PUNJABMAILUSA.COM

ਆਦਮਪੁਰ ਏਅਰਪੋਰਟ ਦੀ ਸੁਰੱਖਿਆ ‘ਚ ਖਾਮੀਆਂ ਬਣੀਆਂ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ

ਆਦਮਪੁਰ ਏਅਰਪੋਰਟ ਦੀ ਸੁਰੱਖਿਆ ‘ਚ ਖਾਮੀਆਂ ਬਣੀਆਂ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ

ਆਦਮਪੁਰ ਏਅਰਪੋਰਟ ਦੀ ਸੁਰੱਖਿਆ ‘ਚ ਖਾਮੀਆਂ ਬਣੀਆਂ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ
May 05
13:32 2018

ਜਲੰਧਰ, 5 ਮਈ (ਪੰਜਾਬ ਮੇਲ)- ਦੋਆਬਾ ਅਤੇ ਆਸ-ਪਾਸ ਦੀ ਜਨਤਾ ਨੂੰ ਮਿਲੇ ਅਨਮੋਲ ਤੋਹਫੇ ਦੀ ਸੁਰੱਖਿਆ ਦਾ ਸਾਰਾ ਜ਼ਿੰਮਾ ਪੰਜਾਬ ਪੁਲਿਸ ਦੇ ਹੱਥਾਂ ‘ਚ ਹੈ ਅਤੇ ਇਹ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੈ। ਏਅਰਪੋਰਟ ਦੀ ਸ਼ੁਰੂਆਤ ਦੇ ਦੋ ਦਿਨਾਂ ‘ਚ ਹੀ ਕਈ ਇਸ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਸੁਧਾਰਿਆ ਨਹੀਂ ਗਿਆ ਤਾਂ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਉਦਘਾਟਨ ਸਮਾਰੋਹ ਵਾਲੇ ਦਿਨ ਜਿਸ ਤਰ੍ਹਾਂ ਸੁਰੱਖਿਆ ਨਾਲ ਸਮਝੌਤਾ ਕਰਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਬਿਨਾਂ ਕਿਸੇ ਸੁਰੱਖਿਆ ਜਾਂਚ ਦੇ ਜਿਸ ਤਰ੍ਹਾਂ ਦਾਖਲਾ ਦਿੱਤਾ ਗਿਆ, ਉਹ ਆਪਣੇ-ਆਪ ‘ਚ ਸਾਬਿਤ ਕਰਦਾ ਹੈ ਕਿ ਪੁਲਿਸ ਕਰਮਚਾਰੀਆਂ ਉਪਰ ਕਿੰਨਾ ਦਬਾਅ ਹੈ। ਜੇਕਰ ਇਹ ਦਬਾਅ ਭਵਿੱਖ ‘ਚ ਵੀ ਬਣਿਆ ਰਹਿੰਦਾ ਹੈ ਤਾਂ ਏਅਰਪੋਰਟ ਦੀ ਸੁਰਖਿਆ ਵੀ ਦਾਅ ‘ਤੇ ਲੱਗ ਸਕਦੀ ਹੈ। ਬੀਤੇ ਦਿਨੀਂ ਏਅਰਪੋਰਟ ਕੰਪਲੈਕਸ ‘ਚ ਆ ਕੇ ਲਗਭਗ ਇਕ ਘੰਟਾ ਤੱਕ ਹੰਗਾਮਾ ਕਰਨ ਵਾਲੇ ਵਿਅਕਤੀ ਦੇ ਮਾਮਲੇ ਵਿਚ ਵੀ ਪੁਲਿਸ ਦੀ ਭਾਰੀ ਗਲਤੀ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਜਿਸਦੇ ਕੋਲ ਕੋਈ ਏਅਰ-ਟਿਕਟ ਹੀ ਨਹੀਂ ਸੀ ਅਤੇ ਕਿਰਾਏ ਦੀ ਇਨੋਵਾ ਗੱਡੀ ਵਿਚ ਆਇਆ ਸੀ, ਉਸ ਨੂੰ ਜਦ ਏਅਰਪੋਰਟ ਦੇ ਸਾਹਮਣੇ ਸਭ ਤੋਂ ਪਹਿਲਾਂ ਐਂਟਰੀ ਗੇਟ ‘ਤੇ ਰੋਕਿਆ ਗਿਆ ਤਾਂ ਉਸਨੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਹੋਏ ਅੰਦਰ ਦਾਖਲਾ ਕਰ ਲਿਆ। ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਗੇਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਸਿਰਫ ਉਸ ਦੇ ਇਹ ਕਹਿਣ ਨਾਲ ਕਿ ਮੈਨੂੰ ਜਲਦੀ ਜਾਣ ਦਿਓ ਮੇਰੀ ਫਲਾਈਟ ਨਿਕਲ ਜਾਵੇਗੀ ਉਸਦੀ ਟਿਕਟ ਬਿਨਾਂ ਚੈੱਕ ਕੀਤੇ ਦਾਖਲ ਹੋਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ? ਜਾਣਕਾਰਾਂ ਦੀ ਮੰਨੀਏ ਤਾਂ ਜਦੋਂ ਉਕਤ ਵਿਅਕਤੀ ਹੰਗਾਮਾ ਕਰ ਰਿਹਾ ਸੀ ਤਾਂ ਇਕ ਪੁਲਿਸ ਕਰਮਚਾਰੀ ਭੱਜਿਆ-ਭੱਜਿਆ ਆਇਆ ਅਤੇ ਕਹਿਣ ਲੱਗਾ ਕਿ ਉਹ ਜ਼ਬਰਦਸਤੀ ਅੰਦਰ ਆਇਆ ਹੈ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਮੰਨਿਆ। ਸੋਚਣ ਵਾਲੀ ਗੱਲ ਹੈ ਕਿ ਸੁਰੱਖਿਆ ਕਰਮਚਾਰੀ ਕਿਵੇਂ ਕਿਸੇ ਨੂੰ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇ ਸਕਦਾ ਹੈ? ਇਸ ਤਰ੍ਹਾਂ ਕੋਈ ਵੀ ਐਂਟਰੀ ਗੇਟ ਤੋਂ ਪ੍ਰਵੇਸ਼ ਕਰ ਸਕਦਾ ਹੈ ਅਤੇ ਕਿਸੇ ਪ੍ਰਕਾਰ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਸਕਦਾ ਹੈ।
ਆਦਮਪੁਰ ਏਅਰਬੇਸ, ਜਿਸ ਨੂੰ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਦੇਸ਼ ‘ਚ ਇਸ ਦਾ ਆਪਣਾ ਮਹੱਤਵ ਹੈ। ਉਸ ਨਾਲ ਬਣੇ ਸਿਵਲ ਏਅਰਪੋਰਟ ਤੱਕ ਜੇਕਰ ਕੋਈ ਵੀ ਵਿਅਕਤੀ ਕਿਸੇ ਪੁਲਿਸ ਕਰਮਚਾਰੀ ਦੀ ਲਾਪ੍ਰਵਾਹੀ ਕਾਰਨ ਅੰਦਰ ਜਾ ਸਕਦਾ ਹੈ ਤਾਂ ਉਹ ਬੇਹੱਦ ਗੰਭੀਰ ਅਤੇ ਚਿੰਤਾਜਨਕ ਗੱਲ ਹੈ। ਇਸ ਨੂੰ ਲੈ ਕੇ ਬਿਨਾਂ ਕੋਈ ਸਮਾਂ ਗਵਾਏ ਆਤਮਮੰਥਨ ਕਰਨ ਦੀ ਜ਼ਰੂਰਤ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੋਕਲ ਪੁਲਿਸ ਕਰਮਚਾਰੀਆਂ ਦੇ ਡਿਊਟੀ ‘ਤੇ ਤਾਇਨਾਤ ਹੋਣ ਦੀ ਵਜ੍ਹਾ ਨਾਲ ਉਹ ਨੇਤਾਵਾਂ ਦੇ ਦਬਾਅ ‘ਚ ਆ ਸਕਦੇ ਹਨ ਅਤੇ ਨਿਯਮਾਂ ਦੇ ਵਿਰੁੱਧ ਕੰਮ ਕਰਨ ਦੀ ਖੁੱਲ੍ਹ ਵੀ ਦੇ ਸਕਦੇ ਹਨ, ਜਿਸ ਨਾਲ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਦਾਅ ‘ਤੇ ਲੱਗ ਸਕਦੀ ਹੈ। ਇਸ ‘ਚ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਬੇਹੱਦ ਸਖਤੀ ਨਾਲ ਇਸ ਗੱਲ ਨੂੰ ਨਿਸ਼ਚਤ ਕਰਨਾ ਹੋਵੇਗਾ ਕਿ ਸਖਤ ਸੁਰੱਖਿਆ ਜਾਂਚ ਦੇ ਬਿਨਾਂ ਕੋਈ ਵੀ ਵਿਅਕਤੀ ਏਅਰਪੋਰਟ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ।
ਕੰਧਾਰ ਹਾਈਜੈਕ ਦੇ ਬਾਅਦ ਭਾਰਤ ਵਿਚ ਏਅਰਪੋਰਟਾਂ ਦੀ ਸੁਰੱਖਿਆ ਕੀਤੀ ਗਈ ਮਜ਼ਬੂਤ
1999 ਵਿਚ ਹੋਏ ਕੰਧਾਰ ਹਵਾਈ ਜਹਾਜ਼ ਹਾਈਜੈਕ ਤੋਂ ਬਾਅਦ ਪੂਰੇ ਭਾਰਤ ਵਿਚ ਹਵਾਈ ਅੱਡਿਆਂ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ। ਸੀ. ਆਈ. ਐੱਸ. ਐੱਫ. (ਸੈਂਟਲ ਇੰਡੀਸਟਰੀਅਲ ਸਕਿਓਰਿਟੀ ਫੋਰਸ) ਜੋ ਕਿ ਅਰਧ-ਸੈਨਿਕ ਬਲ ਹੈ ਉਸ ਦੀ ਤਾਇਨਾਤੀ ਸਾਰੇ ਹਵਾਈ ਅੱਡਿਆਂ ‘ਤੇ ਕੀਤੀ ਗਈ ਹੈ। ਸੀ. ਆਈ. ਐੱਸ. ਐੱਫ. ਸਿੱਧੇ ਤੌਰ ‘ਤੇ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਸਿਵਲ ਐਵੀਏਸ਼ਨ ਮੰਤਰਾਲੇ) ਦੇ ਰੈਗੂਲੇਟਰੀ ਫਰੇਮਵਰਕ ਵਿਚ ਕੰਮ ਕਰਦੀ ਹੈ ਪਰ ਹਵਾਈ ਅੱਡੇ ਨੂੰ ਏ. ਪੀ. ਐੱਸ. ਯੂ. (ਏਅਰਪੋਰਟ ਸਕਿਓਰਿਟੀ ਯੂਨਿਟ) ਜੋ ਕਿ ਨਾਜਾਇਜ਼ ਦਖਲਅੰਦਾਜ਼ੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਪ੍ਰਸਿੱਧ ਹੈ, ਪ੍ਰਦਾਨ ਕੀਤੇ ਗਏ ਹਨ। ਇਸਦੇ ਇਲਾਵਾ ਘਰੇਲੂ ਉਡਾਣ ਕੰਪਨੀਆਂ ਦੀ ਆਪਣੀ ਨਿੱਜੀ ਸੁਰੱਖਿਆ ਵਿਵਸਥਾ ਵੀ ਹੁੰਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article