PUNJABMAILUSA.COM

ਆਈ.ਪੀ.ਐੱਲ. : ਦਿੱਲੀ ਨੇ ਚੇਨਈ ਨੂੰ 34 ਦੌੜਾਂ ਨਾਲ ਹਰਾਇਆ

ਆਈ.ਪੀ.ਐੱਲ. : ਦਿੱਲੀ ਨੇ ਚੇਨਈ ਨੂੰ 34 ਦੌੜਾਂ ਨਾਲ ਹਰਾਇਆ

ਆਈ.ਪੀ.ਐੱਲ. : ਦਿੱਲੀ ਨੇ ਚੇਨਈ ਨੂੰ 34 ਦੌੜਾਂ ਨਾਲ ਹਰਾਇਆ
May 18
21:54 2018

ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਵਿਜੇ ਸ਼ੰਕਰ (ਅਜੇਤੂ 36) ਤੇ ਹਰਸ਼ਲ ਪਟੇਲ (ਅਜੇਤੂ 36) ਵਿਚਾਲੇ ਛੇਵੀਂ ਵਿਕਟ ਲਈ ਸਿਰਫ 32 ਗੇਂਦਾਂ ‘ਤੇ 65 ਦੌੜਾਂ ਦੀ ਅਜੇਤੂ ਤੇ ਤੂਫਾਨੀ ਸਾਂਝੇਦਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਡੇਅਰਡੇਵਿਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ.-11 ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਫਿਰੋਜ਼ਸਾਹ ਕੋਟਲਾ ਮੈਦਾਨ ਵਿਚ 34 ਦੌੜਾਂ ਨਾਲ ਹਰਾ ਕੇ ਦਿਲ ਛੂਹਣ ਵਾਲੀ ਜਿੱਤ ਦਰਜ ਕੀਤੀ। ਦਿੱਲੀ ਨੇ ਆਪਣੀ ਪਾਰੀ ਦੇ ਆਖਰੀ ਓਵਰ ਵਿਚ 4 ਛੱਕਿਆਂ ਸਮੇਤ 26 ਦੌੜਾਂ ਬਣਾਈਆਂ ਸਨ, ਜਿਹੜੀਆਂ ਕਿ ਅੰਤ ਵਿਚ ਫੈਸਲਾਕੁੰਨ ਸਾਬਤ ਹੋਈਆਂ। ਦਿੱਲੀ ਨੇ ਪੰਜ ਵਿਕਟਾਂ ‘ਤੇ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਚੇਨਈ ਦੀ ਚੁਣੌਤੀ ਨੂੰ 6 ਵਿਕਟਾਂ ‘ਤੇ 128 ਦੌੜਾਂ ‘ਤੇ ਰੋਕ ਦਿੱਤਾ। ਦਿੱਲੀ ਦੀ 13 ਮੈਚਾਂ ਵਿਚੋਂ ਇਹ ਚੌਥੀ ਜਿੱਤ ਹੈ, ਜਦਕਿ ਚੇਨਈ ਦੀ 13 ਮੈਚਾਂ ਵਿਚੋਂ ਇਹ ਪੰਜਵੀਂ ਹਾਰ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਅੰਬਾਤੀ ਰਾਇਡੂ ਤੇ ਸ਼ੇਨ ਵਾਟਸਨ ਨੇ ਪਹਿਲੀ ਵਿਕਟ ਲਈ 6.5 ਓਵਰਾਂ ਵਿਚ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕੋਈ ਵੱਡੀ ਸਾਂਝੇਦਾਰੀ ਨਹੀਂ ਹੋਈ, ਜਿਸ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ। ਕਪਤਾਨ ਧੋਨੀ ਵੀ ਕੁਝ ਖਾਸ ਨਹੀਂ ਕਰ ਸਕਿਆ। ਦਿੱਲੀ ਵੱਲੋਂ ਬੋਲਟ ਤੇ ਮਿਸ਼ਰਾ ਨੇ 20-20 ਦੌੜਾਂ ਦੇ ਕੇ 2-2 ਵਿਕਟਾਂ ਲਈਆਂ, ਜਦਕਿ ਸੰਦੀਪ ਲਾਮੀਚਾਨੇ ਤੇ ਪਟੇਲ ਨੂੰ ਇਕ-ਇਕ ਵਿਕਟ ਮਿਲੀ।
ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀਆਂ ਤੇਜ਼-ਤਰਾਰ 28 ਅਤੇ ਵਿਜੇ ਸ਼ੰਕਰ ਤੇ ਹਰਸ਼ਲ ਪਟੇਲ ਵਿਚਾਲੇ ਛੇਵੀਂ ਵਿਕਟ ਲਈ ਸਿਰਫ 32 ਗੇਂਦਾਂ ‘ਚ 65 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਦਿੱਲੀ ਡੇਅਰਡੇਵਿਲਜ਼ ਨੇ 5 ਵਿਕਟਾਂ ‘ਤੇ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਫਿਰ ਉਸਦੇ ਗੇਂਦਬਾਜ਼ਾਂ ਨੇ ਇਸ ਸਕੋਰ ਦਾ ਬਾਖੂਬੀ ਬਚਾਅ ਕੀਤਾ।
ਪਟੇਲ ਨੇ ਆਖਰੀ ਓਵਰ ਵਿਚ ਡਵੇਨ ਬ੍ਰਾਵੋ ਦੀਆਂ ਗੇਂਦਾਂ ‘ਤੇ 4 ਛੱਕੇ ਲਾਉਂਦਿਆਂ ਕੁਲ 26 ਦੌੜਾਂ ਬਣਾਈਆਂ, ਜਿਨ੍ਹਾਂ ਦੀ ਬਦੌਲਤ ਦਿੱਲੀ 162 ਤਕ ਪਹੁੰਚ ਸਕੀ। ਪਟੇਲ ਨੇ ਸਿਰਫ 16 ਗੇਂਦਾਂ ‘ਤੇ ਅਜੇਤੂ 36 ਦੌੜਾਂ ਵਿਚ ਇਕ ਚੌਕਾ ਤੇ ਚਾਰ ਛੱਕੇ ਲਾਏ, ਜਦਕਿ ਵਿਜੇ ਨੇ 28 ਗੇਂਦਾਂ ‘ਤੇ ਅਜੇਤੂ 36 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ।
ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਸ਼ਾਨਦਾਰ ਫਾਰਮ ਵਿਚ ਖੇਡ ਰਿਹਾ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ 17 ਗੇਂਦਾਂ ‘ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 17 ਦੌੜਾਂ ਬਣਾ ਕੇ ਆਊਟ ਹੋਇਆ ਤੇ ਉਸ ਦਾ ਸ਼ਿਕਾਰ ਦੀਪਕ ਚਾਹਰ ਨੇ ਕੀਤਾ। ਕਪਤਾਨ ਸ਼੍ਰੇਅਸ ਅਈਅਰ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਦੂਜੀ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਤੋਂ ਬਾਅਦ ਦਿੱਲੀ ਨੇ ਚਾਰ ਵਿਕਟਾਂ 19 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਸ਼ੰਕਰ ਤੇ ਪਟੇਲ ਨੇ ਆਖਰੀ ਓਵਰਾਂ ‘ਚ ਧਮਾਕੇਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾ ਦਿੱਤਾ।
ਚੇਨਈ ਵੱਲੋਂ ਬ੍ਰਾਵੋ ਨੇ 4 ਓਵਰਾਂ ਵਿਚ 52 ਦੌੜਾਂ ਦਿੱਤੀਆਂ, ਜਦਕਿ ਲੂੰਗੀ ਨੇ 14 ਦੌੜਾਂ ‘ਤੇ 2 ਵਿਕਟਾਂ, ਚਾਹਰ ਨੇ 23 ਦੌੜਾਂ ‘ਤੇ ਇਕ ਵਿਕਟ, ਜਡੇਜਾ ਨੇ 19 ਦੌੜਾਂ ‘ਤੇ ਇਕ ਵਿਕਟ ਤੇ ਠਾਕੁਰ ਨੇ 27 ਦੌੜਾਂ ‘ਤੇ ਇਕ ਵਿਕਟ ਲਈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article