ਆਈਐਸ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਦੱਖਣੀ ਏਸ਼ੀਆ ਵਿਚ ਫੈਲਾ ਰਿਹੈ ਨੈਟਵਰਕ

74
Share

ਜੇਨੇਵਾ,1 ਅਕਤੂਬਰ (ਪੰਜਾਬ ਮੇਲ)- ਸੀਰੀਆ ਅਤੇ ਇਰਾਕ ਵਿਚ ਪਤਨ ਤੋਂ ਬਾਅਦ ਇਸਲਾਮਿਕ ਸਟੇਟ ਪਾਕਿਸਤਾਨ ਦੀ ਸਰਪਸ੍ਰਤੀ ਵਿਚ ਤੇਜ਼ੀ ਨਾਲ ਦੱਖਣੀ ਏਸ਼ੀਆ ਵਿਚ ਅਪਣਾ ਨੈਟਵਰਕ ਫੈਲਾ ਰਿਹਾ ਹੈ ਜਿੱਥੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿਚ ਕੱਟੜਪੰਥੀ ਸਮੂਹ ਮੌਜੂਦ ਹੈ। ਇਸਲਾਮਿਕ ਸਟੇਟ ਨਾਲ ਹਮਦਰਦੀ ਰੱਖਣ ਵਾਲੇ ਕੁਝ ਸਾਬਕਾ ਤਾਲਿਬਾਨੀ ਕਮਾਂਡਰਾਂ ਨੇ ਖੇਤਰ ਵਿਚ ਸਮੂਹ ਦੀ ਹਾਜ਼ਰੀ ਨੂੰ ਮਜ਼ਬੂਤ ਕਰਨ ਦੇ ਲਈ ਭਰਤੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 45ਵੇਂ ਸੈਸ਼ਨ ਸਬੰਧੀ ਦੱਖਣੀ ਏਸ਼ੀਆ ਵਿਚ ਇਸਲਾਮੀ ਸਟੇਟ ਦਾ ਉਦੇ ਨਾਂ ਦੇ ਸਿਰਲੇਖ ਹੇਠ ਇੱਕ ਵੈਬਿਨਾਰ ਵਿਚ ਐਮਸਟਰਡਮ ਸਥਿਤ ਥਿੰਕ ਟੈਂਕ ਯੂਰੋਪੀਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਨੇ Îਇਹ ਗੱਲ ਕਹੀ।

ਯੂਰੋਪੀਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਦੇ ਮੁਖੀ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਜੁਨੈਦ ਕੁਰੈਸ਼ੀ ਨੇ Îਇਸਲਾਮੀ ਸਟੇਟ ਖੁਰਾਸਨ ਸੂਬੇ ਦੇ ਮੁੱਖ ਖੇਤਰਾਂ ਦੀ ਉਤਪਤੀ ਅਤੇ ਸੰਚਾਲਨ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਇਸ ਦੇ ਲੜਾਕਿਆਂ ਦੀ ਗਿਣਤੀ ਦੇ ਆਕਲਨ ਵਿਚ ਪਤਾ ਚਲਿਆ ਕਿ ਇਨ੍ਹਾਂ ਵਿਚ ਜ਼ਿਆਦਾਤਰ ਪਾਕਿਸਤਾਨੀ ਮੂਲ ਦੇ ਹਨ। ਜਦ ਕਿ ਅਮਰੀਕੀ ਸੈÎਨਿਕ  ਸੂਤਰਾਂ ਨੇ ਕਿਹਾ ਕਿ ਆਈਐਸਕੇਪੀ ਦੇ ਲੜਾਕਿਆਂ ਵਿਚ 70 ਫੀਸਦੀ ਪਾਕਸਿਤਾਨੀ ਹਨ। ਆਈਐਸਕੇਪੀ ਦੇ ਲੜਾਕਿਆਂ ਵਿਚ ਕਈ ਦੇਸ਼ਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਲੜਾਕੇ ਹਨ।


Share