ਆਈਐਸ ਨੇ ਲਈ ਸਮਲਿੰਗੀ ਨਾਈਟ ਕਲੱਬ ‘ਚ ਹਮਲੇ ਦੀ ਜ਼ਿੰਮੇਦਾਰੀ

ਪਿਓ ਨੇ ਕਿਹਾ, ਸਮਲਿੰਗੀਆਂ ਨਾਲ ਨਫ਼ਰਤ ਕਰਦਾ ਸੀ ਹਮਲਾਵਰ
ਫਲੋਰਿਡਾ, 13 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਮਲਿੰਗੀ ਨਾਈਟ ਕਲੱਬ ਵਿਚ ਹੋਈ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਅੱਤਵਾਦੀ ਜੱਥੇਬੰਦੀ ਸੰਗਠਨ ਆਈਐਸ ਨੇ ਲਈ ਹੈ। ਫਲੋਰਿਡਾ ਦੇ ਓਰਲੈਂਡੋ ਸਥਿਤ ਇਕ ਸਮਲਿੰਗੀ ਕਲੱਬ ਵਿਚ ਅਸਾਲਟ ਰਾਇਫਲ ਨਾਲ ਲੈਸ ਇਕ ਹਮਲਾਵਰ ਨੇ ਐਤਵਾਰ ਨੂੰ 53 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 53 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਨੂੰ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਭਿੜਆਨਕ ਗੋਲੀਬਾਰੀ ਕਾਂਡ ਅਤੇ 9/11 ਦੇ ਬਾਅਦ ਦਾ ‘ਸਭ ਤੋਂ ਭਿਆਨਕ ਅੱਤਵਾਦੀ ਹਮਲਾ’ ਵੀ ਕਿਹਾ ਜਾ ਰਿਹਾ ਹੈ। ਸਮਾਚਾਰ ਏਜੰਸੀ ਅਮਾਕ ਨੇ ਦਾਅਵਾ ਕੀਤਾ ਕਿ ਇਸ ਹਮਲੇ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਆਈਐਸ ਨੇ ਲਈ ਹੈ। ਲੇਕਿਨ ਅਮਰੀਕਾ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।ਅਮਰੀਕੀ ਰਿਪੋਰਟਰਸ ਅਨੁਸਾਰ ਹਲਮਾਵਰ ਦੀ ਪਛਾਣ ਅਫ਼ਗਾਨ ਮੂਲ ਦੇ ਅਮਰੀਕੀ ਨਾਗਰਿਕ 29 ਸਾਲਾ ਉਮਰ ਮਤੀਨ ਦੇ ਰੂਪ ਵਿਚ ਹੋਈ ਹੈ। ਜੋ ਕਿ ਅੱਤਵਾਦੀ ਸੰਗਠਨ ਆਈਐਸ ਨਾਲ ਜੁੜਿਆ ਸੀ। ਮਤੀਨ ਨੇ ਸਮਲਿੰਗੀ ਡਾਂਸ ਕਲੱਬ ਦੇ ਅੰਦਰ ਅੰਨ•ੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਐਮਰਜੈਂਸੀ ਨੰਬਰ 911 ‘ਤੇ ਫ਼ੋਨ ਕਰਕੇ ਆਈਐਸ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦੇ ਪ੍ਰਤੀ ਅਪਣੀ ਵਫ਼ਾਦਾਰੀ ਦੀ ਗੱਲ ਕਹੀ ਸੀ।
There are no comments at the moment, do you want to add one?
Write a comment