PUNJABMAILUSA.COM

ਆਪਣੀ ਮਾਂ ਹੀਰਾ ਬਾ ਨਾਲ ਮਨਾਇਆ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ 66ਵਾਂ ਜਨਮ ਦਿਨ

ਆਪਣੀ ਮਾਂ ਹੀਰਾ ਬਾ ਨਾਲ ਮਨਾਇਆ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ 66ਵਾਂ ਜਨਮ ਦਿਨ

ਆਪਣੀ ਮਾਂ ਹੀਰਾ ਬਾ ਨਾਲ ਮਨਾਇਆ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ 66ਵਾਂ ਜਨਮ ਦਿਨ
September 17
22:03 2016

mo
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਸਮੇਤ ਮੰਤਰੀ-ਮੰਡਲ ਸਹਿਯੋਗੀਆਂ ਵੱਲੋਂ ਵਧਾਈਆਂ
ਨਵੀਂ ਦਿੱਲੀ/ਗਾਂਧੀਨਗਰ, 17 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣਾ 66ਵਾਂ ਜਨਮ ਦਿਨ ਆਪਣੀ ਮਾਂ ਹੀਰਾ ਬਾ ਨਾਲ ਗਾਂਧੀਨਗਰ ‘ਚ ਮਨਾਇਆ | ਮੋਦੀ ਨੇ ਆਪਣੀ ਮਾਂ ਨਾਲ ਖਿੱਚੀਆਂ 2 ਤਸਵੀਰਾਂ ਨੂੰ ਟਵਿੱਟਰ ‘ਤੇ ਸਾਂਝਾ ਕਰਦਿਆਂ ਲਿਖਿਆ ਹੈ ਕਿ ਮਾਂ ਦਾ ਪਿਆਰ ਤੇ ਅਸ਼ੀਰਵਾਦ ਜੀਵਨ ਦੀ ਬੁਨਿਆਦ ਹੈ | ਮੋਦੀ ਆਪਣੀ ਮਾਂ ਹੀਰਾ ਬਾ (97) ਤੋਂ ਅਸ਼ੀਰਵਾਦ ਲੈਣ ਆਪਣੇ ਭਰਾ ਪੰਕਜ ਮੋਦੀ ਦੇ ਘਰ ਗਏ ਤੇ ਆਪਣਾ ਮਾਂ ਕੋਲ 25 ਮਿੰਟ ਰਹੇ | ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਟਵੀਟ ਕੀਤਾ ਹੈ ਕਿ ਭਗਵਾਨ ਤੁਹਾਨੂੰ ਚੰਗੀ ਸਿਹਤ ਤੇ ਖੁਸ਼ੀਆਂ ਦੇਵੇ ਤੇ ਆਪ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਰਹੋ | ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਵੀ ਮੋਦੀ ਨੂੰ ਜਨਮ ਦਿਨ ‘ਤੇ ਮੁਬਾਰਕਵਾਦ ਦਿੱਤੀ ਹੈ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦਾ ਸ਼ੱੁਭਕਾਮਨਾਵਾਂ ਲਈ ਧੰਨਵਾਦ ਕੀਤਾ ਹੈ | ਗਾਂਧੀਨਗਰ ‘ਚ ਭਾਰਤ ਦੇ ਮੁੱਖ ਜੱਜ ਜਸਟਿਸ ਟੀ ਐਸ ਠਾਕੁਰ ਨੇ ਮੋਦੀ ਨੂੰ ਗੁਲਦਸਤਾ ਭੇਟ ਕਰ ਜਨਮ ਦਿਨ ਦੀ ਵਧਾਈ ਦਿੱਤੀ | ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਤੇ ਉਨ੍ਹਾਂ ਦੇ ਮੰਤਰੀ-ਮੰਡਲ ਦੇ ਸਹਿਯੋਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੱਪੜਾ ਮੰਤਰੀ ਸਮਿ੍ਤੀ ਈਰਾਨੀ, ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ, ਅਵਾਜਾਈ ਤੇ ਹਾਈਵੇਅ ਮੰਤਰੀ ਨਿਤਨ ਗਡਕਰੀ, ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ, ਸਿਹਤ ਮੰਤਰੀ ਜੇ ਪੀ ਨੱਡਾ, ਰਾਜ ਮੰਤਰੀ ਰਾਜਵਰਧਨ ਰਾਠੌਰ, ਮੁਖਤਾਰ ਅਬਾਸ ਨਕਵੀ, ਜਤਿੰਦਰ ਸਿੰਘ ਆਦਿ ਸ਼ਾਮਿਲ ਹਨ | ਪ੍ਰਧਾਨ ਮੰਤਰੀ ਮੋਦੀ ਬੀਤੀ ਰਾਤ ਦੋ ਦਿਨਾ ਗੁਜਰਾਤ ਦੌਰੇ ‘ਤੇ ਅਹਿਮਦਾਬਾਦ ਪੁੱਜੇ ਸਨ ਤੇ ਅੱਜ ਲਿਮਖੇੜਾ ਜ਼ਿਲ੍ਹੇ ‘ਚ 1,700 ਕਰੋੜ ਰੁਪਏ ਦੀ ਲਾਗਤ ਵਾਲੀ ਸਿੰਜਾਈ ਯੋਜਨਾ ਦਾ ਉਦਘਾਟਨ ਕਰਨਗੇ |
ਆਦਿਵਾਸੀਆਂ ‘ਚ ਪੁੱਜੇ ਮੋਦੀ
ਲਿਮਖੇੜਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਿਵਾਸੀ ਪਰਿਵਾਰਾਂ ਕੋਲ ਪੁੱਜ ਕੇ ਆਪਣਾ 66ਵਾਂ ਜਨਮ ਦਿਨ ਮਨਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਤਾਰ ਦੇ ਆਿਖ਼ਰ ਵਿਚ ਖੜੇ੍ਹ ਹਰ ਵਿਅਕਤੀ ਨੂੰ ਸਮਰੱਥ ਬਣਾਉ ਲਈ ਵਚਨਬੱਧ ਹੈ | ਇਸ ਮੌਕੇ ਉਨ੍ਹਾਂ ਗੁਜਰਾਤ ਸਰਕਾਰ ਦੀ 4817 ਕਰੋੜ ਰੁਪਏ ਦੀਆਂ ਸਿੰਚਾਈ ਤੇ ਜਲ ਯੋਜਨਾਵਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ | ਪ੍ਰਧਾਨ ਮੰਤਰੀ ਨੇ ਆਦਿ ਵਾਸੀ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਉਨ੍ਹਾਂ ਤਰੱਕੀ ਕੀਤੀ |
ਮੋਦੀ ਦੇ ਜਨਮ ਦਿਨ ‘ਤੇ 4 ਵਿਸ਼ਵ ਰਿਕਾਰਡ ਬਣੇ
ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ‘ਚ 4 ਵਿਸ਼ਵ ਰਿਕਾਰਡ ਬਣੇ | ਇਸ ਤਹਿਤ ਪਹਿਲਾ ਰਿਕਾਰਡ ਨਵਸਾਰੀ ਜ਼ਿਲ੍ਹੇ ‘ਚ ਬਣਿਆ ਜਿਥੇ ਇਕੋ ਵੇਲੇ 1000 ਦੀਵੇ ਜਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ 989 ਦੀਵੇ ਹੀ ਇਕੋ ਵੇਲੇ ਜਗ ਸਕੇ, ਪਰ ਇਹ ਰਿਕਾਰਡ ਗਿੰਨੀਜ਼ ਬੁੱਕ ‘ਚ ਰਿਕਾਰਡ ਕਰ ਲਿਆ ਗਿਆ | ਦੂਸਰੇ ਰਿਕਾਰਡ ‘ਚ ਇਕੋ ਵੇਲੇ 1700 ਬੋਲੇ ਲੋਕਾਂ ਨੂੰ ਸੁਣਨ ਵਾਲੇ ਉਪਕਰਨ ਅੱਠ ਘੰਟੇ ‘ਚ ਲਗਾ ਕੇ ਬਣਾਇਆ ਗਿਆ | ਤੀਸਰਾ ਰਿਕਾਰਡ ਹਜ਼ਾਰ ਲੋਕਾਂ ਨੇ ਇਕੋ ਵੇਲੇ ਵਹੀਲ ਚੇਅਰ ‘ਤੇ ਬੈਠ ਕੇ ਇਕੋ ਜਿਹਾ ਲੋਗੋ ਬਣਾਉਣ ਦਾ ਬਣਾਇਆ | ਚੌਥੇ ਰਿਕਾਰਡ ਤਹਿਤ ਸੂਰਤ ਦੀ ਇਕ ਬੇਕਰੀ ਨੇ 7 ਫੁੱਟ ਦਾ ਪਿਰਾਮਿਡ ਕੇਕ ਕੱਟ ਕੇ ਬਣਾਇਆ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article