ਆਪ ਮੰਤਰੀ ਬਲਾਤਕਾਰ ਦੇ ਦੋਸ਼ਾਂ ‘ਚ ਗ੍ਰਿਫਤਾਰ

ਦਿੱਲੀ, 3 ਸਤੰਬਰ (ਪੰਜਾਬ ਮੇਲ) – ਆਮ ਆਦਮੀ ਪਾਰਟੀ ਦੇ ਮੰਤਰੀ ਸੰਦੀਪ ਕੁਮਾਰ ਨੂੰ ਬਲਾਤਕਾਰ ਦੇ ਦੋਸ਼ਾਂ ‘ਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ ਸੰਦੀਪ ਕੁਮਾਰ ਨੂੰ ਇਤਰਾਜ਼ਯੋਗ ਸੀਡੀ ਕਾਰਨ ਕੱਲ• ਮੰਤਰੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਅੱਜ ਸਬੰਧਤ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਉਣ ‘ਤੇ ਉਸ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਪੁਲਿਸ ਸੰਦੀਪ ਤੱਕ ਪੁੱਜਦੀ ਉਸ ਨੇ ਖੁਦ ਹੀ ਆਤਮ ਸਮਰਪਣ ਕਰ ਦਿੱਤਾ। ਪੁੱਛਗਿੱਛ ਮਗਰੋਂ ਪੁਲਿਸ ਨੇ ਸੰਦੀਪ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਕੱਲ• ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਮੈਜਿਸਟ੍ਰੇਟ ਸਾਹਮਣੇ ਪੀੜਤ ਔਰਤ ਦਾ ਬਿਆਨ ਦਰਜ ਕੀਤਾ ਗਿਆ। ਉਸ ਨੇ ਸੰਦੀਪ ਕੁਮਾਰ ‘ਤੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਆਪਣੇ ਬਿਆਨ ‘ਚ ਔਰਤ ਨੇ ਦੋਸ਼ ਲਾਇਆ ਕਿ 11 ਮਹੀਨੇ ਪਹਿਲਾਂ ਰਾਸ਼ਨ ਕਾਰਡ ਬਣਾਉਣ ਲਈ ਮਦਦ ਲੈਣ ਲਈ ਉਹ ਸੰਦੀਪ ਦੇ ਸੁਲਤਾਨਪੁਰੀ ਦਫ਼ਤਰ ਗਈ ਸੀ ਤੇ ਸੰਦੀਪ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਕੋਲਡ ਡ੍ਰਿੰਕ ‘ਚ ਕੁਝ ਮਿਲਾ ਕੇ ਪਿਲਾ ਦਿੱਤਾ ਗਿਆ ਸੀ ਤੇ ਦਫ਼ਤਰ ਨਾਲ ਲੱਗਦੇ ਮਕਾਨ ‘ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਸੰਦੀਪ ਕੁਮਾਰ ਵਿਰੁੱਧ ਧਾਰਾ 376 (ਜਬਰ ਜਨਾਹ), 328 ਤੇ 67-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਦੁਪਹਿਰ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਸੰਦੀਪ ਕੁਮਾਰ ਨੂੰ ਪਾਰਟੀ ਤੋਂ ਮੁਅੱਤਲ ਕਰ ਕੇ ਮਾਮਲਾ ਅਨੁਸ਼ਾਸਨੀ ਕਮੇਟੀ ਨੂੰ ਸੌਂਪ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਜੇ ਸੰਦੀਪ ਵਿਰੁੱਧ ਮਾਮਲਾ ਸਹੀ ਸਾਬਿਤ ਹੋਇਆ ਤਾਂ ਉਸ ਨੂੰ ਇਕ ਮਿਸਾਲੀ ਸਜ਼ਾ ਦਿੱਤੀ ਜਾਏਗੀ।
There are no comments at the moment, do you want to add one?
Write a comment