PUNJABMAILUSA.COM

ਆਨੰਦਪੁਰ ਸਾਹਿਬ ਵਿਖੇ 81 ਫੁੱਟ ਉੱਚਾ ਖੰਡਾ ਹੋਇਆ ਟੇਢਾ

ਆਨੰਦਪੁਰ ਸਾਹਿਬ ਵਿਖੇ 81 ਫੁੱਟ ਉੱਚਾ ਖੰਡਾ ਹੋਇਆ ਟੇਢਾ

ਆਨੰਦਪੁਰ ਸਾਹਿਬ ਵਿਖੇ 81 ਫੁੱਟ ਉੱਚਾ ਖੰਡਾ ਹੋਇਆ ਟੇਢਾ
July 06
10:23 2016

14
ਸ੍ਰੀ ਆਨੰਦਪੁਰ ਸਾਹਿਬ, 6 ਜੁਲਾਈ (ਪੰਜਾਬ ਮੇਲ)- 19 ਜੂਨ 2015 ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੰਗਤ ਨੂੰ ਸਮਰਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਮਹਿਜ਼ ਇਕ ਸਾਲ ਵਿਚ ਹੀ ਟੇਢਾ ਹੋ ਗਿਆ ਹੈ। ਜਿਸ ਕਰਕੇ ਇਸ ਦੇ ਡਿਗਣ ਦਾ ਖਤਰਾ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ 19 ਜੂਨ 2015 ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿਖੇ ਕਾਰ ਸੇਵਾ ਵਾਲੇ ਸੰਤਾਂ ਦੀ ਮਦਦ ਦੇ ਨਾਲ ਸਥਾਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਮਹਿਜ਼ ਇਕ ਸਾਲ ਦੇ ਵਿਚ ਹੀ ਆਪਣੀ ਥਾਂ ਤੋਂ ਹਿੱਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਖੰਡੇ ਦੀ ਸਟੇਨਲੈੱਸ ਸਟੀਲ ਦਾ ਸਟਰੱਕਚਰ ਟੇਢਾ ਹੋ ਗਿਆ ਹੈ, ਜਦਕਿ ਮਾਹਰਾਂ ਦਾ ਇਹ ਮੰਨਣਾ ਹੈ ਕਿ ਜੇ ਇਸ ਨੂੰ ਸਮਾਂ ਰਹਿੰਦੇ ਹੀ ਨਾ ਕਾਬੂ ਕੀਤਾ ਗਿਆ, ਤਾਂ ਤੇਜ਼ ਹਨੇਰੀ ਜਾਂ ਹਵਾ ਦੇ ਦਬਾਅ ਨਾਲ ਇਹ ਟੇਢਾ ਹੋ ਚੁੱਕਿਆ ਖੰਡਾ ਡਿੱਗ ਵੀ ਸਕਦਾ ਹੈ ਤੇ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ 81 ਫੁੱਟ ਉੱਚੇ ਖੰਡੇ ਦੇ ਟੇਢੇ ਹੋਣ ਦੀ ਪੁਸ਼ਟੀ ਕਰਦੇ ਹੋਏ ਐੱਸ.ਡੀ.ਐੱਮ. ਅਮਰਜੀਤ ਬੈਂਸ ਨੇ ਦੱਸਿਆ ਕਿ ਮੇਰੇ ਧਿਆਨ ਵਿਚ ਆ ਚੁੱਕਿਆ ਹੈ ਅਤੇ ਮੈਂ ਇਸ ਸੰਬੰਧੀ ਰਿਪੋਰਟ ਦੇਣ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਕਰ ਦਿੱਤੇ ਹਨ। ਜਦੋਂ ਇਸ ਸੰਬੰਧ ਵਿਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਖੰਡੇ ਦਾ ਸਟੇਨਲੈਸ ਸਟੀਲ ਵਾਲਾ ਹਿੱਸਾ ਆਪਣੀ ਥਾਂ ਤੋਂ ਟੇਢਾ ਹੋ ਗਿਆ ਹੈ।
ਇਸ ਦੀ ਮੁਰੰਮਤ ਕਰਨ ਲਈ ਅਸੀਂ ਜਲਦੀ ਹੀ ਰੂਪਰੇਖਾ ਤਿਆਰ ਕਰ ਰਹੇ ਹਾਂ, ਕਿਉਂਕਿ ਜ਼ਿਆਦਾ ਉਚਾਈ ਹੋਣ ਕਰਕੇ ਖੰਡੇ ਨੂੰ ਯੋਜਨਾਬੱਧ ਢੰਗ ਦੇ ਨਾਲ ਹੀ ਸਹੀ ਸਥਿਤੀ ‘ਚ ਲਿਆਂਦਾ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article