ਆਈਐਸ ਨੇ ਅਫ਼ਗਾਨਿਸਤਾਨ ‘ਚ 35 ਲੋਕ ਕੀਤੇ ਅਗਵਾ

ਦੁਬਈ, 11 ਸਤੰਬਰ (ਪੰਜਾਬ ਮੇਲ)– ਉਤਰੀ ਅਫ਼ਗਾਨਿਸਤਾਨ ਦੇ ਜਾਵਜਾਨ ਤੋਂ ਇਸਲਾਮਿਕ ਸਟੇਟ ਅਤੇ ਤਾਲਿਬਾਨ ਦੇ ਅੱਤਵਾਦੀਆਂ ਨੇ 35 ਨਾਗਰਿਕਾਂ ਨੂੰ ਅਗਵਾ ਕਰ ਲਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਆਈਐਸ ਅਤੇ ਤਾਲਿਬਾਨ ਦੋਵਾਂ ਨੇ ਸੂਬੇ ਦੇ ਕੁਸ਼ ਟੀਪਾ ਅਤੇ ਦਰਜਾਬ ਜ਼ਿਲ੍ਹਿਆਂ ਦੇ ਵਿਚ ਰਸਤੇ ‘ਤੇ ਚੌਕੀਆਂ ਦਾ ਨਿਰਮਾਣ ਕੀਤਾ ਹੈ। ਦੋਵੇਂ ਅੱਤਵਾਦੀ ਸੰਗਠਨ ਇਕ ਦੂਜੀ ਧਿਰਾਂ ਦੇ ਨਾਲ ਸਬੰਧ ਹੋਣ ਦੇ ਦੋਸ਼ ਵਿਚ ਲੋਕਾਂ ਨੂੰ ਗ੍ਰਿਫ਼ਤਾਰ ਕਰ ਲੈਂਦੇ ਹਨ। ਹਾਲ ਹੀ ਵਿਚ ਦੋਵੇਂ ਸੰਗਠਨਾਂ ਨੇ 35 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਅਫ਼ਗਾਨ ਨੈਸ਼ਨਲ ਆਰਮੀ ਦੀ 209ਵੀਂ ਸ਼ਾਹੀਨ ਕੋਰ ਦੇ ਪ੍ਰੈਸ ਅਧਿਕਾਰੀ ਨਸਰਤੁਲਾ ਜਮਸ਼ਿਦੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਤਰ੍ਹਾਂ ਦੀ ਰਿਪੋਰਟ ਮਿਲੀ ਹੈ। ਗੌਰਤਲਬ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੱਖਣੀ ਅਤੇ ਪੂਰਵ ਵਿਚ ਅਪਣੇ ਰਵਾਇਤੀ ਗੜ੍ਹਾਂ ਤੋਂ ਬਦਲ ਕੇ ਉਤਰ ਦੇ ਸ਼ਾਂਤੀਪੂਰਣ ਖੇਤਰਾਂ ਤੱਕ ਫੈਲ ਗਿਆ ਹੈ। ਜਿੱਥੇ ਉਹ ਨੌਜਵਾਨਾਂ ਨੂੰ ਅਪਣੇ ਅੱਤਵਾਦੀ ਸੰਗਠਨ ਵਿਚ ਸ਼ਾਮਲ ਕਰ ਰਿਹਾ ਹੈ।