ਆਈ.ਐੱਮ.ਐੱਫ. ਵੱਲੋਂ ਭਾਰਤੀ ਅਰਥਚਾਰੇ ‘ਚ 10.3 ਫੀਸਦੀ ਦਾ ਵੱਡਾ ਨਿਘਾਰ ਆਉਣ ਦੀ ਪੇਸ਼ੀਨਗੋਈ

238
Share

ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਕੌਮਾਂਤਰੀ ਮੁਦਰਾ ਫੰਡ ਨੇ ਕਰੋਨਾਵਾਇਰਸ ਮਹਾਮਾਰੀ ਦੇ ਝੰਬੇ ਭਾਰਤੀ ਅਰਥਚਾਰੇ ‘ਚ ਇਸ ਸਾਲ 10.3 ਫੀਸਦ ਦਾ ਵੱਡਾ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਆਈ.ਐੱਮ.ਐੱਫ. ਨੇ ‘ਵਰਲਡ ਇਕਨਾਮਿਕ ਆਊਟਲੁੱਕ’ ਦੀ ਆਪਣੀ ਰਿਪੋਰਟ ਵਿਚ ਕਿਹਾ ਕਿ ਭਾਰਤ ਅਗਲੇ ਸਾਲ ਭਾਵ 2021 ਵਿਚ 8.8 ਫੀਸਦੀ ਦੀ ਵਿਕਾਸ ਦਰ ਜ਼ਬਰਦਸਤ ਵਾਪਸੀ ਕਰਦਿਆਂ ਚੀਨ ਦੀ ਵਿਕਾਸ 8.2 ਫੀਸਦ ਨੂੰ ਪਿਛਾਂਹ ਛੱਡ ਦੇਵੇਗਾ। ਰਿਪੋਰਟ ਮੁਤਾਬਕ ਇਸ ਸਾਲ ਆਲਮੀ ਪੱਧਰ ‘ਤੇ ਵਿਕਾਸ ਦਰ ਸੁੰਗੜ ਕੇ 4.4 ਫੀਸਦੀ ਰਹਿ ਜਾਵੇਗੀ ਤੇ 2021 ਵਿਚ 5.2 ਫੀਸਦੀ ਦੀ ਦਰ ਨਾਲ ਵਾਪਸੀ ਕਰੇਗੀ।


Share