PUNJABMAILUSA.COM

ਆਈ.ਪੀ.ਐੱਲ. 2018; ਚੇਨਈ ਸੁਪਰ ਕਿੰਗਜ਼ ‘ਚ ਸੁਰੇਸ਼ ਰੈਨਾ ਨੂੰ ਧੋਨੀ ਦਾ ਉਤਰਾਧਿਕਾਰੀ ਬਣਾਉਣ ਦਾ ਫੈਸਲਾ

ਆਈ.ਪੀ.ਐੱਲ. 2018; ਚੇਨਈ ਸੁਪਰ ਕਿੰਗਜ਼ ‘ਚ ਸੁਰੇਸ਼ ਰੈਨਾ ਨੂੰ ਧੋਨੀ ਦਾ ਉਤਰਾਧਿਕਾਰੀ ਬਣਾਉਣ ਦਾ ਫੈਸਲਾ

ਆਈ.ਪੀ.ਐੱਲ. 2018; ਚੇਨਈ ਸੁਪਰ ਕਿੰਗਜ਼ ‘ਚ ਸੁਰੇਸ਼ ਰੈਨਾ ਨੂੰ ਧੋਨੀ ਦਾ ਉਤਰਾਧਿਕਾਰੀ ਬਣਾਉਣ ਦਾ ਫੈਸਲਾ
January 11
14:29 2018

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਖਿਡਾਰੀ ਸੁਰੇਸ਼ ਰੈਨਾ ਦੋ ਸਾਲ ਬਾਅਦ ਚੇਨਈ ਸੁਪਰ ਕਿੰਗਜ਼ ‘ਚ ਵਾਪਸੀ ਕਰ ਰਹੇ ਹਨ। ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਫੈਚਾਇਜ਼ ਨੇ ਉਸ ਨੂੰ ਟੀਮ ‘ਚ ਮਹਿੰਦਰ ਸਿੰਘ ਅਤੇ ਰਵਿੰਦਰ ਜਡੇਜਾ ਦੇ ਨਾਲ ਰਿਟੇਨ ਕੀਤਾ। ਧੋਨੀ ਪਹਿਲੇ ਤੋਂ ਲੈ ਕੇ ਅੱਠਵੇਂ ਸੀਜ਼ਨ ਤੱਕ ਟੀਮ ਦਾ ਕਪਤਾਨ ਰਿਹਾ ਅਤੇ ਇਸ ਵਾਰ ਵੀ ਉਸ ਨੂੰ ਟੀਮ ਦੀ ਕਪਤਾਨੀ ਸੌਂਪੀ ਜਾਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਮੇਨਜਮੈਟ ਨੇ ਇਕ ਵਾਰ ਫਿਰ ਸੁਰੇਸ਼ ਰੈਨਾ ਨੂੰ ਧੋਨੀ ਦਾ ਉਤਰਾਧਿਕਾਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ।
ਧੋਨੀ ਦੇ ਅਨਫਿੱਟ ਹੋਣ ‘ਤੇ ਰੈਨਾ ਪਹਿਲਾਂ ਵੀ ਟੀਮ ਦੀ ਕਪਤਾਨੀ ਸੰਭਾਲ ਚੁੱਕਾ ਹੈ। ਦੋ ਸਾਲ ਦੀ ਪਬੰਧੀ ਤੋਂ ਬਾਅਦ ਟੀਮ ਇਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ ਉਸ ਦੀ ਨਜ਼ਰ 27 ਅਤੇ 28 ਜਨਵਰੀ ਨੂੰ ਹੋਣ ਵਾਲੇ ਆਕਸ਼ਨ ‘ਤੇ ਹੈ। ਟੀਮ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰੇਗੀ।
ਇਕ ਕਾਨਫਰੰਸ ਦੌਰਾਨ ਰੈਨਾ ਨੇ ਕਿਹਾ ਕਿ ਧੋਨੀ ਟੀਮ ਦਾ ਕਪਤਾਨ ਹੋਵੇਗਾ ਜਦਕਿ ਮੈਂ ਟੀਮ ਦਾ ਉਪ-ਕਪਾਤਨ। ਜਡੇਜਾ ਇਕ ਆਲਰਾਊਂਡਰ ਦੀ ਤਰ੍ਹਾਂ ਟੀਮ ‘ਚ ਰਹੇਗਾ। ਇਸ ਤੋਂ ਬਾਅਦ ਨਜ਼ਰ ਆਕਸ਼ਨ ‘ਤੇ ਹੋਵੇਗੀ। ਅਸੀਂ ਜਲਦੀ ਹੀ ਬੈਠਕ ਕਰਨ ਵਾਲੇ ਹਾਂ ਜਿਸ ਤੋਂ ਬਾਅਦ ਆਕਸ਼ਨ ਦੀ ਤਿਆਰੀ ਹੋਵੇਗੀ। ਆਕਸ਼ਨ ਤੋਂ ਪਹਿਲਾਂ ਧੋਨੀ ਅਤੇ ਰੈਨਾ ਕੋਲ ਸੰਭਾਵਿਤ ਖਿਡਾਰੀਆਂ ਦੀ ਲਿਸਟ ਪਹੁੰਚ ਚੁੱਕੀ ਹੈ ਜਿਨ੍ਹਾਂ ਨੂੰ ਉਹ ਟੀਮ ਨਾਲ ਜੋੜਨਾ ਚਾਹੁੰਦੇ ਹਨ। ਫ੍ਰੈਚਾਇਜ਼ੀ ਇਸ ਵਾਰ ਭਾਰਤ ਦੇ ਵੱਡੇ ਖਿਡਾਰੀਆਂ ਨੂੰ ਆਪਣੇ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ।
ਰੈਨਾ ਨੇ ਕਿਹਾ ਕਿ ਮੈਂ ਲਿਸਟ ਦੇਖ ਚੁੱਕਾ ਹਾਂ। ਧੋਨੀ ਨੇ ਵੀ ਇਸ ‘ਤੇ ਨਜ਼ਰ ਬਣਾ ਕੇ ਰੱਖੀ ਹੈ। ਅਸੀਂ ਟੀਮ ‘ਚ ਕੁਝ ਵੱਡੇ ਭਾਰਤੀ ਖਿਡਾਰੀਆਂ ਨੂੰ ਜੋੜਨਾ ਚਾਹੁੰਦੇ ਹਾਂ। ਰੈਨਾ ਨੇ ਕਿਹਾ ਕਿ ਇਸ ਵਾਰ ਸੀ. ਐੱਸ.ਕੇ ਪੂਰੀ ਤਰ੍ਹਾਂ ਅਲੱਗ ਟੀਮ ਹੋਵੇਗੀ। ਉਸ ਨੇ ਕਿਹਾ ਕਿ ਪਿਛਲੇ ਸਾਲ ‘ਚ ਅਸੀਂ (ਰੈਨਾ ਅਤੇ ਧੋਨੀ— ਅਲੱਗ-ਅਲੱਗ ਟੀਮ ਤੋਂ ਖੇਡੇ। ਭਾਰਤ ਲਈ ਖੇਡੇ ਘਰੇਲੂ ਕ੍ਰਿਕਟ ‘ਚ ਖੇਡੇ ਜਿਸ ਨਾਲ ਕਈ ਨੌਜਵਾਨ ਖਿਡਾਰੀਆਂ ਨੂੰ ਪਰਖਣ ਅਤੇ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ। ਇਸ ‘ਚ ਸਾਡੀ ਕੋਸ਼ਿਸ਼ ਹੋਵੇਗੀ ਕਿ ਉਹ ਖਿਡਾਰੀ ਸਾਡੇ ਨਾਲ ਹੋਵੇ। ਚੇਨਈ ਨੇ 2010 ਅਤੇ 2011 ਦਾ ਖਿਤਾਬ ਆਪਣੇ ਨਾਂ ਕੀਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article