ਆਈਪੀਐੱਲ 10 : ਉਦਘਾਟਨੀ ਮੈਚ ’ਚ ਸਨਰਾਈਜ਼ਰਜ਼ ਨੇ ਰਾਇਲ ਚੈਲੇਂਜਰਜ਼ ਨੂੰ ਹਰਾਇਆ

April 06
04:51
2017
ਹੈਦਰਾਬਾਦ, 5 ਅਪ੍ਰੈਲ (ਪੰਜਾਬ ਮੇਲ)- ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ 10 ਦੇ ਉਦਘਾਟਨੀ ਮੈਚ ’ਚ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦਿਆਂ ਹੈਦਰਾਬਾਦ ਨੇ ਚਾਰ ਵਿਕਟਾਂ ਉੱਤੇ 207 ਦੌੜਾਂ ਬਣਾਈਆਂ। ਹੈਦਰਾਬਾਦ ਦੀ ਤਰਫੋਂ ਯੁਵਰਾਜ ਸਿੰਘ ਨੇ ਸਭ ਤੋਂ ਵੱਧ 62 ਜਦੋਂ ਕਿ ਮੋਈਜਸ ਹੈਨਰਿਕਸ ਨੇ 52 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ ਨੇ 40 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲੌਰ ਦੀ ਟੀਮ 19.4 ਓਵਰਾਂ ਵਿੱਚ 172 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਵੱਲੋਂ ਕਿ੍ਰਸ ਗੇਲ ਨੇ 32 ਅਤੇ ਕੇਦਾਰ ਯਾਦਵ ਨੇ 31 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਨੇਹਰਾ, ਭੁਵਨੇਸ਼ਵਰ ਅਤੇ ਰਾਸ਼ਿਦ ਖ਼ਾਨ ਨੇ 2-2 ਅਤੇ ਦੀਪਕ ਹੁੱਡਾ ਤੇ ਵਿਪੁਲ ਸ਼ਰਮਾ ਨੇ 1-1 ਵਿਕਟ ਲਈ।
There are no comments at the moment, do you want to add one?
Write a comment