ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਕੋਹਲੀ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚਿਆ

114
Share

ਦੁਬਈ, 15 ਦਸੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ, ਜਦੋਂਕਿ ਚੇਤੇਸ਼ਵਰ ਪੁਜਾਰਾ ਸੱਤਵੇਂ ਅਤੇ ਅਜਿੰਕਿਆ ਰਹਾਣੇ ਦਸਵੇਂ ਸਥਾਨ’ ਤੇ ਹੈ। ਕੋਹਲੀ 886 ਰੇਟਿੰਗ ਅੰਕ ਨਾਲ ਭਾਰਤੀ ਬੱਲੇਬਾਜ਼ਾਂ ‘ਚ ਸਭ ਤੋਂ ਉਪਰ ਹੈ ਪਰ ਉਹ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ (911 ਅੰਕ) ਤੋਂ ਪਿੱਛੇ ਹੈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹੈ। ਪੁਜਾਰਾ ਸੱਤਵੇਂ ਸਥਾਨ ‘ਤੇ ਹੈ। ਗੇਂਦਬਾਜ਼ੀ ਵਿਚ ਜਸਪ੍ਰੀਤ ਬੁਮਰਾਹ ਤੇ ਸਪਿੰਨਰ ਰਵੀਚੰਦਰ ਅਸ਼ਵਿਨ ਕ੍ਰਮਵਾਰ ਅੱਠਵੇਂ ਤੇ ਦਸਵੇਂ ਸਥਾਨ ‘ਤੇ ਹਨ।


Share