PUNJABMAILUSA.COM

ਆਈਪੀਐਲ – ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੁਣੇ ਸੁਪਰਜਾਇੰਟਸ ਨੂੰ 13 ਦੌੜਾਂ ਨਾਲ ਹਰਾਇਆ

ਆਈਪੀਐਲ – ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੁਣੇ ਸੁਪਰਜਾਇੰਟਸ ਨੂੰ 13 ਦੌੜਾਂ ਨਾਲ ਹਰਾਇਆ

ਆਈਪੀਐਲ – ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੁਣੇ ਸੁਪਰਜਾਇੰਟਸ ਨੂੰ 13 ਦੌੜਾਂ ਨਾਲ ਹਰਾਇਆ
April 22
20:52 2016

ipl
ਪੁਣੇ, 22 ਅਪ੍ਰੈਲ (ਪੰਜਾਬ ਮੇਲ)- ਕਪਤਾਨ ਵਿਰਾਟ ਕੋਹਲੀ (80) ਤੇ ਏਬੀ ਡੀਵਿਲੀਅਰਜ਼ (83) ਦੀ ਤੇਜ਼ਤਰਾਰ ਬੱਲੇਬਾਜ਼ੀ ਸਦਕਾ ਰਾਇਲ ਚੈਲੇਂਜਰਜ਼ ਬੰਗਲੌਰ ਨੇ ਅੱਜ ਮਹਿੰਦਰ ਸਿੰਘ ਧੋਨੀ ਦੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਆਈਪੀਐਲ 9 ਦੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੇਂਜਰਜ਼ ਬੰਗਲੌਰ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 185 ਦੌੜਾਂ ਬਣਾਈਆਂ ਸਨ। ਪੁਣੇ ਦੀ ਟੀਮ 20 ਓਵਰਾਂ ’ਚ 8 ਵਿਕਟਾਂ ਗੁਆ ਕੇ 172 ਦੌੜਾਂ ਹੀ ਬਣਾ ਸਕੀ। ਅਜਿੰਕਿਆ ਰਹਾਣੇ ਨੇ 46 ਗੇਂਦਾਂ ’ਚ 60 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਧੋਨੀ ਨੇ 38 ਗੇਂਦਾਂ ’ਚ 41 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਪਹਿਲਾਂ ਡੀਵਿਲੀਅਰਜ਼ ਨੇ 46 ਗੇਂਦਾਂ ’ਤੇ ਛੇ ਚੌਕਿਆਂ ਅਤੇ ਚਾਰ ਛੱਕਿਆਂ ਦੀ ਬਦੌਲਤ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਕੋਹਲੀ ਨੇ ਆਪਣੀ ਸ਼ਾਨਦਾਰ ਲੈਅ ਕਾਇਮ ਰੱਖਦਿਆਂ 63 ਗੇਂਦਾਂ ’ਤੇ 80 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਲ ਹਨ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ ਸਾਂਝੇ ਤੌਰ ’ਤੇ 155 ਦੌੜਾਂ ਬਣਾਈਆਂ। ਇਸ ਆਈਪੀਐਲ ਵਿੱਚ ਇਹ ਅਜਿਹਾ ਤੀਜਾ ਮੌਕਾ ਹੈ ਜਦੋਂ ਕੋਹਲੀ ਤੇ ਡੀਵਿਲੀਅਰਜ਼ ਨੇ ਸਾਂਝੇ ਤੌਰ ’ਤੇ ਸੈਂਕੜੇ ਵਾਲੀ ਪਾਰੀ ਖੇਡੀ। ਤਿਸਾਰਾ ਪਰੇਰਾ ਨੇ ਆਪਣੀਆਂ ਘੱਟ ਗਤੀ ਵਾਲੀਆਂ ਗੇਂਦਾਂ ਦੀ ਚੰਗੀ ਵਰਤੋਂ ਕੀਤੀ ਅਤੇ ਉਹ 34 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਸੁਪਰਜਾਇੰਟਸ ਦਾ ਸਫ਼ਲ ਗੇਂਦਬਾਜ਼ ਰਿਹਾ। ਇਸ਼ਾਂਤ ਸ਼ਰਮਾ ਆਪਣੀ ਟੀਮ ਲਈ ਮਹਿੰਗਾ ਸਾਬਤ ਹੋਇਆ। ਉਸ ਨੇ 47 ਦੌੜਾਂ ਦਿੱਤੀਆਂ ਜਦਕਿ ਰਵਿਚੰਦਰਨ ਅਸ਼ਵਿਨ ਨੇ ਤਿੰਨ ਓਵਰਾਂ ਵਿੱਚ 22 ਦੌੜਾਂ ਦਿੱਤੀਆਂ। ਰਾਇਲ ਚੈਲੇਂਜਰਜ਼ ਨੂੰ ਕੋਹਲੀ ਨੇ ਚੰਗੀ ਸ਼ੁਰੂਆਤ ਦਿਵਾਈ, ਜਿਸ ਨਾਲ ਟੀਮ ਪਾਵਰ ਪਲੇਅ ਵਿੱਚ ਛੇ ਓਵਰਾਂ ਵਿੱਚ ਲੋਕੇਸ਼ ਰਾਹੁਲ (7) ਦੀ ਵਿਕਟ ਗਵਾਉਣ ਦੇ ਬਾਵਜੂਦ 48 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

Read Full Article
    ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

Read Full Article