PUNJABMAILUSA.COM

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

 Breaking News

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼
February 12
10:21 2020

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਪਹਿਲਾਂ ਤੋਂ ਲੱਗ ਰਹੀਆਂ ਅਟਕਲਾਂ ਮੁਤਾਬਕ ਹੀ ‘ਆਪ’ ਵੱਡੇ ਫਰਕ ਨਾਲ ਜਿੱਤ ਕੇ ਦਿੱਲੀ ਦੀ ਸੱਤਾ ਉਪਰ ਮੁੜ ਕਾਮਯਾਬ ਹੋਣ ਵਿਚ ਸਫਲ ਰਹੀ ਹੈ। ਭਾਰਤੀ ਜਨਤਾ ਪਾਰਟੀ ਭਾਵੇਂ 2015 ਦੀਆਂ ਚੋਣਾਂ ਦੇ ਮੁਕਾਬਲੇ ਸੀਟਾਂ ਵਿਚ ਕੁੱਝ ਵਾਧਾ ਕਰਨ ਵਿਚ ਸਫਲ ਰਹੀ ਹੈ। ਪਰ ਸਾਰੀ ਤਾਕਤ ਝੌਂਕਣ ਦੇ ਬਾਵਜੂਦ ਭਾਜਪਾ ਨੂੰ ਦਿੱਲੀ ਦੇ ਲੋਕਾਂ ਵੱਲੋਂ ਬਹੁਤਾ ਹੁੰਗਾਰਾ ਨਹੀਂ ਮਿਲਿਆ। ਜਦਕਿ 2013 ਤੱਕ ਦਿੱਲੀ ਵਿਚ ਲਗਾਤਾਰ ਸ਼ਾਸਨ ਚਲਾਉਣ ਵਾਲੀ ਕਾਂਗਰਸ ਇਸ ਵਾਰ ਵੀ ਖਾਤਾ ਖੋਲ੍ਹਣ ‘ਚ ਨਾਕਾਮ ਹੀ ਰਹੀ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਆਏ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੀ ਸੱਤਾ ਹਾਸਲ ਕਰਨ ਲਈ ‘ਆਪ’ ਅਤੇ ਭਾਜਪਾ ਵਿਚਕਾਰ ਹੀ ਸਿੱਧੀ ਦੋ-ਧਿਰੀ ਟੱਕਰ ਸੀ। ਹੋਰ ਕੋਈ ਵੀ ਰਾਜਸੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਕਿਸੇ ਵੀ ਹਲਕੇ ਵਿਚ ਗਿਣਨ ਯੋਗ ਵੋਟ ਹਾਸਲ ਨਹੀਂ ਕਰ ਸਕੇ। ਇਸ ਵੇਲੇ ਹੋਈਆਂ ਦਿੱਲੀ ਚੋਣਾਂ ਦਾ ਮਹੱਤਵ ਸਿਰਫ ਦਿੱਲੀ ਦੇ ਲੋਕਾਂ ਤੱਕ ਸੀਮਤ ਨਹੀਂ, ਸਗੋਂ ਪੂਰੇ ਦੇਸ਼ ਦੀ ਰਾਜਸੀ ਹਾਲਤ ਨੂੰ ਬੇਹੱਦ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਦਿੱਲੀ ਚੋਣਾਂ ਦੇ ਨਤੀਜਿਆਂ ਉਪਰ ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਵੀ ਟਿਕੀਆਂ ਹੋਈਆਂ ਸਨ।
ਭਾਜਪਾ ਵੱਲੋਂ ਦਿੱਲੀ ਚੋਣਾਂ ਆਪਣੀ ਦੇਸ਼ ਵਿਆਪੀ ਨੀਤੀ ਤਹਿਤ ਫਿਰਕੂ ਧਰੁਵੀਕਰਨ ਦੇ ਮੁੱਦੇ ‘ਤੇ ਹੀ ਲੜੀਆਂ ਗਈਆਂ। ਦਿੱਲੀ ਚੋਣਾਂ ਵਿਚ ਵੀ ਭਾਜਪਾ ਨੇ ਆਪਣਾ ਮੁੱਖ ਚਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਬਣਾਇਆ ਹੋਇਆ ਸੀ। ਦਿੱਲੀ ਵਿਚ ਵੱਡੇ-ਵੱਡੇ ਪੋਸਟਰ ਲਗਾ ਕੇ ਇਹ ਨਾਅਰੇ ਲਿਖੇ ਹੋਏ ਸਨ ਕਿ ‘ਦੇਸ਼ ਬਦਲਿਆ, ਹੁਣ ਦਿੱਲੀ ਬਦਲੋ’। ਭਾਜਪਾ ਦਾ ਕਹਿਣਾ ਸੀ ਕਿ ਦਿੱਲੀ ਵਿਚ ਵੀ ਅਜਿਹੀ ਸਰਕਾਰ ਆਵੇ, ਜੋ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਨ ਦਾ ਗੁਣਗਾਨ ਕਰੇ, ਤਿੰਨ ਤਲਾਕ ਖਤਮ ਕਰਨ ਦੀ ਹਾਮੀ ਹੋਵੇ ਅਤੇ ਨਾਗਰਿਕਤਾ ਸੋਧ ਕਾਨੂੰਨ ਤੇ ਐੱਨ.ਆਰ.ਸੀ. ਦੀ ਪ੍ਰਸ਼ੰਸਾ ਕਰਨ ਵਾਲੀ ਹੋਵੇ। ਭਾਜਪਾ ਦੀ ਸਮੁੱਚੀ ਨੀਤੀ ਇਨ੍ਹਾਂ ਨਾਅਰਿਆਂ ਉੱਤੇ ਦਿੱਲੀ ਵਿਚ ਮੁਸਲਿਮ ਬਨਾਮ ਹਿੰਦੂ ਨਾਅਰੇ ਦੁਆਲੇ ਧਰੁਵੀਕਰਨ ਉਪਰ ਟਿਕੀ ਹੋਈ ਸੀ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਭਾਜਪਾ ਦੇ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਉਨ੍ਹਾਂ ਨੇ ਬੜੀ ਹੁਸ਼ਿਆਰੀ ਨਾਲ ਦਿੱਲੀ ਵਿਚ ਹਿੰਦੂ-ਮੁਸਲਿਮ ਮੁੱਦਾ ਹੀ ਨਹੀਂ ਉਭਰਨ ਦਿੱਤਾ। ਭਾਜਪਾ ਨੇ ਕਦੇ ਕੇਜਰੀਵਾਲ ਨੂੰ ਅੱਤਵਾਦੀ ਗਰਦਾਨਿਆ ਅਤੇ ਕਦੇ ਕਿਹਾ ਕਿ ਉਹ ਪੰਜਾਬ ਦੀਆਂ ਚੋਣਾਂ ਸਮੇਂ 2017 ਵਿਚ ਅੱਤਵਾਦੀਆਂ ਦੇ ਘਰਾਂ ਵਿਚ ਠਹਿਰਦਾ ਰਿਹਾ ਹੈ। ‘ਆਪ’ ਨੇ ਇਕ ਵਿਊਂਤਬੰਦ ਯੋਜਨਾ ਤਹਿਤ ਨਾ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵਿਚ ਕੋਈ ਸਿੱਧੀ ਸ਼ਮੂਲੀਅਤ ਕੀਤੀ ਅਤੇ ਨਾ ਹੀ ਭਾਜਪਾ ਵੱਲੋਂ ਉਭਾਰੇ ਜਾਂਦੇ ਫਿਰਕੂ ਪੱਤਿਆਂ ਉਪਰ ਹੀ ਕੋਈ ਪ੍ਰਤੀਕਰਮ ਦਿੱਤਾ, ਸਗੋਂ ਉਲਟਾ ਉਨ੍ਹਾਂ ਆਪਣੀ ਸਮੁੱਚੀ ਤਾਕਤ ਕੇਜਰੀਵਾਲ ਸਰਕਾਰ ਵੱਲੋਂ ਪਿਛਲੇ ਪੰਜ ਸਾਲ ਦੌਰਾਨ ਕੀਤੇ ਕੰਮਾਂ ਦੁਆਲੇ ਹੀ ਕੇਂਦਰਿਤ ਕਰੀ ਰੱਖੀ। ਕੇਜਰੀਵਾਲ ਦਾ ਵੋਟਰਾਂ ਨੂੰ ਸਿੱਧਾ ਹੀ ਕਹਿਣਾ ਸੀ ਕਿ ਜੇਕਰ ਤੁਸੀਂ ਸਾਡੇ ਕੀਤੇ ਕੰਮ ਤੋਂ ਸੰਤੁਸ਼ਟ ਹੋ, ਤਾਂ ਸਾਨੂੰ ਵੋਟ ਪਾਉ।
ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਦਿੱਲੀ ਵਾਸੀ ਬਹੁਗਿਣਤੀ ਵਿਚ ਖੁਦ ਹੀ ‘ਆਪ’ ਦੇ ਪ੍ਰਚਾਰਕ ਬਣੇ ਨਜ਼ਰ ਆਉਂਦੇ ਸਨ। ਜਿੱਥੇ ਕਿਤੇ ਵੀ ਕਿਸੇ ਨਾਲ ਗੱਲ ਕਰੋ, ਤਾਂ ਬਹੁਤੇ ਇਹੀ ਕਹਿੰਦੇ ਸੁਣਾਈ ਦਿੰਦੇ ਸਨ ਕਿ ਕੇਜਰੀਵਾਲ ਨੇ ਕੰਮ ਕਰਕੇ ਦਿਖਾਏ ਹਨ ਅਤੇ ਉਹੀ ਸਾਡੀ ਵੋਟ ਦਾ ਹੱਕਦਾਰ ਹੈ। ਕੇਜਰੀਵਾਲ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਵਿਚ ਖਾਸ ਤੌਰ ‘ਤੇ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਨਿੱਜੀ ਸਕੂਲਾਂ ਤੋਂ ਵੀ ਉਪਰ ਲੈ ਆਉਣ ਦਾ ਕਾਰਜ ਵੋਟਰਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਸੀ। ਦਿੱਲੀ ਦੇ ਦੂਰ-ਦਰਾਜ ਦੇ ਮੁਹੱਲਿਆਂ ਅਤੇ ਬਹੁ-ਮੰਜ਼ਿਲੀ ਇਮਾਰਤਾਂ ਵਿਚ ਵੀ ਜਲ ਸਪਲਾਈ ਦਾ ਬੇਹੱਦ ਸਸਤੀਆਂ ਦਰਾਂ ਉਪਰ ਸਪਲਾਈ ਕਰਨਾ ਅਤੇ ਪੂਰੇ ਹਿੰਦੋਸਤਾਨ ਨਾਲੋਂ ਦਿੱਲੀ ਵਿਚ ਬਹੁਤੀ ਸਸਤੀ ਦਰ ਉਪਰ ਬਿਜਲੀ ਮੁਹੱਈਆ ਕਰਵਾਉਣਾ ਆਪਣੇ ਆਪ ਵਿਚ ਹੀ ਇਕ ਨਵਾਂ ਵਿਕਾਸ ਮਾਡਲ ਪੇਸ਼ ਕਰਨ ਵਾਲਾ ਹੈ। ਦਿੱਲੀ ਦੇ ਇਸ ਨਵੇਂ ਵਿਕਾਸ ਮਾਡਲ ਨੂੰ ਰੱਦ ਕਰਨ ਜਾਂ ਇਸ ਦੇ ਮੁਕਾਬਲੇ ਵਿਚ ਕੋਈ ਹੋਰ ਗੱਲ ਕਰਨ ਦੇ ਸਮਰੱਥ ਭਾਜਪਾ ਅਤੇ ਕਾਂਗਰਸ ਨਹੀਂ ਹੋ ਸਕੀ।
ਨਤੀਜਾ ਇਹ ਹੋਇਆ ਕਿ ਫਿਰਕੂ ਧਰੂਵੀਕਰਨ ਦੀ ਨੀਤੀ ਨੂੰ ਲੋਕਾਂ ਨੇ ਭਾਂਜ ਦੇ ਦਿੱਤੀ ਹੈ ਅਤੇ ਉਲਟਾ ਸਗੋਂ ਘੱਟ ਗਿਣਤੀ ਭਾਈਚਾਰਿਆਂ ਮੁਸਲਿਮ, ਸਿੱਖ ਅਤੇ ਇਸਾਈਆਂ ਤੋਂ ਇਲਾਵਾ ਦਲਿਤ ਵਸੋਂ ਤੱਕ ਦਾ ਭਾਜਪਾ ਵਿਰੋਧੀ ਧਰੂਵੀਕਰਨ ਦਿੱਲੀ ਦੇ ਹਰ ਪਾਸੇ ਦੇਖਿਆ ਗਿਆ ਹੈ। ਦਿੱਲੀ ਵਿਚ ਸਿੱਖ ਭਾਈਚਾਰੇ ਦੀ ਵਧੇਰੇ ਵਸੋਂ ਵਾਲੇ 10 ਦੇ ਕਰੀਬ ਹਲਕਿਆਂ ਵਿਚੋਂ ਕਿਸੇ ਇਕ ਵਿਚ ਵੀ ਭਾਜਪਾ ਨਹੀਂ ਜਿੱਤ ਸਕੀ। ਸਗੋਂ ਇਨ੍ਹਾਂ ਹਲਕਿਆਂ ਵਿਚ ਸਾਰੇ ਹੀ ਜੇਤੂ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ। ਇਥੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਦਿੱਲੀ ਦੇ ਸਿੱਖ ਭਾਈਚਾਰੇ ਨੇ ਇਸ ਵਾਰ ਅਕਾਲੀਆਂ ਦੀ ਵੀ ਕੋਈ ਬਹੁਤੀ ਨਹੀਂ ਸੁਣੀ।
ਅਕਾਲੀ ਦਲ ਨੂੰ ਇਸ ਵਾਰ ਭਾਜਪਾ ਨੇ ਵੀ ਕੋਈ ਖਾਸ ਤਰਜੀਹ ਨਹੀਂ ਦਿੱਤੀ। ਪਿਛਲੀ ਚੋਣ ਵਿਚ ਅਕਾਲੀ ਦਲ ਨੇ ਚਾਰ ਹਲਕਿਆਂ ਤੋਂ ਚੋਣ ਲੜੀ ਸੀ। ਪਰ ਇਸ ਵਾਰ ਭਾਜਪਾ ਨੇ ਜਦ ਅਕਾਲੀ ਦਲ ਨੂੰ ਇਕ ਵੀ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ, ਤਾਂ ਤੈਸ਼ ਵਿਚ ਆਈ ਅਕਾਲੀ ਲੀਡਰਸ਼ਿਪ ਨੇ ਪਹਿਲਾਂ ਤਾਂ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ। ਪਰ ਫਿਰ ਭਾਜਪਾ ਦੀ ਘੁਰਕੀ ਤੋਂ ਡਰਦਿਆਂ ਅਤੇ ਬੀਬੀ ਬਾਦਲ ਦੀ ਕੁਰਸੀ ਬਚਾਉਣ ਲਈ ਭਾਜਪਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਚੋਣ ਇਤਿਹਾਸ ਵਿਚ ਅਕਾਲੀ ਇਸ ਵਾਰ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਗਏ ਅਤੇ ਸਿੱਖ ਭਾਈਚਾਰੇ ਨੇ ਆਪਣੇ ਤੌਰ ‘ਤੇ ਹੀ ਲੱਗਦਾ ਹੈ ਕਿ ‘ਆਪ’ ਦੀ ਹਮਾਇਤ ਦਾ ਪੈਂਤੜਾ ਮੱਲ ਲਿਆ।
ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਕਰਾਰੀ ਹਾਰ ਨਾਲ ਦੇਸ਼ ਪੱਧਰ ‘ਤੇ ਉੱਭਰ ਰਹੀਆਂ ਖੇਤਰੀ ਪਾਰਟੀਆਂ ਅਤੇ ਫਿਰਕੂ ਫਾਸੀ ਹਮਲੇ ਖਿਲਾਫ ਲੜ ਰਹੀਆਂ ਤਾਕਤਾਂ ਨੂੰ ਵੱਡਾ ਬੱਲ ਮਿਲੇਗਾ। ਇਸ ਸਾਲ ਦੇ ਅਖੀਰ ਵਿਚ ਅਕਤੂਬਰ ਮਹੀਨੇ ਬਿਹਾਰ ਅਤੇ ਫਿਰ ਅਗਲੇ ਸਾਲ ਦੇ ਸ਼ੁਰੂ ਵਿਚ ਪੱਛਮੀ ਬੰਗਾਲ ਵਿਚ ਵੀ ਵਿਧਾਨ ਸਭਾ ਚੋਣ ਹੋਣ ਜਾ ਰਹੀ ਹੈ। ਜਿਵੇਂ ਪਹਿਲਾਂ ਹੀ ਮਹਾਰਾਸ਼ਟਰ ਅਤੇ ਝਾਰਖੰਡ ਨੇ ਦੇਸ਼ ਦੇ ਲੋਕਾਂ ਦਾ ਰਾਜਸੀ ਰੁਝਾਨ ਸਪੱਸ਼ਟ ਕਰ ਦਿੱਤਾ ਹੈ ਅਤੇ ਹੁਣ ਦਿੱਲੀ ਦੀ ਹਾਰ ਨੇ ਇਸ ਰੁਝਾਨ ਨੂੰ ਮਜ਼ਬੂਤੀ ਦੇਣੀ ਹੈ, ਜਿਸ ਨਾਲ ਬਿਹਾਰ ਅਤੇ ਪੱਛਮੀ ਬੰਗਾਲ ਵਿਚ ਭਾਜਪਾ ਵਿਰੋਧੀ ਇਸ ਲਹਿਰ ਦਾ ਸਿਖਰ ਹੋ ਸਕਦਾ ਹੈ।
ਅਸਲ ਵਿਚ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਪਿਛਲੇ 8 ਕੁ ਮਹੀਨਿਆਂ ਵਿਚ ਮੋਦੀ ਸਰਕਾਰ ਇੰਨੇ ਕਾਹਲਪੁਣੇ ਦਾ ਸ਼ਿਕਾਰ ਹੋਈ ਕਿ ਇਕ ਤੋਂ ਬਾਅਦ ਇਕ ਅਜਿਹਾ ਕਦਮ ਚੁੱਕਿਆ, ਜਿਸ ਨਾਲ ਦੇਸ਼ ਦੇ ਬਹੁਗਿਣਤੀ ਹਿੱਸਿਆਂ ਵਿਚ ਅਲਹਿਦਗੀ ਦੀ ਭਾਵਨਾ ਪੈਦਾ ਹੋਈ। ਭਾਜਪਾ ਤੇ ਮੋਦੀ ਸਰਕਾਰ ਦੇ ਅਹਿਮ ਆਗੂਆਂ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਖੁੱਲ੍ਹੇਆਮ ਐਲਾਨ ਕੀਤੇ ਗਏ। ਬਹੁਤ ਸਾਰੇ ਰਾਜਾਂ ਵਿਚ ਘੱਟ ਗਿਣਤੀਆਂ ਖਿਲਾਫ ਨਫਰਤ ਅਤੇ ਜਨੂੰਨੀ ਹਮਲਿਆਂ ‘ਚ ਵੱਡਾ ਵਾਧਾ ਹੋਇਆ। ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਦੇਣ ਦੇ ਅਧਿਕਾਰ ਤੋਂ ਵਾਂਝੇ ਕਰਨ ਨਾਲ ਨਾ ਸਿਰਫ ਮੁਸਲਿਮ ਭਾਈਚਾਰੇ, ਸਗੋਂ ਸਿੱਖਾਂ, ਈਸਾਈਆਂ, ਦਲਿਤ ਅਤੇ ਕਬਾਇਲੀ ਭਾਈਚਾਰਿਆਂ ‘ਚ ਵੀ ਵੱਡੀ ਪੱਧਰ ‘ਤੇ ਵਿਰੋਧ ਦੀ ਭਾਵਨਾ ਪੈਦਾ ਹੋਈ ਹੈ। ਇਹੀ ਕਾਰਨ ਹੈ ਕਿ ਦੇਸ਼ ਪੱਧਰ ‘ਤੇ ਅੱਜ ਸਰਕਾਰ ਦੇ ਇਨ੍ਹਾਂ ਫੈਸਲਿਆਂ ਖਿਲਾਫ ਰੋਸ ਪ੍ਰਦਰਸ਼ਨ ਅਤੇ ਗੁੱਸੇ ਦਾ ਇਜ਼ਹਾਰ ਆਮ ਦੇਖਿਆ ਜਾ ਸਕਦਾ ਹੈ।
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੇ ਉਭਾਰ ਤੋਂ ਬਾਅਦ ਦੁਨੀਆਂ ਭਰ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਦੀਆਂ ਉਮੀਦਾਂ ਬੇਹੱਦ ਵਧੀਆਂ ਸਨ। ਉਸ ਤੋਂ ਪਹਿਲਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਪੈਰ ਲੱਗ ਰਹੇ ਸਨ ਅਤੇ ਇਹ ਪੈਰ ਲਗਾਉਣ ਵਿਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਸੀ। 2014 ਦੀ ਲੋਕ ਸਭਾ ਚੋਣਾਂ ਵਿਚ ਪੰਜਾਬ ਤੋਂ ‘ਆਪ’ ਦੇ ਪਹਿਲੀ ਵਾਰ 4 ਉਮੀਦਵਾਰ ਜੇਤੂ ਰਹੇ ਸਨ। 2015 ਦੀ ਦਿੱਲੀ ਚੋਣ ਵਿਚ ਵੱਡੀ ਜਿੱਤ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਵੀ ਵੱਡੀ ਜਿੱਤ ਲਈ ਉਤਸ਼ਾਹਿਤ ਕੀਤਾ ਸੀ ਅਤੇ ਪੂਰੀ ਦੁਨੀਆਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਅੰਦਰ ‘ਆਪ’ ਦੀ ਮਜ਼ਬੂਤੀ ਲਈ ਵੱਡਾ ਯੋਗਦਾਨ ਪਾਇਆ। ਪਰ ‘ਆਪ’ ਖਾਸ ਕਰ ਕੇਜਰੀਵਾਲ ਦੀ ਪੰਜਾਬ ਅੰਦਰਲੀ ਕਾਰਗੁਜ਼ਾਰੀ ਨੇ ਜਿੱਥੇ ਸਮੁੱਚੇ ਤੌਰ ‘ਤੇ ਪੰਜਾਬੀਆਂ ਨੂੰ ਬੇਹੱਦ ਨਿਰਾਸ਼ ਕੀਤਾ, ਉਥੇ ਪੂਰੀ ਦੁਨੀਆਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਦੇ ਹੌਂਸਲੇ ਵੀ ਸਪੱਸ਼ਟ ਕਰ ਦਿੱਤੇ। ਇਹੀ ਕਾਰਨ ਸੀ ਕਿ ਪੰਜਾਬ ਵਿਚ ‘ਆਪ’ ਦੀ ਚੜ੍ਹਤ ਤੋਂ ਡਰੀ ਬੈਠੀ ਕਾਂਗਰਸ 77 ਸੀਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੀ। ਇਸ ਵੇਲੇ ਵੀ ਦਿੱਲੀ ਤੋਂ ਬਾਅਦ ਪੰਜਾਬ ਵਿਚ ‘ਆਪ’ ਦੇ ਮੁੜ ਉਭਾਰ ਬਾਰੇ ਵੱਡੀ ਪੱਧਰ ‘ਤੇ ਚਰਚਾ ਹੋ ਰਹੀ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ‘ਆਪ’ ਦੀ ਦਿੱਲੀ ਦੀ ਜਿੱਤ ਪੰਜਾਬ ਅੰਦਰ ਵੀ ਲੋਕਾਂ ਦੀਆਂ ਇੱਛਾਵਾਂ ਨੂੰ ਵਧਾਵੇਗੀ। ਪਰ ਇਕ ਵਾਰ ਟੁੱਟੇ ਵਿਸ਼ਵਾਸ ਨੂੰ ਕੇਜਰੀਵਾਲ ਮੁੜ ਹਾਸਲ ਕਰਨ ਦੇ ਸਮਰੱਥ ਹੁੰਦਾ ਹੈ ਜਾਂ ਪੰਜਾਬ ਨੂੰ ਕੋਈ ਨਵੀਂ ਲੀਡਰਸ਼ਿਪ ਦੇ ਕੇ ਨਵੀਂ ਆਸ ਜਗਾਉਂਦਾ ਹੈ, ਇਨ੍ਹਾਂ ਗੱਲਾਂ ਉਪਰ ਹੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਅੰਦਰ ਨਵੀਂ ਰਾਜਸੀ ਸਥਿਤੀ ਅਤੇ ਸਮੀਕਰਣ ਨਿਰਭਰ ਕਰਨਗੇ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article