ਆਪਣਾ ਹੀ ਦੇਸ਼ ਬਣਾ ਬੈਠਾ ਇਕ ਆਦਮੀ

ਊਟਾ, 29 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਇਕ ਆਮ ਵਿਅਕਤੀ ਨੇ ਆਪਣਾ ਵੱਖਰਾ ਦੇਸ਼ ਬਣਾ ਲਿਆ ਹੈ, ਜਿਸ ਦਾ ਨਾਂ ਉਸ ਨੇ ਜਾਕਿਸਤਾਨ ਰੱਖਿਆ ਹੈ। ਜੈਕ ਲੈਂਡਸਬਰਗ ਨਾਂ ਦੇ ਇਸ ਵਿਅਕਤੀ ਨੇ ਊਟਾ ਦੇ ਨੇੜੇ ਰੇਗਿਸਤਾਨ ਵਿਚ ਇਹ ਨਵਾਂ ਦੇਸ਼ ਬਣਾਇਆ ਹੈ। ਜੈਕ ਖੁਦ ਨੂੰ ਉੱਥੋਂ ਦਾ ਰਾਸ਼ਟਰਪਤੀ ਦੱਸਦੇ ਹਨ। ਇਹ ਦੇਸ਼ ਚਾਰ ਏਕੜ ਵਿਚ ਬਣਿਆ ਹੈ।
ਬਾਕਸ ਐਲਡਰ ਕਾਊਂਟੀ ਵਿਚ ਜ਼ਮੀਨ ਨੂੰ ਜੈਕ ਨੇ ਕਰੀਬ 15 ਸਾਲ ਪਹਿਲਾਂ ਆਨਲਾਈਨ ਖਰੀਦਿਆ ਸੀ। ਉਨ੍ਹਾਂ ਦਾ ਉਦੇਸ਼ ਇਸ ਨੂੰ ਇਕ ਪ੍ਰਭੂਸੱਤਾ ਸੰਪੰਨ ਦੇਸ਼ ਵਿਚ ਵਿਕਸਿਤ ਕਰਨਾ ਸੀ। ਇਸ ਲਈ ਉਹ ਕਈ ਕੋਸ਼ਿਸ਼ਾਂ ਵੀ ਕਰ ਰਹੇ ਹਨ, ਪਰ ਉਹ ਜਾਣਦੇ ਹਨ ਕਿ ਏਦਾਂ ਹੋਣਾ ਨਹੀਂ। ਬਾਵਜੂਦ ਇਸ ਦੇ ਜੈਕ ਨੇ ਜਾਕਿਸਤਾਨ ਦੀ ਸੁਰੱਖਿਆ ਦੇ ਲਈ ਰੋਬੋਟ ਗਾਰਡ ਦੀ ਵਿਵਸਥਾ ਕੀਤੀ ਹੈ, ਉੱਥੇ ਜਾਕਿਸਤਾਨ ਦਾ ਪਾਸਪੋਰਟ ਵੀ ਜਾਰੀ ਕੀਤਾ ਜਾਂਦਾ ਹੈ।
ਜੈਕ ਕਹਿੰਦੇ ਹਨ ਕਿ ਜਾਕਿਸਤਾਨ ਦੀ ਸੀਮਾ ਵਿਚ ਆਉਣ ਤੇ ਜਾਣ ਦੌਰਾਨ ਲੋਕਾਂ ਦੇ ਪਾਸਪੋਰਟ ਉੱਤੇ ਮੋਹਰ ਲਾਉਣ ਦੀ ਵਿਵਸਥਾ ਵੀ ਹੈ। ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਸਾਈਟ ਦੀ ਯਾਤਰਾ ਕੀਤੀ ਤਾਂ ਉਦੋਂ ਤੋਂ ਹੀ ਉਹ ਇਸ ਨੂੰ ਇਕ ਦੇਸ਼ ਦੇ ਰੂਪ ਵਿਚ ਵਿਕਸਿਤ ਕਰਨਾ ਚਾਹੁੰਦੇ ਸਨ। ਜਾਕਿਸਤਾਨ ਨੂੰ ਇਕ ਦੇਸ਼ ਦਾ ਦਰਜਾ ਦੇਣ ਵਾਲੇ ਜੈਕ ਖੁਦ ਉੱਥੇ ਨਹੀਂ ਰਹਿੰਦੇ। ਉਹ ਸਾਲ ਵਿਚ ਇਕ ਤੋਂ ਦੋ ਵਾਰ ਉੱਥੇ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਦੇ ਦੋਸਤ ਵੀ ਜਾਕਿਸਤਾਨ ਦੀ ਸੈਰ ਕਰਨ ਜਾਂਦੇ ਹਨ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਜੈਕ ਦਾ ਇਹ ਦੇਸ਼ ਸ਼ਾਨਦਾਰ ਹੈ। ਇੱਥੇ ਆਉਣ ਵਿਚ ਕਾਫੀ ਮਜ਼ਾ ਆਉਂਦਾ ਹੈ।
There are no comments at the moment, do you want to add one?
Write a comment