ਆਕਸਫੋਰਡ ਦੀ ਕੋਰੋਨਾ ਵੈਕਸੀਨ ਤੀਜੇ ਪੱਧਰ ਦੇ ਪ੍ਰਯੋਗ ‘ਚ 90 ਫੀਸਦੀ ਤੋਂ ਵੱਧ ਅਸਰਦਾਰ ਰਹੀ

245
Share

ਲੰਡਨ, 10 ਦਸੰਬਰ (ਪੰਜਾਬ ਮੇਲ)-ਆਕਸਫੋਰਡ ਦੀ ਕੋਰੋਨਾ ਵੈਕਸੀਨ ਤੀਜੇ ਪੱਧਰ ਦੇ ਪ੍ਰਯੋਗ ‘ਚ 90 ਫੀਸਦੀ ਤੋਂ ਵੱਧ ਅਸਰਦਾਰ ਰਹੀ ਹੈ। ਲਾਂਸੇਟ ‘ਚ ਪ੍ਰਕਾਸ਼ਿਤ ਇਕ ਸਮੀਖਿਆ ਮੁਤਾਬਕ ਵੈਕਸੀਨ ਪ੍ਰਯੋਗ ਦੇ 24,000 ਭਾਗੀਦਾਰਾਂ ‘ਚੋਂ ਸਿਰਫ਼ 3 ਲੋਕਾਂ ‘ਤੇ ਹੀ ਇਸ ਦਾ ਨਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਫਾਈਜ਼ਰ ਅਤੇ ਮੋਡੇਰਨਾ ਤੋਂ ਬਾਅਦ ਹੁਣ ਆਕਸਫੋਰਡ ਐਸਟਰਾਜ਼ੈਨਕਾ ਦੇ ਤੀਜੇ ਪੱਧਰ ਦੇ ਪ੍ਰਯੋਗ ਦੀ ਸਮੀਖਿਆ ਜਾਰੀ ਕੀਤੀ ਗਈ ਹੈ। ਇਸ ਵੈਕਸੀਨ ਦਾ ਭਾਰਤ ‘ਚ ਆਖ਼ਰੀ ਪੱਧਰ ਦਾ ਪ੍ਰਯੋਗ ਚੱਲ ਰਿਹਾ ਹੈ। ਕੋਵਿਡਸ਼ੀਲਡ ਦੇ ਨਾਂ ਤੋਂ ਜਾਣੀ ਜਾਂਦੀ ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦੀ ਤੁਲਨਾ ਕਰਨ ‘ਤੇ 70.4 ਫੀਸਦੀ ਅਸਰ ਵੇਖਿਆ ਗਿਆ ਹੈ। ਵੈਕਸੀਨ ਜ਼ਿਆਦਾ ਅਸਰਦਾਰ ਉਸ ਸਮੇਂ ਰਹੀ ਜਦੋਂ ਪਹਿਲੀ ਖੁਰਾਕ ਹਲਕੀ ਅਤੇ ਦੂਜੀ ਖੁਰਾਕ ਸਾਧਾਰਨ ਰੱਖੀ ਗਈ। ਸ਼ੁਰੂਆਤੀ ਨਤੀਜੇ ਇਹ ਮਿਲਦੇ ਹਨ ਕਿ ਵੈਕਸੀਨ ਵਾਇਰਸ ਦੇ ਟਰਾਂਸਮੀਸ਼ਨ ਨੂੰ ਘੱਟ ਕਰਨ ‘ਚ ਅਸਰਦਾਰ ਹੈ। ਯੂ. ਕੇ. ਸਰਕਾਰ ਨੇ ਜਿੱਥੇ ਵੱਡੀ ਗਿਣਤੀ ‘ਚ ਇਸ ਦੇ ਆਰਡਰ ਦਿੱਤੇ ਹੋਏ ਹਨ, ਉੱਥੇ ਹੀ ਭਾਰਤ ਸਰਕਾਰ ਇਸ ਟੀਕੇ ਨੂੰ ਸਭ ਤੋਂ ਪਹਿਲਾਂ ਹਾਸਲ ਕਰਨ ਲਈ ਅਹਿਮ ਕਦਮ ਪੁੱਟ ਰਹੀ ਹੈ।


Share