PUNJABMAILUSA.COM

ਆਈਪੀਐਲ: ਮੁੰਬਈ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਚਾਰ ਵਿਕਟਾਂ ਨਾਲ ਹਰਾਇਆ

ਆਈਪੀਐਲ: ਮੁੰਬਈ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਚਾਰ ਵਿਕਟਾਂ ਨਾਲ ਹਰਾਇਆ

ਆਈਪੀਐਲ: ਮੁੰਬਈ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਚਾਰ ਵਿਕਟਾਂ ਨਾਲ ਹਰਾਇਆ
April 14
21:04 2017

CRICKET-T20-IPL-IND-BANGALORE-MUMBAI
ਬੰਗਲੌਰ, 14 ਅਪ੍ਰੈਲ (ਪੰਜਾਬ ਮੇਲ)- ਇੱਥੇ ਦੋ ਕੈਰੇਬਿਆਈ ਕ੍ਰਿਕਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਪਰ ਆਖ਼ਿਰ ਕੀਰੋਨ ਪੋਲਾਰਡ ਦੀ ਅਰਧ ਸੈਂਕੜੇ ਦੀ ਪਾਰੀ ਸੈਮੁਅਲ ਬਦਰੀ ਦੀ ਹੈਟ੍ਰਿਕ ’ਤੇ ਭਾਰੂੁ ਪਈ, ਜਿਸ ਨਾਲ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਈਪੀਐਲ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਪੋਲਾਰਡ ਨੇ 47 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਰਾਇਲ ਚੈਲੰਜਰਜ਼ ਬੰਗਲੌਰ ਦੇ ਪੰਜ ਵਿਕਟਾਂ ’ਤੇ 142 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ਬਣਾ ਕੇ ਸਰ ਕਰ ਲਿਆ। ਮੁੰਬਈ ਇੰਡੀਅਨਜ਼ ਨੇ ਬਦਰੀ ਕਾਰਨ ਸੱਤ ਦੌੜਾਂ ਦੇ ਅੰਦਰ ਆਪਣੀਆਂ ਚਾਰ ਵਿਕਟਾਂ ਗਵਾਈਆਂ। ਇਸ ਤੋਂ ਬਾਅਦ ਪੋਲਾਰਡ ਅਤੇ ਕੇ. ਪਾਂਡਿਆ ਨੇ 93 ਦੌੜਾਂ ਦੀ ਭਾਈਵਾਲੀ ਨਾਲ ਟੀਮ ਨੂੰ ਜਿੱਤ ਵੱਲ ਤੋਰਿਆ। ਜਿੱਤ ਦਾ ਟੀਚਾ ਪਾਂਡਿਆ ਭਰਾਵਾਂ ਨੇ ਸਰ ਕੀਤਾ ਤੇ ਹਾਰਦਿਕ ਪਾਂਡਿਆ ਨੌਂ ਦੌੜਾ ਬਣਾ ਕੇ ਨਾਬਾਦ ਰਿਹਾ।
ਇਸ ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਬਦਰੀ ਨੇ ਚਾਰ ਓਵਰਾਂ ਵਿੱਚੋਂ ਇੱਕ ਮੇਡਨ ਨਾਲ ਨੌਂ ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਉਸ ਨੇ ਆਪਣੇ ਦੂਜੇ ਤੇ ਟੀਮ ਦੇ ਤੀਜੇ ਓਵਰ ਵਿੱਚ ਪਾਰਥਿਵ ਪਟੇਲ (3 ਦੌੜਾਂ), ਮਿਸ਼ੇਲ ਮੈਕਲੈਗਨ (ਸਿਫ਼ਰ) ਅਤੇ ਕਪਤਾਨ ਰੋਹਿਤ ਸ਼ਰਮਾ (ਸਿਫ਼ਰ) ਨੂੰ ਆਊਟ ਕਰ ਕੇ ਹੈਟ੍ਰਿਕ ਪੂਰੀ ਕੀਤੀ। ਉਸ ਨੇ ਟੀ 20 ਕ੍ਰਿਕਟ ਵਿੱਚ ਹੁਣ ਤੱਕ 20 ਓਵਰ ਮੇਡਨ ਕੀਤੇ ਹਨ, ਜਿਹੜਾ ਕਿ ਰਿਕਾਰਡ ਹੈ। ਕ੍ਰਿਸ ਗੇਲ ਬੱਲੇਬਾਜ਼ੀ ਵਿੱਚ ਕਮਾਲ ਨਹੀਂ ਕਰ ਸਕਿਆ, ਪਰ ਉਸ ਨੇ ਦੋ ਸ਼ਾਨਦਾਰ ਕੈਚ ਫੜੇ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 47 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਸੱਟ ਤੋਂ ਉਭਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਉਸ ਦੇ ਆਊਟ ਹੋਣ ਤੋਂ ਬਾਅਦ ਮੁੰਬਈ ਨੇ ਬੰਗਲੌਰ ਦੀ ਟੀਮ ਨੂੰ ਪੰਜ ਵਿਕਟਾਂ ’ਤੇ 142 ਦੌੜਾਂ ’ਤੇ ਹੀ ਰੋਕ ਦਿੱਤਾ। ਬੰਗਲੌਰ ਦੀ ਟੀਮ ਕੋਹਲੀ ਦੀ ਚੰਗੀ ਪਾਰੀ ਦਾ ਲਾਹਾ ਲੈਣ ਵਿੱਚ ਅਸਫ਼ਲ ਰਹੀ। ਸਲਾਮੀ ਬੱਲੇਬਾਜ਼ ਕ੍ਰਿਸ ਗੇਲ (27 ਗੇਂਦਾਂ ’ਤੇ 22 ਦੌੜਾਂ) ਵੱਡੇ ਸ਼ਾਟ ਮਾਰਨ ਵਿੱਚ ਅਸਫ਼ਲ ਰਿਹਾ, ਜਿਸ ਲਈ ਉਹ ਮਸ਼ਹੂਰ ਹੈ।

About Author

admin

admin

Related Articles

ads

Latest Category Posts

    ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

Read Full Article
    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

Read Full Article
    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article