PUNJABMAILUSA.COM

ਆਈ. ਪੀ. ਐੱਲ 11 ਅੱਜ ਤੋਂ, ਰੋਹਿਤ ਤੇ ਧੋਨੀ ਵਿਚਾਲੇ ਹੋਵੇਗਾ ਮਹਾ-ਮੁਕਾਬਲਾ

ਆਈ. ਪੀ. ਐੱਲ 11 ਅੱਜ ਤੋਂ, ਰੋਹਿਤ ਤੇ ਧੋਨੀ ਵਿਚਾਲੇ ਹੋਵੇਗਾ ਮਹਾ-ਮੁਕਾਬਲਾ

ਆਈ. ਪੀ. ਐੱਲ 11 ਅੱਜ ਤੋਂ, ਰੋਹਿਤ ਤੇ ਧੋਨੀ ਵਿਚਾਲੇ ਹੋਵੇਗਾ ਮਹਾ-ਮੁਕਾਬਲਾ
April 06
21:24 2018

ਮੁੰਬਈ, 6 ਅਪ੍ਰੈਲ (ਪੰਜਾਬ ਮੇਲ)- ਆਈ. ਪੀ. ਐੱਲ. ‘ਚ ਆਪਣੀ ਪੁਰਾਣੀ ਟੀਮ ਚੇਨਈ ਸੁਪਰ ਕਿੰਗਜ਼ ‘ਚ ਪਰਤ ਕੇ ਉਸ ਦੀ ਕਪਤਾਨੀ ਸੰਭਾਲ ਰਹੇ ਧਾਕੜ ਖਿਡਾਰੀ ਮਹਿੰਦਰ ਸਿੰਘ ਧੋਨੀ ਤੇ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਇਸ ਟੀ-20 ਟੂਰਨਾਮੈਂਟ ਦੇ ਉਦਘਾਟਨੀ ਮੈਚ ‘ਚ ਮਹਾ-ਮੁਕਾਬਲਾ ਹੋਵੇਗਾ।
ਆਈ. ਪੀ. ਐੱਲ. ਆਪਣੇ 10 ਸੈਸ਼ਨ ਪੂਰੇ ਕਰਨ ਤੋਂ ਬਾਅਦ ਨਵੇਂ ਕਲੇਵਰ ਤੇ ਪੁਰਾਣੀਆਂ ਟੀਮਾਂ ਨਾਲ 11ਵੇਂ ਸੈਸ਼ਨ ‘ਚ ਪਰਤ ਰਿਹਾ ਹੈ। ਚੇਨਈ ਨੂੰ ਸੱਟੇਬਾਜ਼ੀ ਤੇ ਸਪਾਟ ਫਿਕਸਿੰਗ ਕਾਰਨ ਦੋ ਸਾਲਾਂ ਲਈ ਰਾਜਸਥਾਨ ਰਾਇਲਜ਼ ਨਾਲ ਪਾਬੰਦੀਸ਼ੁਦਾ ਕਰ ਦਿੱਤਾ ਸੀ। ਦੋਵੇਂ ਟੀਮਾਂ ਆਪਣੀ ਮੁਅੱਤਲੀ ਖਤਮ ਹੋਣ ਤੋਂ ਬਾਅਦ ਆਈ. ਪੀ. ਐੱਲ.-11 ਦੇ ਸੈਸ਼ਨ ‘ਚ ਪਰਤੀਆਂ ਹਨ।
ਪਿਛਲੇ ਦੋ ਸਾਲਾਂ ‘ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵਲੋਂ ਖੇਡਣ ਵਾਲਾ ਧੋਨੀ ਆਖਿਰ ਆਪਣੇ ਦੂਜੇ ਘਰ ਚੇਨਈ ਪਰਤ ਆਇਆ ਹੈ। ਚੇਨਈ ਟੀਮ ਨੇ ਆਈ. ਪੀ. ਐੱਲ. ਨਿਲਾਮੀ ਤੋਂ ਪਹਿਲਾਂ ਆਪਣੀ 2015 ਦੀ ਟੀਮ ਤੋਂ ਧੋਨੀ, ਸੁਰੇਸ਼ ਰੈਨਾ ਤੇ ਰਵਿੰਦਰ ਜਡੇਜਾ ਨੂੰ ਰਿਟੇਨ ਕੀਤਾ ਸੀ। ਚੇਨਈ ਨੂੰ ਦੋ ਵਾਰ ਚੈਂਪੀਅਨ ਬਣਾਉਣ ਵਾਲਾ ਧੋਨੀ ਹੁਣ ਆਪਣੀ ਟੀਮ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰੇਗਾ, ਜਿਸ ‘ਚ ਕਈ ਬਦਲਾਅ ਦਿਖਾਈ ਦੇ ਰਹੇ ਹਨ।
ਧੋਨੀ ਸਾਹਮਣੇ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਦੀ ਚੁਣੌਤੀ ਰਹੇਗੀ, ਜਿਸ ਨੇ ਪਿਛਲੇ ਸਾਲ ਮੁੰਬਈ ਨੂੰ ਚੈਂਪੀਅਨ ਬਣਾਇਆ ਸੀ। ਮੁੰਬਈ ਨੇ ਇਸ ਸੈਸ਼ਨ ਲਈ ਰੋਹਿਤ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੂੰ ਰਿਟੇਨ ਕੀਤਾ ਸੀ। ਰੋਹਿਤ ਦੀ ਅਗਵਾਈ ‘ਚ ਭਾਰਤ ਨੇ ਹਾਲ ਹੀ ‘ਚ ਸ਼੍ਰੀਲੰਕਾ ਵਿਚ ਆਯੋਜਿਤ ਟੀ-20 ਮੈਚਾਂ ਦੀ ਨਿਦਹਾਸ ਟਰਾਫੀ ਜਿੱਤੀ ਸੀ।
ਰੋਹਿਤ ਨੇ ਇਸ ਟੂਰਨਾਮੈਂਟ ‘ਚ ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਕਪਤਾਨੀ ਸੰਭਾਲੀ ਸੀ। ਰੋਹਿਤ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ‘ਚ ਸ਼੍ਰੀਲੰਕਾ ਵਿਰੁੱਧ ਵੀ ਭਾਰਤ ਨੂੰ ਟੀ-20 ਸੀਰੀਜ਼ ‘ਚ ਜਿੱਤ ਦਿਵਾਈ ਸੀ। ਧੋਨੀ ਤੇ ਰੋਹਿਤ ਸੀਮਤ ਓਵਰਾਂ ਦੀ ਟੀਮ ਵਿਚ ਨਾਲ-ਨਾਲ ਖੇਡਦੇ ਹਨ ਤੇ ਲੰਬੇ ਸਮੇਂ ਤੋਂ ਖੇਡਣ ਕਾਰਨ ਇਕ-ਦੂਜੇ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਹਾਲਾਂਕਿ ਧੋਨੀ ਨਿਦਹਾਸ ਟਰਾਫੀ ‘ਚ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ।
ਆਈ. ਪੀ. ਐੱਲ. ਦੇ ਇਤਿਹਾਸ ‘ਚ ਚੇਨਈ ਨੇ 8 ਸੈਸ਼ਨਾਂ ‘ਚ 132 ਮੈਚਾਂ ‘ਚੋਂ 79 ਜਿੱਤੇ ਹਨ ਅਤੇ 51 ਹਾਰੇ ਹਨ, ਜਦਕਿ ਮੁੰਬਈ ਨੇ 10 ਸੈਸ਼ਨਾਂ ‘ਚ 157 ਮੈਚਾਂ ‘ਚੋਂ 91 ਜਿੱਤੇ ਹਨ ਤੇ 65 ਹਾਰੇ ਹਨ। ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਚੇਨਈ ਦਾ ਰੈਨਾ ਹੈ, ਜਿਸ ਨੇ 161 ਮੈਚਾਂ ‘ਚ 4540 ਦੌੜਾਂ ਬਣਾਈਆਂ ਹਨ, ਜਦਕਿ ਰੋਹਿਤ ਦੇ ਖਾਤੇ ‘ਚ 159 ਮੈਚਾਂ ‘ਚ 4207 ਦੌੜਾਂ ਹਨ। ਖੁਦ ਧੋਨੀ ਨੇ 127 ਮੈਚਾਂ ਵਿਚ 3561 ਦੌੜਾਂ ਬਣਾਈਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article