PUNJABMAILUSA.COM

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

 Breaking News

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ
December 04
10:17 2019

ਗ੍ਰਿਫ਼ਤਾਰ ਵਿਦਿਆਰਥੀਆਂ ‘ਚ ਜ਼ਿਆਦਾਤਰ ਭਾਰਤੀ
80 ਫ਼ੀਸਦੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ, 4 ਦਸੰਬਰ (ਪੰਜਾਬ ਮੇਲ)- ਅਮਰੀਕੀ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਨੇ ਫਰਜ਼ੀ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਹਨ। ਇਹ ਕਾਰਵਾਈ ਉਨ੍ਹਾਂ ਵਿਦਿਆਰਥੀਆਂ ਵਿਰੁੱਧ ਕੀਤੀ ਗਈ, ਜਿਨ੍ਹਾਂ ਨੇ ਸਭ ਕੁਝ ਜਾਣਦੇ ਹੋਏ ਵੀ ਫਰਜ਼ੀ ਯੂਨੀਵਰਸਿਟੀ ਵਿਚ ਦਾਖਲਾ ਲਿਆ। ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ ਨੇ ਇਮੀਗਰੇਸ਼ਨ ਧੋਖਾਧੜੀ ‘ਤੇ ਨੱਥ ਪਾਉਣ ਲਈ ਇਹ ਫਰਜ਼ੀ ਯੂਨੀਵਰਸਿਟੀ ਸਥਾਪਤ ਕੀਤੀ ਸੀ। ਹੁਣ ਤੱਕ 250 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਭਰਮਾ ਕੇ ਡੈਟ੍ਰਾਇਟ ਮੈਟਰੋਪਾਲਿਟਨ ਇਲਾਕੇ ‘ਚ ਬੰਦ ਹੋ ਚੁੱਕੀ ਫਰਮਿੰਗਟਨ ਯੂਨੀਵਰਸਿਟੀ ‘ਚ ਦਾਖ਼ਲਾ ਦਿਵਾਇਆ ਜਾਂਦਾ ਸੀ। ਆਈ.ਸੀ.ਈ. ਨੇ ਮਾਰਚ ‘ਚ 161 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਯੂਨੀਵਰਸਿਟੀ ਨੂੰ ਜਦੋਂ ਮਾਰਚ ‘ਚ ਬੰਦ ਕੀਤਾ ਗਿਆ ਸੀ, ਤਾਂ ਉਸ ਸਮੇਂ ਇਸ ‘ਚ 600 ਵਿਦਿਆਰਥੀਆਂ ਨੇ ਦਾਖ਼ਲੇ ਲਏ ਹੋਏ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਸਨ। ਆਈ.ਸੀ.ਈ. ਦੇ ਤਰਜਮਾਨ ਮੁਤਾਬਕ ਕਰੀਬ 80 ਫ਼ੀਸਦੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸੰਘੀ ਵਕੀਲਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀ ਜਾਣਦੇ ਸਨ ਕਿ ਯੂਨੀਵਰਸਿਟੀ ਫਰਜ਼ੀ ਹੈ ਅਤੇ ਉਥੇ ਕੋਈ ਜਮਾਤਾਂ ਨਹੀਂ ਲੱਗਦੀਆਂ ਹਨ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਸੈਨੇਟਰ ਐਲਿਜ਼ਾਬੈੱਥ ਵਾਰੇਨ ਨੇ ਇਸ ਕਦਮ ਨੂੰ ‘ਜ਼ਾਲਮਾਨਾ’ ਕਰਾਰ ਦਿੱਤਾ ਹੈ। ਫਰਜ਼ੀ ਯੂਨੀਵਰਸਿਟੀ ਵਿਦਿਆਰਥੀਆਂ ਤੋਂ ਗ੍ਰੈਜੂਏਟ ਪ੍ਰੋਗਰਾਮ ਲਈ ਤਿਮਾਹੀ 2500 ਡਾਲਰ ਵਸੂਲਦੀ ਸੀ, ਜਦਕਿ ਗ੍ਰੈਜੂਏਟ ਪ੍ਰੋਗਰਾਮ ਦਾ ਸਾਲਾਨਾ ਔਸਤ ਖਰਚਾ ਇਕ ਹਜ਼ਾਰ ਡਾਲਰ ਤੈਅ ਕੀਤਾ ਗਿਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਵਿਦਿਆਰਥੀ ਨੂੰ ਭÎਾਰਤ ਵਿਚ ਸਥਿਤ ਅਮਰੀਕਨ ਅੰਬੈਸੀ ਤੋਂ ਜਾਇਜ਼ ਵੀਜ਼ੇ ਵੀ ਜਾਰੀ ਕੀਤੇ ਗਏ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article