PUNJABMAILUSA.COM

ਆਈਪੀਐਲ : ਚੇਨੱਈ ਤੇ ਹੈਦਰਾਬਾਦ ਵਿਚਾਲੇ ਖ਼ਿਤਾਬੀ ਟੱਕਰ ਅੱਜ

ਆਈਪੀਐਲ : ਚੇਨੱਈ ਤੇ ਹੈਦਰਾਬਾਦ ਵਿਚਾਲੇ ਖ਼ਿਤਾਬੀ ਟੱਕਰ ਅੱਜ

ਆਈਪੀਐਲ : ਚੇਨੱਈ ਤੇ ਹੈਦਰਾਬਾਦ ਵਿਚਾਲੇ ਖ਼ਿਤਾਬੀ ਟੱਕਰ ਅੱਜ
May 26
21:51 2018

ਮੁੰਬਈ, 26 ਮਈ (ਪੰਜਾਬ ਮੇਲ)- ਦੋ ਮਹੀਨਿਆਂ ਦੇ ਵੱਖ-ਵੱਖ ਉਤਰਾਅ-ਚੜ੍ਹਾਅ ਦੇ ਗੇੜਾਂ ਵਿੱਚੋਂ ਲੰਘ ਕੇ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਚੇਨੱਈ ਸੁਪਰਕਿੰਗਜ਼ ਦੀ ਬੱਲੇਬਾਜ਼ੀ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਗੇਂਦਬਾਜ਼ੀ ਵਿਚਾਲੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 11ਵੇਂ ਸੈਸ਼ਨ ਲਈ ਖ਼ਿਤਾਬੀ ਟੱਕਰ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਵਿੱਚੋਂ ਕਿਸੇ ਇੱਕ ਦੇ ਚੈਂਪੀਅਨ ਬਣਨ ਨਾਲ ਇਹ ਟੂਰਨਾਮੈਂਟ ਸਮਾਪਤ ਹੋ ਜਾਵੇਗਾ। ਆਈਪੀਐਲ ਟੀ-20 ਟੂਰਨਾਮੈਂਟ ਨੇ ਅਜਨਬੀ ਚਿਹਰਿਆਂ ਨੂੰ ਨਵੀਂ ਪਛਾਣ ਦਿੱਤੀ ਹੈ ਅਤੇ ਖਿਡਾਰੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਭਾਰਿਆ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਅਤੇ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਇਸ ਮੁਕਾਮ ਤਕ ਪਹੁੰਚਣ ਵਿੱਚ ਸਫਲ ਰਹੀਆਂ ਹਨ। ਹੈਦਰਾਬਾਦ ਨੇ ਕੱਲ੍ਹ ਦੂਜੇ ਕੁਆਲੀਫਾਇਰ ਵਿੱਚ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਦੋਵੇਂ ਟੀਮਾਂ ਪਹਿਲੇ ਕੁਆਲੀਫਾਇਰ ਤੋਂ ਫਾਈਨਲ ਤਕ ਛੇ ਦਿਨਾਂ ਦੇ ਸਫ਼ਰ ਵਿੱਚ ਦੂਜੀ ਵਾਰ ਭਿੜਨ ਜਾ ਰਹੀਆਂ ਹਨ, ਪਰ ਇਸ ਵਾਰ ਉਨ੍ਹਾਂ ਵਿਚਾਲੇ ਟੱਕਰ ਖ਼ਿਤਾਬ ਲਈ ਹੈ। ਆਈਪੀਐਲ ਦੇ ਗਰੁਪ ਗੇੜ ਦੌਰਾਨ ਚੋਟੀ ’ਤੇ ਰਹੀ ਹੈਦਰਾਬਾਦ ਅਤੇ ਦੂਜੇ ਨੰਬਰ ’ਤੇ ਰਹੀ ਚੇਨੱਈ ਵਿਚਾਲੇ ਇਸ ਸਾਲ ਸਫ਼ਰ ਬੇਹੱਦ ਦਿਲਚਸਪ ਰਿਹਾ ਹੈ, ਜਿੱਥੇ ਦੋਵਾਂ ਨੇ ਹੀ ਇੱਕ-ਦੂਜੇ ਨੂੰ ਸਭ ਤੋਂ ਵੱਧ ਚੁਣੌਤੀ ਦਿੱਤੀ ਹੈ।
ਚੇਨੱਈ ਨੇ 13 ਮਈ ਨੂੰ ਪੁਣੇ ਵਿੱਚ ਹੈਦਰਾਬਾਦ ਨੂੰ ਗਰੁੱਪ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾਉਂਦਿਆਂ ਪਲੇਆਫ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਪਹਿਲੇ ਕੁਆਲੀਫਾਇਰ ਵਿੱਚ ਵੀ ਦੋਵਾਂ ਵਿਚਾਲੇ ਟੱਕਰ ਹੋਈ ਸੀ ਅਤੇ ਧੋਨੀ ਦੀ ਟੀਮ ਦੋ ਵਿਕਟਾਂ ਨਾਲ ਜਿੱਤ ਦਰਜ ਕਰਕੇ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚੀ ਸੀ। ਦੋਵਾਂ ਵਿਚਾਲੇ ਇਹ ਲਗਾਤਾਰ ਤੀਜਾ, ਜਦਕਿ ਮੁੰਬਈ ਦੇ ਵਾਨਖੇੜੇ ਮੈਦਾਨ ’ਤੇ ਲਗਾਤਾਰ ਦੂਜਾ ਮੈਚ ਹੈ, ਹਾਲਾਂਕਿ ਇਸ ਵਾਰ ਫ਼ੈਸਲਾ ਆਈਪੀਐਲ-2018 ਚੈਂਪੀਅਨ ਬਣਨ ਦਾ ਹੈ। ਦੋਵੇਂ ਟੀਮਾਂ ਫਾਈਨਲ ਵਿੱਚ ਇਸ ਸੈਸ਼ਨ ਦੌਰਾਨ ਚੌਥੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ, ਜਦਕਿ ਪਿਛਲੇ ਤਿੰਨ ਮੈਚਾਂ ਵਿੱਚ ਚੇਨੱਈ ਨੇ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ, ਪੁਣੇ ਵਿੱਚ ਅੱਠ ਵਿਕਟਾਂ ਨਾਲ ਅਤੇ ਮੁੰਬਈ ਵਿੱਚ ਦੋ ਵਿਕਟਾਂ ਨਾਲ ਹਰਾਇਆ ਹੈ। ਵਾਨਖੇੜੇ ਵਿੱਚ ਹੈਦਰਾਬਾਦ ਕੋਲ ਚੇਨੱਈ ਖ਼ਿਲਾਫ਼ ਪਿੱਛਲੇ ਮੈਚ ਦੀ ਭਾਜੀ ਮੋੜਨ ਦਾ ਮੌਕਾ ਹੋਵੇਗਾ।
ਜਿਨ੍ਹਾਂ ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
ਸਭ ਤੋਂ ਸਫਲ ਟੀਮਾਂ ਵਿੱਚ ਸ਼ੁਮਾਰ ਚੇਨੱਈ ਕੋਲ ਚੰਗੀ ਟੀਮ ਹੈ, ਜਿਸ ਵਿੱਚ ਸਟਾਰ ਫਿਨਿਸ਼ਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (455 ਦੌੜਾਂ), ਅੰਬਾਤੀ ਰਾਇਡੂ (586), ਸ਼ੇਨ ਵਾਟਸਨ (438), ਸੁਰੇਸ਼ ਰੈਣਾ (413) ਅਤੇ ਡੂ ਪਲੈਸਿਸ ਵਰਗੇ ਵੱਡੇ ਸਕੋਰਰ ਹਨ ਅਤੇ ਗੇਂਦਬਾਜ਼ੀ ਵਿੱਚ ਸ਼ਰਦੁਲ ਠਾਕੁਰ (15 ਵਿਕਟਾਂ), ਡਵੈਨ ਬ੍ਰਾਵੋ (13 ਵਿਕਟਾਂ), ਰਵਿੰਦਰ ਜਡੇਜਾ ਅਤੇ ਦੀਪਕ ਚਾਹਰ ’ਤੇ ਨਜ਼ਰਾਂ ਰਹਿਣਗੀਆਂ। ਦੂਜੇ ਪਾਸੇ, ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ (688 ਦੌੜਾਂ) ਅਤੇ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ (471) ਟੀਮ ਦੇ ਚੋਟੀ ਦੇ ਸਕੋਰਰ ਹਨ। ਵਿਲੀਅਮਸਨ 700 ਦੌੜਾਂ ਬਣਾਉਣ ਤੋਂ 12 ਦੌੜਾਂ ਦੂਰ ਹੈ। ਟੀਮ ਦੀ ਜ਼ਿਆਦਾਤਰ ਨਿਰਭਰਤਾ ਗੇਂਦਬਾਜ਼ਾਂ ’ਤੇ ਰਹੇਗੀ। ਰਾਸ਼ਿਦ ਖ਼ਾਨ ਨੇ ਕੇਕੇਆਰ ਖ਼ਿਲਾਫ਼ 10 ਗੇਂਦਾਂ ’ਤੇ 34 ਦੌੜਾਂ ਬਣਾਉਣ ਮਗਰੋਂ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਉਸ ਨੇ ਬਾਉਂਡਰੀ ’ਤੇ ਦੋ ਕੈਚ ਲੈ ਕੇ ਕਮਾਲ ਦੀ ਫੀਲਡਿੰਗ ਕੀਤੀ ਸੀ। ਚੌਤਰਫ਼ਾ ਸੁਰਖ਼ੀਆਂ ਵਟੋਰ ਰਹੇ ਰਾਸ਼ਿਦ ਤੋਂ ਫਾਈਨਲ ਵਿੱਚ ਵੀ ਟੀਮ ਨੂੰ ਖ਼ਿਤਾਬ ਦਿਵਾਉਣ ਦੀ ਜ਼ਿੰਮੇਵਾਰੀ ਰਹੇਗੀ। ਉਸ ਨੇ ਹੁਣ ਤਕ 16 ਮੈਚਾਂ ਵਿੱਚ ਟੀਮ ਲਈ 20.66 ਦੀ ਔਸਤ ਨਾਲ 21 ਵਿਕਟਾਂ ਲਈਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article
    ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਦੇਹਾਂਤ

ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਦੇਹਾਂਤ

Read Full Article
    ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵਲੋਂ ਦੋ ਰੋਜ਼ਾ ਨੈਸ਼ਨਲ ਗੱਤਕਾ ਕੋਚਿੰਗ ਤੇ ਰਿਫਰੈਸ਼ਰ-ਕੋਰਸ ਆਯੋਜਿਤ

ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵਲੋਂ ਦੋ ਰੋਜ਼ਾ ਨੈਸ਼ਨਲ ਗੱਤਕਾ ਕੋਚਿੰਗ ਤੇ ਰਿਫਰੈਸ਼ਰ-ਕੋਰਸ ਆਯੋਜਿਤ

Read Full Article
    ਕੈਲੀਫੋਰਨੀਆ ‘ਚ ਪੰਜਾਬੀ ‘ਤੇ ਹੱਤਿਆ ਮਾਮਲੇ ‘ਚ ਦੋਸ਼ ਆਇਦ; ਹੋ ਸਕਦੀ ਹੈ ਮੌਤ ਦੀ ਸਜ਼ਾ

ਕੈਲੀਫੋਰਨੀਆ ‘ਚ ਪੰਜਾਬੀ ‘ਤੇ ਹੱਤਿਆ ਮਾਮਲੇ ‘ਚ ਦੋਸ਼ ਆਇਦ; ਹੋ ਸਕਦੀ ਹੈ ਮੌਤ ਦੀ ਸਜ਼ਾ

Read Full Article
    ਸ਼ਿਕਾਗੋ ‘ਚ ਲਾਪਤਾ ਭਾਰਤੀ ਮੂਲ ਦੀ ਔਰਤ ਦੀ ਲਾਸ਼ ਮਿਲੀ

ਸ਼ਿਕਾਗੋ ‘ਚ ਲਾਪਤਾ ਭਾਰਤੀ ਮੂਲ ਦੀ ਔਰਤ ਦੀ ਲਾਸ਼ ਮਿਲੀ

Read Full Article
    ਅਮਰੀਕਾ ਦੇ ਹੋਨੋਲੁਲੂ ‘ਚ ਗੋਲੀਬਾਰੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੀ ਮੌਤ

ਅਮਰੀਕਾ ਦੇ ਹੋਨੋਲੁਲੂ ‘ਚ ਗੋਲੀਬਾਰੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੀ ਮੌਤ

Read Full Article
    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article