋਂ ਪਹਿਲਾਂ ਆਪਣਾ ਕੋਰੋਨਾ ਰੈਪਿਡ ਟੈਸਟ ਕਰਵਾਇਆ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਉਸੇ ਰਿਪੋਰਟ ਦੇ ਆਧਾਰ ਤੇ ਜ਼ੀਰਾ ਨੂੰ ਅੱਜ ਸੈਸ਼ਨ ‘ਚ ਐਂਟਰੀ ਮਿਲ ਗਈ ਸੀ।ਪਰ ਜ਼ੀਰਾ ਦੀ ਦੂਜੀ ਕੋਰੋਨਾ ਰਿਪੋਰਟ ਹੁਣ ਪੌਜ਼ੇਟਿਵ ਪਾਈ ਗਈ ਹੈ।


Share