PUNJABMAILUSA.COM

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

 Breaking News

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ
November 21
10:25 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਕੈਲੀਫੋਰਨੀਆ ਦੇ ਜੰਗਲ ਇਸ ਵੇਲੇ ਵੱਡੀ ਪੱਧਰ ਉੱਤੇ ਅੱਗ ਦੀ ਲਪੇਟ ਵਿਚ ਆਏ ਹੋਏ ਹਨ। ਜੰਗਲਾਂ ਨੂੰ ਲੱਗੀ ਅੱਗ ਨੇ ਸਮੁੱਚੇ ਕੈਲੀਫੋਰਨੀਆ ਦਾ ਵਾਤਾਵਰਣ ਸੰਕਟ ਵਿਚ ਪਾਇਆ ਹੈ। ਹੁਣ ਤੱਕ ਡੇਢ ਲੱਖ ਏਕੜ ਦੇ ਕਰੀਬ ਜ਼ਮੀਨ ਵਿਚ ਫੈਲੇ ਜੰਗਲ ਅੱਗ ਦੀ ਲਪੇਟ ਵਿਚ ਆ ਚੁੱਕੇ ਦੱਸੇ ਜਾਂਦੇ ਹਨ। ਇਸ ਸਦੀ ਦੀ ਇਹ ਸਭ ਤੋਂ ਭਿਆਨਕ ਅੱਗ ਕਹੀ ਜਾਂਦੀ ਹੈ। ਜੰਗਲ ਵਿਚ ਲੱਗੀ ਅੱਗ ਕਾਰਨ ਹੁਣ ਤੱਕ 86 ਵਿਅਕਤੀ ਮੌਤ ਦੇ ਮੂੰਹ ਜਾ ਪਏ ਹਨ ਅਤੇ 1000 ਦੇ ਕਰੀਬ ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾਂਦੇ ਹਨ। ਸਰਕਾਰੀ ਤੌਰ ‘ਤੇ ਜਾਰੀ ਅੰਕੜਿਆਂ ਮੁਤਾਬਕ 15,500 ਇਮਾਰਤਾਂ ਨੂੰ ਅੱਗ ਕਾਰਨ ਤਬਾਹ ਹੋ ਗਈਆਂ ਹਨ। ਜੰਗਲਾਂ ਨੂੰ ਲੱਗੀ ਅੱਗ ਕਾਰਨ ਦੂਰ-ਦੂਰ ਤਾਈਂ ਤਪਸ਼ ਅਤੇ ਹੁੰਮਸ ਵਧੀ ਹੈ। ਸਰਕਾਰ ਨੇ ਇਸ ਹਾਲਤ ਨੂੰ ਦੇਖਦਿਆਂ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਸਕੂਲ ਬੰਦ ਕਰ ਰੱਖੇ ਹਨ। ਕੈਲੀਫੋਰਨੀਆ ‘ਚ ਇਨ੍ਹਾਂ ਅੱਗਾਂ ਲੱਗਣ ਦਾ ਕਾਰਨ ਬਹੁਤ ਵਾਰੀ ਤੇਜ਼ ਹਵਾਵਾਂ ਹੁੰਦੀਆਂ ਹਨ। ਇਨ੍ਹਾਂ ਹਵਾਵਾਂ ਦੇ ਚੱਲਣ ਨਾਲ ਜਦੋਂ ਸੁੱਕੇ ਦਰੱਖਤ ਆਪਸ ਵਿਚ ਰਗੜਦੇ ਹਨ, ਤਾਂ ਉਹ ਅੱਗ ਪੈਦਾ ਕਰਦੇ ਹਨ, ਜਿਸ ਨਾਲ ਇਹ ਅੱਗ ਦੂਰ-ਦੁਰਾਡੇ ਫੈਲ ਜਾਂਦੀ ਹੈ। ਇਨ੍ਹਾਂ ਅੱਗਾਂ ਨੂੰ ਕਾਬੂ ‘ਚ ਲਿਆਉਣ ਲਈ ਇਥੋਂ ਦਾ ਪੂਰਾ ਅਮਲਾ ਆਪਣਾ ਜ਼ੋਰ ਲਾਉਂਦਾ ਹੈ, ਤੇ ਆਖਰ ਅੱਗ ‘ਤੇ ਕਾਬੂ ਪਾ ਲਿਆ ਜਾਂਦਾ ਹੈ। ਕੈਲੀਫੋਰਨੀਆ ‘ਚ ਲੱਗੀਆ ਤਾਜ਼ਾ ਅੱਗਾਂ ਦਾ ਅਸਰ ਅਮਰੀਕੀ ਰਾਸ਼ਟਰਪਤੀ ‘ਤੇ ਵੀ ਪਿਆ ਅਤੇ ਉਹ ਖੁਦ ਇਸ ਤ੍ਰਾਸਦੀ ਨੂੰ ਜਾਂਚਣ ਲਈ ਇਥੇ ਪਹੁੰਚਿਆ ਅਤੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ। ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਆਮ ਨਾਗਰਿਕ ਵੀ ਇਸ ਕੁਦਰਤੀ ਕਰੋਪੀ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਨਿੱਤਰ ਕੇ ਸਾਹਮਣੇ ਆਉਂਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਕੌਮ ਨੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਬਹੁਤ ਜਲਦ ਸਰਕਾਰੀ ਸਹਾਇਤਾ ਨਾਲ ਇਥੇ ਆਮ ਜਨਜੀਵਨ ਠੀਕ ਵੀ ਕਰ ਲਿਆ ਜਾਵੇਗਾ। ਇਹ ਇਕ ਕੁਦਰਤ ਦੀ ਕਰੋਪੀ ਸੀ।
ਪਰ ਇਸ ਦੇ ਉਲਟ ਜਦੋਂ ਅਸੀਂ ਆਪਣੀ ਜੰਮਣ ਭੋਇੰ ਪੰਜਾਬ ਵੱਲ ਝਾਤੀ ਮਾਰਦੇ ਹਾਂ, ਉਥੇ ਦਾ ਤਾਂ ਆਲਮ ਹੀ ਨਿਰਾਲਾ ਹੈ। ਉਥੇ ਹਰ ਸਾਲ ਦੋ ਲੱਖ ਟਨ ਪਰਾਲੀ ਅੱਗਾਂ ਲਾ ਕੇ ਸਾੜੀ ਜਾਂਦੀ ਹੈ। ਪਰਾਲੀ ਦੀ ਕਟਾਈ ਤੋਂ ਬਾਅਦ ਅਕਤੂਬਰ, ਨਵੰਬਰ ਮਹੀਨੇ ਵਿਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਪ੍ਰਾਂਤ ਧੂੰਏ ਦੀ ਮਾਰ ਹੇਠ ਹੁੰਦੇ ਹਨ। ਇਸ ਵਾਰ ਭਾਵੇਂ ਸਰਕਾਰ ਦੀ ਸਖ਼ਤੀ, ਪਰਾਲੀ ਨੂੰ ਸਮੇਟਣ ਲਈ ਰਿਆਇਤੀ ਦਰ ਉਪਰ ਮਸ਼ੀਨਰੀ ਮੁਹੱਈਆ ਕਰਾਉਣ ਅਤੇ ਕੁੱਝ ਹੱਦ ਤੱਕ ਕਿਸਾਨਾਂ ਵਿਚ ਆਈ ਜਾਗ੍ਰਿਤੀ ਕਾਰਨ ਪਰਾਲੀ ਸਾੜੇ ਜਾਣ ਦੀ ਮਾਤਰਾ ਵਿਚ ਕਾਫੀ ਕਮੀ ਆਈ ਹੈ। ਪਰ ਫਿਰ ਵੀ ਅਜੇ ਵੱਡੀ ਪੱਧਰ ਉੱਤੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਕੇ ਸਾੜਨ ਨੂੰ ਹੀ ਤਰਜੀਹ ਦਿੱਤੀ ਹੈ। ਹਾੜੀ ਦੇ ਦਿਨਾਂ ਵਿਚ ਕਣਕ ਦੇ ਨਾੜ ਅੱਗ ਲਾ ਕੇ ਸਾੜੇ ਜਾਣ ਦੀਆਂ ਘਟਨਾਵਾਂ ਵੀ ਅਸੀਂ ਵੱਡੇ ਪੱਧਰ ਉੱਤੇ ਦੇਖਦੇ ਹਾਂ। ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਧੂੰਏ ਦੇ ਗੁਬਾਰ ਇੰਨੇ ਚੜ੍ਹ ਜਾਂਦੇ ਹਨ ਕਿ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ।
ਅਮਰੀਕਾ ਵਰਗੇ ਮੁਲਕਾਂ ਵਿਚ ਵਾਤਾਵਰਣ ਦੀ ਸ਼ੁੱਧਤਾ ਕਾਰਨ ਅਸੀਂ ਦੇਖਦੇ ਹਾਂ ਕਿ ਸੀਜ਼ਨਲ ਬਿਮਾਰੀਆਂ ਦਾ ਦੌਰ ਘੱਟ ਹੀ ਨਜ਼ਰ ਆਉਂਦਾ ਹੈ। ਇਥੇ ਆਮ ਤੌਰ ‘ਤੇ ਦਿਮਾਗੀ, ਦਿਲ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਰੀਜ਼ ਤਾਂ ਮਿਲਦੇ ਹਨ, ਪਰ ਪੰਜਾਬ ਵਾਂਗ ਸੀਜ਼ਨਲ ਬੁਖਾਰ, ਅੱਖਾਂ ਦੁਖਣ, ਢਿੱਡ ਪੀੜ ਲੱਗਣ, ਸਿਰ ਦਰਦ ਆਦਿ ਬਿਮਾਰੀਆਂ ਆਮ ਤੌਰ ‘ਤੇ ਨਹੀਂ ਵੇਖੀਆਂ ਜਾਂਦੀਆਂ। ਜਦਕਿ ਪੰਜਾਬ ਵਿਚ ਮੌਸਮ ਦੇ ਤਬਦੀਲ ਹੁੰਦਿਆਂ ਹੀ ਅਜਿਹੀਆਂ ਬਿਮਾਰੀਆਂ ਦੇ ਮਰੀਜ਼ਾਂ ਨਾਲ ਪੰਜਾਬ ਦੇ ਹਸਪਤਾਲ ਭਰੇ ਨਜ਼ਰ ਆਉਂਦੇ ਹਨ। ਪ੍ਰਦੂਸ਼ਣ ਕਾਰਨ ਮਨੁੱਖੀ ਜ਼ਿੰਦਗੀ ਬੇਹੱਦ ਪ੍ਰਭਾਵਿਤ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਦੂਸ਼ਣ ਕਾਰਨ ਬੰਦੇ ਦਾ ਇਮਿਊਨ ਸਿਸਟਮ ਕਮਜ਼ੋਰ ਪੈਂਦਾ ਹੈ, ਜਿਸ ਨਾਲ ਮਨੁੱਖ ਦੀ ਪਾਚਣ ਸ਼ਕਤੀ ਅਤੇ ਬਿਮਾਰੀਆਂ ਤੋਂ ਬਚਾਅ ਕਰਨ ਵਾਲੀ ਊਰਜਾ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਬਿਮਾਰੀਆਂ ਦੇ ਛੋਟੇ-ਛੋਟੇ ਕੀਟਾਣੂ ਵੀ ਮਨੁੱਖ ਨੂੰ ਨਿਢਾਲ ਕਰ ਦਿੰਦੇ ਹਨ ਅਤੇ ਬਿਮਾਰੀਆਂ ਵਧਣ ਦਾ ਕਾਰਨ ਬਣਦੇ ਹਨ।
ਜਦੋਂ ਅਸੀਂ ਆਪਣੇ ਪੰਜਾਬ ਵੱਲ ਵੇਖਦੇ ਹਾਂ, ਤਾਂ ਉਥੇ ਪੈਦਾ ਹੁੰਦੇ ਬੱਚਿਆਂ ਨੂੰ ਹੀ ਪੋਲਿਓ, ਅੰਧਰਾਤਾ, ਹਲਕਾ ਬੁਖਾਰ ਤੇ ਹੋਰ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਹ ਸਾਰਾ ਕੁੱਝ ਉਥੋਂ ਦੇ ਮਾਹੌਲ ਵਿਚ ਪੈਦਾ ਹੋਏ ਪ੍ਰਦੂਸ਼ਣ ਕਾਰਨ ਹੀ ਵਾਪਰ ਰਿਹਾ ਹੈ। ਜੇਕਰ ਸਾਡਾ ਆਲਾ-ਦੁਆਲਾ ਅਤੇ ਵਾਤਾਵਰਣ ਸ਼ੁੱਧ ਨਹੀਂ ਹੋਵੇਗਾ, ਖਾਣ-ਪੀਣ ਦੀਆਂ ਵਸਤਾਂ ਮਿਲਾਵਟ ਤੋਂ ਰਹਿਤ ਨਹੀਂ ਹੋਣਗੀਆਂ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਮਿਲੇਗੀ, ਤਾਂ ਮਨੁੱਖ ਦੇ ਕੰਮ ਕਰਨ ਦੀ ਸਮਰੱਥਾ ਵੀ ਪੂਰੀ ਨਹੀਂ ਹੁੰਦੀ। ਪੰਜਾਬ ਅੰਦਰ ਖੇਤੀ ਪੈਦਾਵਾਰ ਵਿਚ ਬੇਹਿਸਾਬੇ ਢੰਗ ਨਾਲ ਕੈਮੀਕਲ ਖਾਦਾਂ ਅਤੇ ਜ਼ਹਿਰੀਲੇ ਸਪਰੇਅ ਵਰਤੇ ਜਾਣ ਕਾਰਨ ਉਥੋਂ ਦਾ ਅਨਾਜ ਵੀ ਪੌਸ਼ਟਿਕ ਨਹੀਂ ਹੈ, ਜਿਸ ਕਾਰਨ ਪੰਜਾਬ ਇਸ ਵੇਲੇ ਕੈਂਸਰ, ਕਿਡਨੀ ਅਤੇ ਅਧਰੰਗ ਵਰਗੀਆਂ ਬਿਮਾਰੀਆਂ ਦਾ ਘਰ ਬਣ ਕੇ ਰਹਿ ਗਿਆ ਹੈ। ਪੰਜਾਬ ਵਿਚ ਹਰਾ ਇਨਕਲਾਬ, ਖੇਤੀ ਉਤਪਾਦਨ ਵਧਾਉਣ ਅਤੇ ਕਿਸਾਨਾਂ ਦਾ ਜੀਵਨ ਪੱਧਰ ਸੌਖਾ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ। ਪਰ ਕੁਦਰਤ ਅਤੇ ਵਾਤਾਵਰਣ ਦਾ ਖਿਆਲ ਨਾ ਰੱਖੇ ਜਾਣ ਕਾਰਨ ਹਰਾ ਇਨਕਲਾਬ, ਭੂਰੇ ਇਨਕਲਾਬ ਵਿਚ ਬਦਲ ਚੁੱਕਾ ਹੈ। ਉਤਪਾਦਨ ਵਧਾਉਣ ਲਈ ਜ਼ਹਿਰੀਲੀਆਂ ਖਾਦਾਂ ਅਤੇ ਸਪਰੇਅ ਦੀ ਬੇਦਰੇਗ ਵਰਤੋਂ ਨੇ ਪੰਜਾਬ ਦੀ ਮਿੱਟੀ ਵੀ ਬੰਜਰ ਹੋਣ ਨੇੜੇ ਪਹੁੰਚਾ ਦਿੱਤੀ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਧਰਤੀ ਹੇਠਲਾ ਪਾਣੀ ਵੀ ਮੁੱਕਣ ਨੇੜੇ ਪਹੁੰਚਾ ਦਿੱਤਾ ਹੈ। ਪੰਜਾਬ ਦੇ 130 ਦੇ ਕਰੀਬ ਇਲਾਕਿਆਂ ਵਿਚੋਂ 74 ਬਲਾਕ ਇਸ ਵੇਲੇ ਡਾਰਕ ਜ਼ੋਨ ਵਿਚ ਸ਼ਾਮਲ ਹੋਏ ਦੱਸੇ ਜਾਂਦੇ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸੇ ਵੇਲੇ ਕੁਦਰਤੀ ਸੋਮਿਆਂ ਨਾਲ ਭਰਪੂਰ ਅਤੇ ਹਰਿਆਲਾ ਪੰਜਾਬ ਇਸ ਵੇਲੇ ਰੁੰਡ-ਮਰੁੰਡ ਬਣ ਕੇ ਰਹਿ ਗਿਆ ਹੈ। ਪੰਜਾਬ ਦੀ ਧਰਤੀ ਤੋਂ ਦਰੱਖਤ ਵੱਡੀ ਪੱਧਰ ‘ਤੇ ਵੱਢ-ਟੁੱਕ ਦਿੱਤੇ ਗਏ ਹਨ। ਇਸ ਨਾਲ ਹਵਾ ਅਤੇ ਸ਼ੋਰ ਦਾ ਪ੍ਰਦੂਸ਼ਣ ਵਧਿਆ ਹੈ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਇਸ ਵੇਲੇ ਆਰਥਿਕ ਸੰਕਟ ਵਿਚ ਹੀ ਨਹੀਂ, ਸਗੋਂ ਵਾਤਾਵਰਣ ਦੇ ਵੱਡੇ ਸੰਕਟ ਵਿਚ ਵੀ ਫਸਿਆ ਹੋਇਆ ਹੈ।
ਸਵਾਲ ਇਹ ਉੱਠਦਾ ਹੈ ਕਿ ਮਨੁੱਖ ਨੂੰ ਵਿਕਾਸ ਦਾ ਲਾਭ ਤਾਂ ਹੀ ਹੋਵੇਗਾ, ਜੇ ਉਹ ਸਾਹ ਲੈਣ ਦੇ ਯੋਗ ਰਹੇਗਾ। ਜੇਕਰ ਅਸੀਂ ਅਜਿਹੇ ਵਿਕਾਸ ਦੇ ਰਾਹ ਪੈ ਗਏ, ਜਿਸ ਨਾਲ ਸਾਨੂੰ ਸਾਹ ਲੈਣਾ ਵੀ ਔਖਾ ਹੋ ਗਿਆ, ਤਾਂ ਅਜਿਹੇ ਵਿਕਾਸ ਦਾ ਸਾਨੂੰ ਕੀ ਲਾਭ ਹੋਵੇਗਾ। ਅਸੀਂ ਪ੍ਰਵਾਸੀ ਪੰਜਾਬੀ ਵਿਕਸਿਤ ਮੁਲਕਾਂ ਵਿਚ ਵਾਤਾਵਰਣ ਦੀ ਸ਼ੁੱਧਤਾ ਨੂੰ ਦੇਖ ਕੇ ਕਾਫੀ ਚੇਤੰਨ ਹੋ ਗਏ ਹਾਂ। ਇਨ੍ਹਾਂ ਮੁਲਕਾਂ ਵਿਚ ਆਏ ਪੰਜਾਬੀ ਖੁਦ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ। ਪ੍ਰਵਾਸੀ ਪੰਜਾਬੀਆਂ ਦਾ ਮਨ ਹਮੇਸ਼ਾ ਆਪਣੀ ਜਨਮ ਭੂਮੀ ਪੰਜਾਬ ਵੱਲ ਲੱਗਿਆ ਰਹਿੰਦਾ ਹੈ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਪੰਜਾਬ ਵੱਲੋਂ ਠੰਡੀ ਹਵਾ ਦੇ ਬੁੱਲ੍ਹੇ ਆਉਣ। ਸਾਡੇ ਪੰਜਾਬ ਵਾਸੀ ਵੀ ਚੰਗਾ ਅਤੇ ਨਰੋਆ ਜੀਵਨ ਬਤੀਤ ਕਰਨ। ਜੇਕਰ ਅਸੀਂ ਅਜਿਹਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪੰਜਾਬ ਅੰਦਰ ਵੀ ਉਸੇ ਤਰ੍ਹਾਂ ਦਾ ਵਾਤਾਵਰਣ ਅਤੇ ਵਾਯੂਮੰਡਲ ਉਸਾਰਨ ਲਈ ਆਪਣੇ ਸਾਰੇ ਸਕੇ ਸੰਬੰਧੀਆਂ ਨੂੰ ਚੇਤੰਨ ਕਰਨਾ ਪਵੇਗਾ। ਸਾਡੇ ਪ੍ਰਵਾਸੀ ਪੰਜਾਬੀ ਜਦੋਂ ਕਦੇ ਵੀ ਆਪਣੇ ਪਿੰਡਾਂ ਵਿਚ ਜਾਂਦੇ ਹਨ ਜਾਂ ਆਪਣੇ ਸਕੇ ਸੰਬੰਧੀਆਂ ਨਾਲ ਗੱਲ ਕਰਦੇ ਹਨ, ਤਾਂ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੇ ਸੰਬੰਧੀਆਂ ਨੂੰ ਵਾਤਾਵਰਣ ਦੇ ਬਚਾਓ ਅਤੇ ਪ੍ਰਦੂਸ਼ਣ ਤੋਂ ਬਚਣ ਲਈ ਹਰ ਸਮੇਂ ਸਿੱਖਿਆ ਦੇਣ। ਪੰਜਾਬ ਅੰਦਰ ਹਰ ਸਾਲ ਧਰਤੀ ਹੇਠਲਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਖੇਤੀ ਦੀ ਵਰਤੋਂ ਪੂਰੀ ਕਰਨ ਲਈ ਲਗਾਤਾਰ ਧਰਤੀ ਹੇਠਲਾ ਪਾਣੀ ਕੱਢਣ ਲਈ ਸਬਮਰਸੀਬਲ ਪੰਪ ਲਗਾ ਰਹੇ ਹਨ। ਆਖਿਰ ਅਸੀਂ ਕਦ ਤੱਕ ਅਜਿਹਾ ਕਰਦੇ ਜਾਵਾਂਗੇ। ਸਾਨੂੰ ਪਾਣੀ ਦੀ ਵਰਤੋਂ ਲਈ ਜਿੱਥੇ ਸੰਕੋਚ ਕਰਨਾ ਪਵੇਗਾ, ਉਥੇ ਪਾਣੀ ਦੀ ਵਰਤੋਂ ਘਟਾਉਣ ਲਈ ਨਵੇਂ-ਨਵੇਂ ਤਰੀਕੇ ਵੀ ਇਜਾਦ ਕਰਨੇ ਪੈਣਗੇ। ਬਹੁਤ ਸਾਰੇ ਵਿਕਸਿਤ ਲੋਕਾਂ ਨੇ ਅਜਿਹੇ ਤਰੀਕੇ ਇਜਾਦ ਵੀ ਕੀਤੇ ਹੋਏ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਅਜਿਹੇ ਤਰੀਕਿਆਂ ਬਾਰੇ ਵੀ ਜਾਣੂੰ ਕਰਵਾਈਏ। ਵੱਡੀ ਗੱਲ ਇਹ ਹੈ ਕਿ ਜੇਕਰ ਪੰਜਾਬ ਤੰਦਰੁਸਤ ਅਤੇ ਨਰੋਈ ਸਿਹਤ ਵਾਲੇ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਵੱਲ ਸਭ ਤੋਂ ਪਹਿਲੇ ਨੰਬਰ ‘ਤੇ ਧਿਆਨ ਦੇਣਾ ਪਵੇਗਾ। ਕਿਉਂਕਿ ਸ਼ੁੱਧ ਵਾਤਾਵਰਣ ਬਗੈਰ ਨਾ ਕੋਈ ਤੰਦਰੁਸਤ ਰਹਿ ਸਕਦਾ ਹੈ ਅਤੇ ਨਾ ਹੀ ਕਿਸੇ ਦੀ ਸਿਹਤ ਨਰੋਈ ਹੋ ਸਕਦੀ ਹੈ।
ਅੱਜ ਦੇ ਜ਼ਮਾਨੇ ਵਿਚ ਵਾਤਾਵਰਣ ਨੂੰ ਬਚਾਉਣਾ ਸਭ ਤੋਂ ਵੱਡੀ ਲੋੜ ਬਣ ਗਈ ਹੈ। ਆਲਮੀ ਪੱਧਰ ‘ਤੇ ਲਗਾਤਾਰ ਤਪਸ਼ ਦੇ ਵਧਣ ਨਾਲ ਕੁੱਲ ਦੁਨੀਆਂ ਦੇ ਚੌਗਿਰਦੇ ਅਤੇ ਮੌਸਮਾਂ ਵਿਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਬੇਹੱਦ ਠੰਡੇ ਰਹਿਣ ਵਾਲੇ ਖੇਤਰਾਂ ਵਿਚ ਤਪਸ਼ ਨੇ ਆ ਡੇਰੇ ਲਾਏ ਹਨ ਅਤੇ ਕਈ ਤਪਸ਼ ਵਾਲੇ ਖੇਤਰਾਂ ਵਿਚ ਠੰਡਕ ਮਹਿਸੂਸ ਕੀਤੀ ਜਾਣ ਲੱਗੀ ਹੈ। ਇਹ ਵਾਤਾਵਰਣ ਦੀਆਂ ਤਬਦੀਲੀਆਂ ਮਨੁੱਖ ਦੇ ਕੁਦਰਤ ਵੱਲੋਂ ਮੂੰਹ ਮੋੜ ਲੈਣ ਕਾਰਨ ਵਾਪਰ ਰਹੀਆਂ ਹਨ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਨੁੱਖ ਨੇ ਆਪਣੇ ਸੌੜੇ ਹਿੱਤਾਂ ਅਤੇ ਮੁਨਾਫੇ ਦੀ ਹੋੜ ਵਿਚ ਕੁਦਰਤ ਨਾਲ ਅਜਿਹੀ ਛੇੜਛਾੜ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸਮੁੱਚਾ ਆਲਮੀ ਚੌਗਿਰਦਾ ਹੀ ਸੰਕਟ ਮੂੰਹ ਆਇਆ ਖੜ੍ਹਾ ਹੈ। ਜੇ ਅਸੀਂ ਆਉਣ ਵਾਲੀ ਨਸਲ ਬਚਾਉਣੀ ਹੈ, ਤਾਂ ਸਾਨੂੰ ਵਾਤਾਵਰਣ ਸਬੰਧੀ ਹੁਣ ਤੋਂ ਹੀ ਜਾਗਰੂਕ ਹੋਣਾ ਪਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article
    ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

Read Full Article
    ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

Read Full Article