ਆਓ ਦੇਖੀਏ ਕੀ ਨਿਕਲਿਆ ਮਨਪ੍ਰੀਤ ਬਾਦਲ ਦੇ ਬਜਟ ਪਿਟਾਰੇ ‘ਚੋਂ

March 24
10:46
2018
ਚੰਡੀਗੜ੍ਹ, 24 ਮਾਰਚ (ਪੰਜਾਬ ਮੇਲ)- ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਵਿਧਾਨ ਸਭਾ ‘ਚ ਆਪਣਾ ਦੂਜਾ ਬਜਟ ਪੇਸ਼ ਕਰ ਰਹੇ ਹਨ। ਕੈਪਟਨ ਸਰਕਾਰ ਦਾ ਇਹ ਦੂਜਾ ਬਜਟ ਹੈ। ਪੰਜਾਬ ਵਾਸੀਆਂ ਦੀਆਂ ਨਿਗਾਹਾਂ ਬਜਟ ‘ਤੇ ਟਿਕੀਆਂ ਹਨ।
ਇਸ ਸਾਲ ਕਿਸਾਨਾਂ ਨੂੰ ਮੁਫਤ ਬਿਜਲੀ ਲਈ 6256 ਕਰੋੜ ਰਾਖਵਾਂ।
ਕਿਸਾਨ ਕਰਜ਼ਾ ਮੁਆਫ਼ੀ ਲਈ ਬਜਟ ਵਿਚ 4,250 ਕਰੋੜ ਦੀ ਵਿਵਸਥਾ।
ਬਾਗਬਾਨੀ ਲਈ 55 ਕਰੋੜ।
ਤਨਖਾਹ ਅਤੇ ਪੈਨਸ਼ਨਾਂ ਦਾ ਖਰਚਾ 13 ਫੀਸਦੀ ਵਧਿਆ।
ਖੇਤੀ ਸੈਕਟਰ ਲਈ 14,734 ਕਰੋੜ
ਗੰਨਾ ਕਿਸਾਨਾਂ ਲਈ 180 ਕਰੋੜ
ਪਟਿਆਲਾ ਖੇਡ ਯੂਨੀਵਰਸਿਟੀ ਲਈ ਰੱਖੇ 10 ਕਰੋੜ
ਹਰ ਐਜੂਕੇਸ਼ਨ ਬਲਾਕ ‘ਚ ਬਣਾਏ ਜਾਣਗੇ ਸਮਾਰਟ ਸੂਕਲ
ਪੰਜਾਬ ਨੌਜਵਾਨਾਂ ਲਈ ਹੁਨਰ ਵਿਕਾਸ ਯੋਜਨਾ ਤਹਿਤ ਦਿੱਤੀ ਜਾਵੇਗੀ ਮੁਫ਼ਤ ਟ੍ਰੇਨਿੰਗ।
ਬਠਿੰਡਾ, ਗਿੱਦੜਬਾਹਾ ਤੇ ਸੰਗਰੂਰ ‘ਚ ਬਣਾਈਆਂ ਜਾਣਗੀਆਂ ਪਾਰਕਾਂ।
ਪੰਜਾਬ ਸਰਕਾਰ ਨੇ 200 ਰੁਪਏ ਪ੍ਰਤੀ ਮਹੀਨੇ ਡਿਵੈਲਪਮੈਂਟ ਟੈਕਸ ਲਾਉਣ ਦਾ ਲਿਆ ਫੈਸਲਾ