ਆਨੰਦਪੁਰ ਸਾਹਿਬ ’ਚ ਵਾਟਰ ਟਰੀਟਮੈਂਟ ਪਲਾਂਟ ’ਚੋਂ ਅਚਾਨਕ ਲੀਕ ਹੋਈ ਕਲੋਰੀਨ ਗੈਸ: ਵੱਡਾ ਹਾਦਸਾ ਟਲਿਆ

68
Share

-ਠੇੇਕਾ ਮੁਲਾਜ਼ਮਾਂ ’ਚੋਂ ਕੁਝ ਦੀ ਹਾਲਤ ਨਾਜ਼ੁਕ, ਕਾਰਜਕਾਰੀ ਇੰਜੀਨੀਅਰ ਵੱਲੋਂ ਜਾਂਚ ਦਾ ਭਰੋਸਾ
ਸ੍ਰੀ ਆਨੰਦਪੁਰ ਸਾਹਿਬ, 8 ਮਾਰਚ (ਪੰਜਾਬ ਮੇਲ)- ਇਥੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਦੀ ਅਚਾਨਕ ਲੀਕੇਜ ਹੋ ਗਈ। ਇਸ ਗੈਸ ਨਾਲ ਪਾਣੀ ਨੂੰ ਸਾਫ ਕਰਕੇ ਸ਼ਹਿਰ ਵਾਸੀਆਂ ਨੂੰ ਪੀਣ ਲਈ ਸਪਲਾਈ ਕੀਤਾ ਜਾਂਦਾ ਹੈ। ਜਦੋਂ ਇਹ ਗੈਸ ਲੀਕ ਹੋਈ ਉਸ ਸਮੇਂ ਪਲਾਂਟ ’ਤੇ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ’ਚ ਖ਼ੁਦ ਵੀ ਇਸ ਗੈਸ ਦੀ ਚਪੇਟ ਵਿਚ ਆ ਗਏ। ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਲਗਪਗ 10 ਤੋਂ 12 ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਗੁਰਮੁਖ ਸਿੰਘ ਕਲੌਤਾਂ, ਬੀਰੂ, ਹਰੀਸ਼, ਮਨਜੀਤ ਸਿੰਘ, ਕੁਮਾਰ, ਹਰਪ੍ਰੀਤ ਸਿੰਘ ਤੇ ਅਵਤਾਰ ਸਿੰਘ ਦੀ ਹਾਲਤ ਨਾਜ਼ੁਕ ਹੈ। ਕਾਰਜਕਾਰੀ ਇੰਜੀਨੀਅਰ ਅਨੰਦਪੁਰ ਸਾਹਿਬ ਨੇ ਆਪਣੀ ਟੀਮ ਨਾਲ ਇਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਕਿਸਾਨ ਹਵੇਲੀ ਰੋਡ ਸਥਿਤ ਪਾਠਕ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਮੁਲਾਜ਼ਮ ਅਵਤਾਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਬਾਕੀ ਮੁਲਾਜ਼ਮਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ। ਡਾਕਟਰ ਦੇ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ। ਉਧਰ ਕਾਰਜਕਾਰੀ ਇੰਜੀਨੀਅਰ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਘਟਨਾ ਦੀ ਜਾਂਚ ਦਾ ਵੀ ਭਰੋਸਾ ਦਿੱਤਾ।

Share