PUNJABMAILUSA.COM

ਆਈਪੀਐਲ : ਫਾਈਨਲ ਵਿੱਚ ਪਹੁੰਚਣ ਲਈ ਮੁੰਬਈ ਤੇ ਕੋਲਕਾਤਾ ਵਿਚਾਲੇ ਭੇੜ ਅੱਜ

ਆਈਪੀਐਲ : ਫਾਈਨਲ ਵਿੱਚ ਪਹੁੰਚਣ ਲਈ ਮੁੰਬਈ ਤੇ ਕੋਲਕਾਤਾ ਵਿਚਾਲੇ ਭੇੜ ਅੱਜ

ਆਈਪੀਐਲ : ਫਾਈਨਲ ਵਿੱਚ ਪਹੁੰਚਣ ਲਈ ਮੁੰਬਈ ਤੇ ਕੋਲਕਾਤਾ ਵਿਚਾਲੇ ਭੇੜ ਅੱਜ
May 18
21:05 2017

ipl
ਬੰਗਲੌਰ, 18 ਮਈ (ਪੰਜਾਬ ਮੇਲ)- ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਆਈਪੀਐਲ ਦੇ ਦੂਜੇ ਕੁਆਲੀਫਾਇਰ ਵਿੱਚ ਕੱਲ੍ਹ ਇਥੇ ਜਦੋਂ ਵਿਰੋਧੀ ਮੁੰਬਈ ਇੰਡੀਅਨਜ਼ ਨਾਲ ਮੈਦਾਨ ਵਿੱਚ ਉਤਰੇਗੀ ਤਾਂ ਉਸ ਦਾ ਉਦੇਸ਼ ਲੀਗ ਦੌਰ ਵਿੱਚ ਮਿਲੀਆਂ ਦੋ ਹਾਰਾਂ ਦਾ ਹਿਸਾਬ ਬਰਾਬਰ ਕਰਨਾ ਹੋਵੇਗਾ। ਕੋਲਕਾਤਾ ਦਾ ਮੁੰਬਈ ਇੰਡੀਅਨਜ਼ ਖ਼ਿਲਾਫ਼ ਜਿੱਤ ਹਾਰ ਦਾ ਰਿਕਾਰਡ 5-15 ਹੈ। ਮੁੰਬਈ ਨੇ ਇਸ ਸਾਲ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਕੋਲਕਾਤਾ ਨੂੰ ਦੋਨਾਂ ਮੈਚਾਂ ਵਿੱਚ ਸ਼ਿਕਸਤ ਦਿੱਤੀ ਸੀ। ਮੁੰਬਈ ਨੇ ਇਸ ਸੀਜ਼ਨ ਵਿੱਚ ਪਹਿਲੀ ਜਿੱਤ ਕੋਲਕਾਤਾ ਖ਼ਿਲਾਫ਼ ਹੀ ਦਰਜ ਕੀਤੀ ਸੀ। ਇਸ ਮੈਚ ਵਿੱਚ ਮੁੰਬਈ ਨੂੰ 24 ਗੇਂਦਾਂ ਵਿੱਚ 60 ਦੌੜਾਂ ਚਾਹੀਦੀਆਂ ਸਨ ਅਤੇ ਹਾਰਦਿਕ ਪੰਡਿਆ ਨੇ 11 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਸਨ। ਮੁੰਬਈ ਨੇ ਉਸ ਨੂੰ ਆਖਰੀ ਲੀਗ ਮੈਚ ਵਿੱਚ ਨੌ ਦੌੜਾਂ ਨਾਲ ਹਰਾਇਆ। ਕੱਲ੍ਹ ਦੋਨਾਂ ਟੀਮਾਂ ਜਦੋਂ ਆਹਮੋਂ ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਫਾਈਨਲ ਵਿੱਚ ਥਾਂ ਬਣਾਉਣਾ ਹੋਵੇਗਾ। ਮੁੰਬਈ ਨੂੰ ਪਹਿਲੇ ਕੁਆਲੀਫਾਇਰ ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ਼ ਨੇ ਹਰਾਇਆ ਸੀ ਜਦੋਂ ਕਿ ਕੇਕੇਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ ’ਤੇ ਸੱਤ ਵਿਕਟਾਂ ਨਾਲ ਮਾਤ ਦਿੱਤੀ ਸੀ।
ਮੁੰਬਈ ਅਤੇ ਕੇਕੇਆਰ ਪਿਛਲੇ ਨੌਂ ਸੀਜ਼ਨਾਂ ਵਿੱਚ ਦੋ ਦੋ ਵਾਰ ਆਈਪੀਐਲ ਖ਼ਿਤਾਬ ਜਿੱਤ ਚੁੱਕੇ ਹਨ। ਐਤਵਾਰ ਨੂੰ ਹੈਦਰਾਬਾਦ ਵਿੱਚ ਹੋਣ ਵਾਲੇ ਫਾਈਨਲ ਵਿੱਚ ਇਨ੍ਹਾਂ ਵਿਚੋਂ ਇਕ ਦਾ ਸਾਹਮਣਾ ਪੁਣੇ ਨਾਲ ਹੋਵੇਗਾ। ਮੁੰਬਈ ਦੇ ਬੱਲੇਬਾਜ਼ਾਂ ਨੇ ਇਸ ਸੀਜ਼ਨ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਲੈਂਡਲ ਸਮਿੰਸ ਅਤੇ ਪਾਰਥਿਵ ਪਟੇਲ ਤੋਂ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ ਹੈ। ਕਪਤਾਨ ਰੋਹਿਤ ਸ਼ਰਮਾ, ਅੰਬਾਤੀ ਰਾਇਡੂ ਅਤੇ ਕੀਰੋਨ ਪੋਲਾਰਡ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਹਾਰਦਿਕ ਅਤੇ ਕੁਣਾਲ ਪੰਡਿਆ ਨੇ ਵੀ ਲੋੜ ਪੈਣ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਲੀਗ ਦੌਰ ਵਿੱਚ 10 ਜਿੱਤਾਂ ਦਰਜ ਕਰਨ ਵਾਲੀ ਮੁੰਬਈ ਦੀ ਟੀਮ ਸ਼ਾਨਦਾਰ ਲੈਅ ਵਿੱਚ ਸੀ। ਹੁਣ ਉਹ ਪੁਣੇ ਤੋਂ ਮਿਲੀ ਹਾਰ ਨੂੰ ਭੁੱਲ ਕੇ ਨਵੇਂ ਜੋਸ਼ ਨਾਲ ਮੈਦਾਨ ਵਿੱਚ ਉਤਰਨ ਦੀ ਕੋਸ਼ਿਸ਼ ਕਰੇਗੀ। ਗੇਂਦਬਾਜ਼ੀ ਵਿੱਚ ਉਸ ਦੇ ਹਮਲੇ ਦਾ ਆਗਾਜ਼ ਲਸਿਥ ਮਲਿੰਗਾ ਅਤੇ ਨਿਊਜ਼ੀਲੈਂਡ ਦੇ ਮਿਸ਼ੇਲ ਮੈਕਲੀਨਾਗਨ ਕਰਨਗੇ। ਜਸਪ੍ਰੀਤ ਬੁਮਰਾ ਨੇ ਡੈਥ ਓਵਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਸਾਹਮਣੇ ਕੋਲਕਾਤਾ ਦੇ ਬੱਲੇਬਾਜ਼ਾਂ ’ਤੇ ਅੰਕੁਸ਼ ਲਾਉਣ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਸ਼ਾਹਰੁੱਖ਼ ਖਾਨ ਦੀ ਟੀਮ ਵਿੱਚ ਕਿ੍ਸ ਲਿਨ, ਗੌਤਮ ਗੰਭੀਰ ਅਤੇ ਰਾਬਿਨ ਉਥੱਪਾ ਵਰਗੇ ਬੱਲੇਬਾਜ਼ ਹਨ। ਲਿਨ ਨੇ ਸੀਜ਼ਨ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਥੇ ਸੁਨੀਲ ਨਾਰਾਇਣ ਤੋਂ ਪਾਰੀ ਦਾ ਆਗਾਜ਼ ਕਰਾਉਣਾ ਵੀ ਕੋਲਕਾਤਾ ਲਈ ਚੰਗਾ ਫੈਸਲਾ ਸਾਬਤ ਹੋਇਆ ਹੈ। ਗੰਭੀਰ ਹੁਣ ਤਕ 486 ਦੌੜਾਂ ਬਣਾ ਚੁੱਕੇ ਹਨ ਜਦੋਂ ਕਿ ਮਨੀਸ਼ ਪਾਂਡੇ ਨੇ 396 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਕਿ੍ਸ ਵੋਕਸ ਨੇ 17 ਅਤੇ ਉਮੇਸ਼ ਯਾਦਵ ਨੇ 16 ਵਿਕਟਾਂ ਲਈਆਂ ਹਨ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article