PUNJABMAILUSA.COM

ਆਖਰੀ ਕ੍ਰਿਕਟ ਟੈਸਟ – ਰਾਹਾਣੇ ਨੇ ਦੂਜੀ ਪਾਰੀ ਵਿੱਚ ਵੀ ਜਡ਼ਿਆ ਸੈਂਕਡ਼ਾ

ਆਖਰੀ ਕ੍ਰਿਕਟ ਟੈਸਟ – ਰਾਹਾਣੇ ਨੇ ਦੂਜੀ ਪਾਰੀ ਵਿੱਚ ਵੀ ਜਡ਼ਿਆ ਸੈਂਕਡ਼ਾ

ਆਖਰੀ ਕ੍ਰਿਕਟ ਟੈਸਟ – ਰਾਹਾਣੇ ਨੇ ਦੂਜੀ ਪਾਰੀ ਵਿੱਚ ਵੀ ਜਡ਼ਿਆ ਸੈਂਕਡ਼ਾ
December 06
20:52 2015

rahane
ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਅਜਿੰਕਿਆ ਰਾਹਾਣੇ ਦੇ ਸੈਂਕਡ਼ੇ ਦੀ ਬਦੌਲਤ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਦੱਖਣੀ ਅਫਰੀਕਾ 481 ਦੌਡ਼ਾਂ ਦਾ ਟੀਚਾ ਰੱਖਿਆ। ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ 72 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 72 ਦੌਡ਼ਾਂ ਬਣਾ ਲੲੀਆਂ ਸਨ
ਰਾਹਾਣੇ ਦੇ ਨਾਬਾਦ ਸੈਂਕਡ਼ੇ ਦੀ ਬਦੌਲਤ ਨੇ ਭਾਰਤ ਨੇ ਅੱਜ ਦੂਜੀ ਪਾਰੀ ਵਿੱਚ ਪੰਜ ਵਿਕਟਾਂ ’ਤੇ 267 ਦੌਡ਼ਾਂ ਬਣਾ ਕੇ ਪਾਰੀ ਸਮਾਪਤੀ ਦਾ ਐਲਾਨ ਕਰ ਦਿੱਤਾ। ੳੁਨ੍ਹਾਂ ਆਪਣੀ ਪਾਰੀ ਦੌਰਾਨ 206 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਤੇ ਛੇ ਛੱਕੇ ਮਾਰੇ। ਦੱਖਣੀ ਅਫਰੀਕਾ ਦੀ ਟੀਮ ਇਸ ਤੋਂ ਬਾਅਦ ਮੈਚ ਡਰਾਅ ਕਰਨ ਦੇ ਮਕਸਦ ਨਾਲ ਮੈਦਾਨ ਵਿੱਚ ੳੁੱਤਰੀ। ਕਪਤਾਨ ਹਾਸ਼ਿਮ ਅਮਲਾ ਨੇ ਮੋਰਚਾ ਸੰਭਾਲਿਆ ਅਤੇ ਸੁਰੱਖਿਅਤ ਖੇਡ ਖੇਡਦਿਆਂ 207 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 23 ਦੌਡ਼ਾਂ ਬਣਾੲੀਆਂ। ਦੱਖਣੀ ਅਫਰੀਕਾ ਦੀ ਹੌਲੀ ਬੱਲੇਬਾਜ਼ੀ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅਮਲਾ ਨੇ ਸਲਾਮੀ ਬੱਲੇਬਾਜ਼ ਤੇਂਬਾ ਬਾਵੁਮਾ (34) ਨਾਲ ਮਿਲ ਕੇ 38.4 ਓਵਰਾਂ ਵਿੱਚ ਸਿਰਫ਼ 44 ਦੌਡ਼ਾਂ ਜੋਡ਼ਣ ਮਗਰੋਂ ਏਬੀ ਡਿਵੀਲੀਅਰਜ਼ (91 ਗੇਂਦਾਂ ਵਿੱਚ ਨਾਬਾਦ 11) ਨਾਲ ਮਿਲ ਕੇ ਤੀਜੇ ਵਿਕਟ ਲੲੀ 29.2 ਓਵਰਾਂ ਵਿੱਚ 23 ਦੌਡ਼ਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਦਿਨ ਦੇ ਆਖਰੀ ਸੈਸ਼ਨ ਵਿੱਚ ਦੱਖਣੀ ਅਫਰੀਕਾ ਨੇ 34 ਅਤੇ 33 ਓਵਰਾਂ ’ਚ ਕ੍ਰਮਵਾਰ 35 ਤੇ 28 ਦੌਡ਼ਾਂ ਹੀ ਬਣਾੲੀਆਂ। ਮਹਿਮਾਨ ਟੀਮ ਦਾ ਸਕੋਰ 50 ਓਵਰਾਂ ਮਗਰੋਂ ਦੋ ਵਿਕਟਾਂ ’ਤੇ 49 ਦੌਡ਼ਾਂ ਸੀ, ਜੋ 2002 ਵਿੱਚ 50 ਓਵਰਾਂ ਮਗਰੋਂ ਕਿਸੇ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਪਿਛਲਾ ਰਿਕਾਰਡ ਵੀ ਦੱਖਣੀ ਅਫਰੀਕਾ ਦੇ ਨਾਂ ਹੈ, ਜਿਸ ਨੇ 2005 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ 68 ਦੌਡ਼ਾਂ ਬਣਾੲੀਆਂ ਸਨ। ਹਾਸ਼ਿਮ ਅਮਲਾ ਨੇ ਖਾਤਾ ਖੋਲ੍ਹਣ ਲੲੀ 46 ਗੇਂਦਾਂ ਖੇਡੀਆਂ ਜੋ ਪਹਿਲੀ ਦੌਡ਼ ਬਣਾੳੁਣ ਲੲੀ ਤੀਜੇ ਨੰਬਰ ’ਤੇ ਸਭ ਤੋਂ ਵਧ ਗੇਂਦਾਂ ਹਨ। ਇਸ ਤੋਂ ਪਹਿਲਾਂ 2013 ਵਿੱਚ ਇੰਗਲੈਂਡ ਦੇ ਸਟੂਅਰਟ ਬਰਾਡ ਨੇ ਨਿੳੂਜ਼ੀਲੈਂਡ ਖ਼ਿਲਾਫ਼ 62 ਜਦਕਿ 2000 ਵਿੱਚ ਜ਼ਿੰਬਾਬਵੇ ਦੇ ਗਰਾਂਟ ਫਲਾਵਰ ਨੇ ਨਿੳੂਜ਼ੀਲੈਂਡ ਦੇ ਹੀ ਖ਼ਿਲਾਫ਼ 51 ਗੇਂਦਾਂ ਵਿੱਚ ਖਾਤਾ ਖੋਲ੍ਹਿਆ ਸੀ।
ਦੂਜੀ ਪਾਰੀ ਵਿੱਚ ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਡੀਨ ਐਗਗਰ (4) ਨੂੰ ਰਵੀਚੰਦਰਨ ਅਸ਼ਵਿਨ ਨੇ ਆਪਣੇ ਦੂਜੇ ਅਤੇ ਪਾਰੀ ਦੇ ਚੌਥੇ ਓਵਰ ਵਿੱਚ ਹੀ ਪੈਵੇਲੀਅਨ ਭੇਜ ਦਿੱਤਾ। ਅਮਲਾ ਅਤੇ ਬਾਵੁਮਾ ਨੇ ਇਸ ਮਗਰੋਂ ਬੇਹੱਦ ਹੌਲੀ ਬੱਲੇਬਾਜ਼ੀ ਕੀਤੀ। ਦੱਖਣੀ ਅਫਰੀਕਾ ਨੇ ਦੂਜੇ ਸੈਸ਼ਨ ਵਿੱਚ 34 ਓਵਰਾਂ ਵਿੱਚ ਸਿਰਫ਼ 35 ਦੌਡ਼ਾਂ ਬਣਾੲੀਆਂ। ਚਾਹ ਦੇ ਸਮੇਂ ਮਗਰੋਂ ਬਾਵੁਮਾ ਅਸ਼ਵਿਨ ਦੀ ਸਿੱਧੀ ਗੇਂਦ ’ਤੇ ਆੳੂਟ ਹੋ ਗਏ। ਬਾਵੁਮਾ ਨੇ ਅਾਪਣੀ 117 ਗੇਂਦਾਂ ਦੀ ਪਾਰੀ ਦੌਰਾਨ ਚਾਰ ਚੌਕੇ ਤੇ ਇੱਕ ਛੱਕਾ ਜਡ਼ਿਆ। ਇਸ ਮਗਰੋਂ ਅਮਲਾ ਨੇ ਡਿਵੀਲੀਅਰਜ਼ ਨਾਲ ਸਾਂਝੇਦਾਰੀ ਕੀਤੀ। ਭਾਰਤ ਵੱਲੋਂ ਜਡੇਜਾ ਨੇ 23 ਓਵਰਾਂ ਵਿੱਚ ਸਿਰਫ 10 ਦੌਡ਼ਾਂ ਦਿੱਤੀਆਂ ਅਤੇ ਅਸ਼ਵਿਨ ਨੇ 23 ਓਵਰਾਂ ਵਿੱਚ 29 ਦੌਡ਼ਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿੱਚ 127 ਦੌਡ਼ਾਂ ਬਣਾੳੁਣ ਵਾਲੇ ਰਾਹਾਣੇ ਨੇ ਇੱਕ ਵਾਰ ਫਿਰ ਵਧੀਆ ਪਾਰੀ ਖੇਡੀ। ਟੈਸਟ ਕ੍ਰਿਕਟ ਵਿੱਚ ਛੇਵੇਂ ਸੈਂਕਡ਼ੇ ਨਾਲ ਰਾਹਾਣੇ ਭਾਰਤ ਦੇ ੳੁਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਇੱਕ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕਡ਼ੇ ਜਡ਼ੇ ਹਨ। ਰਾਹਾਣੇ ਨੇ ਕੱਲ 152 ਗੇਂਦਾਂ ਵਿੱਚ 52 ਦੌਡ਼ਾਂ ਬਣਾੲੀਆਂ ਸਨ, ਜਦਕਿ ਅੱਜ ਸਿਰਫ਼ 54 ਗੇਂਦਾਂ ਖੇਡ ਕੇ 48 ਦੌਡ਼ਾਂ ਬਣਾ ਕੇ ਆਪਣਾ ਸੈਂਕਡ਼ਾ ਪੂਰਾ ਕਰ ਲਿਆ। ਰਾਹਾਣੇ ਨੇ ਰਿੱਧੀਮਾਨ ਸਾਹਾ (ਨਾਬਾਦ 23) ਨਾਲ ਸਿਰਫ਼ 14.1 ਓਵਰ ਵਿੱਚ 56 ਦੌਡ਼ਾਂ ਜੋਡ਼ੀਆਂ। ਇਸ ਤੋਂ ਪਹਿਲਾਂ ਸਵੇਰੇ ਕਪਤਾਨ ਵਿਰਾਹ ਕੋਹਲੀ ਆਪਣਾ 12ਵਾਂ ਟੈਸਟ ਸੈਂਕਡ਼ਾ ਬਣਾੳੁਣ ਤੋਂ ਖੁੰਝ ਗਏ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article