PUNJABMAILUSA.COM

‘ਆਪ’ ਦੀ ਪੰਜਾਬ ਲੀਡਰਸ਼ਿਪ ‘ਚ ਪਈਆਂ ਵੰਡੀਆਂ; ਚਾਰ ਗੁੱਟਾਂ ‘ਚ ਵੰਡੀ

‘ਆਪ’ ਦੀ ਪੰਜਾਬ ਲੀਡਰਸ਼ਿਪ ‘ਚ ਪਈਆਂ ਵੰਡੀਆਂ; ਚਾਰ ਗੁੱਟਾਂ ‘ਚ ਵੰਡੀ

‘ਆਪ’ ਦੀ ਪੰਜਾਬ ਲੀਡਰਸ਼ਿਪ ‘ਚ ਪਈਆਂ ਵੰਡੀਆਂ; ਚਾਰ ਗੁੱਟਾਂ ‘ਚ ਵੰਡੀ
May 03
11:04 2017

aap-500x395
ਚੰਡੀਗੜ੍ਹ, 3 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਦੇ ਆਗੂ ਕੁਮਾਰ ਵਿਸ਼ਵਾਸ਼ ਤੇ ਅਮਾਨਤਉੱਲ੍ਹਾ ਦੇ ਟਕਰਾਅ ਕਾਰਨ ਜਿੱਥੇ ਪਾਰਟੀ ਦੀ ਕੌਮੀ ਲੀਡਰਸ਼ਿਪ ਵਿਚਕਾਰ ਘੜਮੱਸ ਮੱਚਿਆ ਹੋਇਆ ਹੈ, ਉਥੇ ਪੰਜਾਬ ਦੀ ਲੀਡਰਸ਼ਿਪ ਚਾਰ ਗੁੱਟਾਂ ਵਿਚ ਵੰਡੀ ਹੋਈ ਹੈ। ਇਸ ਦੌਰਾਨ ਐੱਚ.ਐੱਸ. ਫੂਲਕਾ ਤੇ ਸੁਖਪਾਲ ਸਿੰਘ ਖਹਿਰਾ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲੜਣ ਦੇ ਸੰਕੇਤ ਦਿੱਤੇ ਹਨ।
ਜਾਣਕਾਰੀ ਅਨੁਸਾਰ ਪਾਰਟੀ ਦੀ ਪੰਜਾਬ ਇਕਾਈ ਦੇ ਆਗੂ ਵੱਖੋ-ਵੱਖਰੇ ਰਾਹ ਪਏ ਹੋਏ ਹਨ ਤੇ ਹਾਈਕਮਾਨ ਅਗਲੇ ਦਿਨੀਂ ਪੰਜਾਬ ਬਾਰੇ ਵੱਡੇ ਫ਼ੈਸਲੇ ਲੈ ਸਕਦੀ ਹੈ। ਇੱਕ ਪਾਸੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐੱਚ.ਐੱਸ. ਫੂਲਕਾ 9 ਵਿਧਾਇਕਾਂ ਸਮੇਤ ਪੰਜਾਬ ਦੀ ਯਾਤਰਾ ਸ਼ੁਰੂ ਕਰ ਚੁੱਕੇ ਹਨ, ਉਥੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਹੋਈ ਹੈ। ਤੀਜੇ ਪਾਸੇ ‘ਆਪ’ ਦੇ ਵਿਧਾਇਕ ਦਲ ਦੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੀ ਫੂਲਕਾ ਦੀ ਅੰਮ੍ਰਿਤਸਰ ਯਾਤਰਾ ਤੋਂ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਾ ਦੌਰਾ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਨ੍ਹਾਂ ਦਾ ਪੰਜਾਬ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ। ਪਾਰਟੀ ਦੀ ਚੌਥੀ ਧਿਰ ਫਿਲਹਾਲ ਚੁੱਪ ਹੈ, ਜਿਸ ਤੋਂ ਦੁਬਿਧਾ ਦੇ ਸੰਕੇਤ ਮਿਲਦੇ ਹਨ। ਚੌਥੀ ਧਿਰ ਦੇ ਕੁਝ ਆਗੂ ਸਿੱਧੇ ਤੌਰ ‘ਤੇ ਕੌਮੀ ਲੀਡਰਸ਼ਿਪ ਨਾਲ ਜੁੜੇ ਹਨ ਪਰ ਹੁਣ ਪੰਜਾਬ ਦੇ ਇੰਚਾਰਜਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਅਸਤੀਫ਼ੇ ਦੇਣ ਕਾਰਨ ਅਜਿਹੇ ਨੇਤਾ ਆਪਣੇ-ਆਪ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ। ਪੰਜਾਬ ਇਕਾਈ ਦੇ ਪ੍ਰਮੁੱਖ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਪਿਛਲੇ ਦਿਨੀਂ ਹਾਰ ਲਈ ਦਿੱਲੀ ਦੀ ਲੀਡਰਸ਼ਿਪ ਨੂੰ ‘ਦੋਸ਼ੀ’ ਕਰਾਰ ਦੇ ਚੁੱਕੇ ਹਨ ਤੇ ਉਨ੍ਹਾਂ ਬਾਰੇ ਕਈ ਤਰ੍ਹਾਂ ਦੀ ਚਰਚਾ ਭਾਰੂ ਹੈ। ਪਾਰਟੀ ਦੇ ਇੱਕ ਹੋਰ ਵਿਧਾਇਕ ਕੰਵਰ ਸੰਧੂ ਇਸ ਵੇਲੇ ਕੈਨੇਡਾ ਦੌਰੇ ‘ਤੇ ਹਨ। ਉਧਰ, ਸੁਖਪਾਲ ਸਿੰਘ ਖਹਿਰਾ ਨੇ ਸੰਪਰਕ ਕਰਨ ‘ਤੇ ਕਿਹਾ ਕਿ ਸ਼੍ਰੀ ਫੂਲਕਾ ਵੱਲੋਂ ‘ਪੰਜਾਬ ਯਾਤਰਾ’ ਕਰਕੇ ਵਿਧਾਨ ਸਭਾ ਦੇ ਸੈਸ਼ਨ ਲਈ ਆਮ ਲੋਕਾਂ ਕੋਲੋਂ ਮੁੱਦੇ ਇਕੱਠੇ ਕਰਨ ਦੀ ਕੀਤੀ ਪਹਿਲਕਦਮੀ ਗ਼ਲਤ ਨਹੀਂ ਹੈ ਪਰ ਆਪਣੇ ਹਲਕੇ ਵਿਚ ਰੁੱਝੇ ਹੋਣ ਕਾਰਨ ਸ਼੍ਰੀ ਫੂਲਕਾ ਦੀ ਯਾਤਰਾ ਵਿਚ ਸ਼ਾਮਲ ਨਹੀਂ ਹੋ ਸਕੇ।
ਇਸੇ ਦੌਰਾਨ ਸ਼੍ਰੀ ਫੂਲਕਾ ਦੀ ਅਗਵਾਈ ਵਿਚ ‘ਪੰਜਾਬ ਯਾਤਰਾ’ ਜਾਰੀ ਹੈ ਤੇ ਉਨ੍ਹਾਂ ਤਰਨ ਤਾਰਨ ਅਤੇ ਜਲੰਧਰ ਦੀ ਯਾਤਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ‘ਪੰਜਾਬ ਯਾਤਰਾ’ ਵਿਚ ਪਾਰਟੀ ਦੇ ਸਿਰਫ਼ 9-10 ਵਿਧਾਇਕਾਂ ਦੇ ਸ਼ਾਮਲ ਹੋਣ ਤੋਂ ਸੰਕੇਤ ਮਿਲ ਰਹੇ ਹਨ ਕਿ ਵਿਧਾਇਕ ਦਲ ਵਿਚਕਾਰ ਵੀ ਕਿਤੇ ਨਾ ਕਿਤੇ ਖਿੱਚੋਤਾਣ ਚੱਲ ਰਹੀ ਹੈ। ਗੁਰਪ੍ਰੀਤ ਸਿੰਘ ਵੜੈਚ ਨੇ ਹਾਈਕਮਾਨ ਪ੍ਰਤੀ ਆਪਣੀ ਭੜਾਸ ਕੱਢਣ ਤੋਂ ਬਾਅਦ ਚੁੱਪ ਧਾਰ ਲਈ ਹੈ। ਸ਼੍ਰੀ ਵੜੈਚ ਪੰਜਾਬ ਇਕਾਈ ਨੂੰ ਸੰਵਿਧਾਨਕ ਢੰਗ ਨਾਲ ਸਿਰਜਣ ਦੇ ਹਾਮੀ ਹਨ ਤੇ ਉਨ੍ਹਾਂ ਨੇ ਇਸ ਸਬੰਧੀ ਹਾਈਕਮਾਂਡ ਨੂੰ ਮਤਾ ਵੀ ਭੇਜਿਆ ਹੈ।
ਸੂਤਰਾਂ ਅਨੁਸਾਰ ਦਿੱਲੀ ਵਿਚ ਕੁਮਾਰ ਵਿਸ਼ਵਾਸ਼ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਕਾਰ ਚੱਲ ਰਹੀ ਖਿੱਚੋਤਾਣ ਦਾ ਅਸਰ ਪੰਜਾਬ ਇਕਾਈ ‘ਤੇ ਪੈ ਸਕਦਾ ਹੈ, ਕਿਉਂਕਿ ਕੇਜਰੀਵਾਲ ਖੇਮੇ ਤੋਂ ਔਖੇ ਕਈ ਆਗੂ ਕੁਮਾਰ ਵਿਸ਼ਵਾਸ਼ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article