PUNJABMAILUSA.COM

ਆਈਐਸ ਨੇ ਲਈ ਲੰਡਨ ‘ਚ ਮੈਟਰੋ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ

ਆਈਐਸ ਨੇ ਲਈ ਲੰਡਨ ‘ਚ ਮੈਟਰੋ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ

ਆਈਐਸ ਨੇ ਲਈ ਲੰਡਨ ‘ਚ ਮੈਟਰੋ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ
September 16
09:51 2017

ਲੰਡਨ, 16 ਸਤੰਬਰ (ਪੰਜਾਬ ਮੇਲ)- ਲੰਡਨ ਵਿਚ ਸ਼ੁੱਕਰਵਾਰ ਨੂੰ ਜ਼ਮੀਨਦੋਜ਼ ਮੈਟਰੋ ਵਿਚ ਹੋਏ ਧਮਾਕਿਆਂ ਦੀ ਜ਼ਿੰਮੇਦਾਰੀ ਅੱਤਵਾਦੀ ਜਥੇਬੰਦੀ ਆਈਐਸ ਨੇ ਲਈ ਹੈ। ਇਸ ਤੋ ਬਾਅਦ ਲੰਡਨ ਵਿਚ ਖਤਰੇ ਦਾ ਪੱਧਰ ਵਧਾ ਦਿੱਤਾ ਗਿਆ ਹੈ। ਇਸ ਧਮਾਕੇ ਵਿਚ 29 ਲੋਕ ਜ਼ਖਮੀ ਹੋਏ ਹਨ। ਜਾਰੀ ਬਿਆਨ ਵਿਚ ਆਈਐਸ ਨੇ ਲਿਖਿਆ ਕਿ ਲੰਡਨ ਮੈਟਰੋ ਵਿਚ ਬੰਬ ਧਮਾਕਾ ਆਈਐਸ ਦੀ ਸੈਨਾ ਟੁਕੜੀ ਨੇ ਕੀਤਾ ਸੀ।
ਧਮਾਕੇ ਤੋਂ ਬਾਅਦ ਪ੍ਰਧਾਨ ਮੰਤਰੀ ਥੈਰੇਸਾ ਨੇ ਕਿਹਾ ਕਿ ਧਮਾਕੇ ਦੇ ਲਈ ਆਈਈਡੀ ਦੀ ਵਰਤੋਂ ਕੀਤੀ ਗਈ ਸੀ। ਇਸ ਵਿਚ 29 ਲੋਕ ਜ਼ਖਮੀ ਹੋ ਗਏ। ਇਸ ਧਮਾਕੇ ਨੂੰ ਮਿਲਾ ਕੇ ਹੁਣ ਤੱਕ ਇਸ ਸਾਲ 5 ਅੱਤਵਾਦੀ ਹਮਲੇ ਹੋ ਚੁੱਕੇ ਹਨ। ਬੀਤੇ ਦਿਨ ਪੱਛਮੀ ਲੰਡਨ ਦੇ ਪਾਰਸਨਸ ਗਰੀਨ ਜ਼ਮੀਨਦੋਜ਼ ਟਿਊਬ ਸਟੇਸ਼ਨ ਤੇ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਇੱਕ ਧਮਾਕਾ ਹੋਇਆ। ਡਿਸਟਰਿਕਟ ਲਾਈਨ ਟਿਊਬ ਅੰਦਰ ਸਵੇਰੇ 8:20 ਵਜੇ ਦੇ ਲਗਭਗ ਹੋਏ ਧਮਾਕੇ ਦੌਰਾਨ ਕਈ ਯਾਤਰੀਆਂ ਦੇ ਚਿਹਰੇ ਝੁਲਸ ਜਾਣ ਦੀ ਖ਼ਬਰ ਆਈ। ਜ਼ਿਕਰਯੋਗ ਹੈ ਕਿ ਲੰਡਨ ਇਲਾਕੇ ਵਿੱਚ ਦਫ਼ਤਰੀ ਕੰਮਕਾਜ ਕਰਨ ਆਉਂਦੇ ਅਤੇ ਆਮ ਲੋਕਾਂ ਦੇ ਯਾਤਰਾ ਦਾ ਮੁੱਖ ਸਾਧਨ ਰੇਲਾਂ ਵਧੇਰੇ ਹਨ। ਸਵੇਰ ਵੇਲਾ ਸਭ ਤੋਂ ਵਧੇਰੇ ਰੁਝੇਵੇਂ ਭਰਿਆ ਸਮਾਂ ਹੋਣ ਕਰਕੇ ਇਸ ਧਮਾਕੇ ਦੀ ਇੰਨੀ ਕੁ ਦਹਿਸ਼ਤ ਰਹੀ ਕਿ ਇੱਕਦਮ ਹੀ ਚਾਰੇ ਪਾਸੇ ਕੁਰਲਾਹਟ ਮੱਚ ਗਈ। ਯਾਤਰੀਆਂ ਦੀਆਂ ਚੀਕਾਂ ਹੀ ਚੀਕਾਂ ਸੁਣਾਈ ਦੇ ਰਹੀਆਂ ਸਨ। ਸੂਚਨਾ ਮਿਲਣ ਸਾਰ ਹੀ ਦੇਖਦੇ ਹੀ ਦੇਖਦੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਗੱਡੀਆਂ ਦਾ ਜਮਘਟ ਲੱਗ ਗਿਆ ਸੀ। ਪੁਲਿਸ ਵੱਲੋਂ ਤੁਰੰਤ ਹੀ ਵਿਸ਼ੇਸ਼ ਦਸਤੇ ਬੁਲਾ ਕੇ ਇਸ ਘਟਨਾ ਦੇ ਸੁਰਾਗ ਲੱਭਣ ਦਾ ਅਮਲ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਸਕਾਟਲੈਂਡ ਯਾਰਡ ਵੱਲੋਂ ਇਸ ਘਟਨਾ ਸੰਬੰਧੀ ਵਧੇਰੇ ਖੁਲਾਸੇ ਕਰਨੇ ਮੁਨਾਸਿਬ ਨਹੀਂ ਸਮਝੇ ਪਰ ਨਸਰ ਹੋਈਆਂ ਤਸਵੀਰਾਂ ਤੇ ਜਾਣਕਾਰੀ ਅਨੁਸਾਰ ਇਹ ਧਮਾਕਾ ਕਥਿਤ ਤੌਰ ‘ਤੇ ਇੱਕ ਪਲਾਸਟਿਕ ਬੈਗ ਵਿੱਚ ਰੱਖੀ ਪਲਾਸਟਿਕ ਦੀ ਬਾਲਟੀ ਵਿੱਚੋਂ ਹੋਇਆ ਦੱਸਿਆ ਜਾਂਦਾ ਹੈ। ਲੋਕਾਂਂ ਦਾ ਕਹਿਣਾ ਹੈ ਕਿ ਇੰਗਲੈਂਡ ਵਿੱਚ ਪਿਛਲੇ ਮਹੀਨਿਆਂ ਵਿੱਚ ਹੋਏ ਹਮਲਿਆਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਇਸ ਕਦਰ ਪੈਦਾ ਕੀਤਾ ਹੋਇਆ ਹੈ ਕਿ ਇਸ ਧਮਾਕੇ ਬਾਅਦ ਚੀਕਾਂ, ਰੋਣ ਦੀਆਂ ਆਵਾਜ਼ਾਂ ਨੇ ਮਾਹੌਲ ਹੋਰ ਵਧੇਰੇ ਭਿਆਨਕ ਬਣਾ ਦਿੱਤਾ ਸੀ। “ਟਰਾਂਸਪੋਰਟ ਫਾਰ ਲੰਡਨ“ ਵੱਲੋਂ ਯਾਤਰੀਆਂ ਨੂੰ ਹੋਰ ਬਦਲਵੇਂ ਰਸਤਿਆਂ ਨੂੰ ਵਰਤਣ ਦੀ ਬੇਨਤੀ ਕੀਤੀ ਹੈ। ਜਿੱਥੇ ਇਸ ਘਟਨਾ ਦੀ ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਨਿਖੇਧੀ ਕੀਤੀ ਗਈ ਹੈ ਉੱਥੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ ਸਰਕਾਰ ਦੀ ਕੋਬਰਾ ਐਮਰਜੈਂਸੀਜ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਇਸ ਘਟਨਾ ਤੇ ਵਿਚਾਰ ਚਰਚਾ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article