PUNJABMAILUSA.COM

ਆਈਐਸਆਈ ਭਾਰਤ ‘ਤੇ ਹਮਲਾ ਕਰਨ ਲਈ ਬਣਾ ਰਿਹਾ ਰਣਨੀਤੀ

ਆਈਐਸਆਈ ਭਾਰਤ ‘ਤੇ ਹਮਲਾ ਕਰਨ ਲਈ ਬਣਾ ਰਿਹਾ ਰਣਨੀਤੀ

ਆਈਐਸਆਈ ਭਾਰਤ ‘ਤੇ ਹਮਲਾ ਕਰਨ ਲਈ ਬਣਾ ਰਿਹਾ ਰਣਨੀਤੀ
May 27
21:05 2016

isis
ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਪਾਕਿਤਸਾਨੀ ਖੁਫ਼ੀਆ ਏਜੰਸੀ ਆਈਐਸਆਈ ਨੇ ਭਾਰਤ ‘ਤੇ ਅੱਤਵਾਦੀ ਹਮਲੇ ਕਰਾਉਣ ਦੇ ਲਈ ਨਵੀਂ ਤਰਕੀਬ ਲੱਭ ਲਈ ਹੈ। ਇਸ ਨੇ ਜੈਸ਼ ਦੇ ਦੋ ਖਤਰਨਾਕ ਗੁੱਟਾਂ ਨੂੰ ਆਪਸ ਵਿਚ ਇਸ ਗੱਲ ਦੇ ਲਈ ‘ਭਿੜਾ’ ਦਿੱਤਾ ਹੈ ਕਿ ਦੋਵਾਂ ਵਿਚੋਂ ਕੌਣ ਭਾਰਤ ‘ਤੇ ਵੱਡਾ ਅੱਤਵਾਦੀ ਹਮਲਾ ਕਰ ਸਕਦਾ ਹੈ। ਭਾਰਤੀ ਖੁਫ਼ੀਆ ਏਜੰਸੀਆਂ ਨੂੰ ਜਾਂਚ ਤੋਂ ਪਤਾ ਚਲਿਆ ਹੈ ਕਿ ਮੱਧ ਦਸੰਬਰ ਵਿਚ ਦਿੱਲੀ ‘ਤੇ ਅਸਫ਼ਲ ਹਮਲੇ ਦੀ ਸਾਜਿਸ਼, ਦੋ ਜਨਵਰੀ ਨੂੰ ਪਠਾਨਕੋਟ ਦੇ ਏਅਰਬੇਸ ‘ਤੇ ਹੋਇਆ ਅੱਤਵਾਦੀ ਹਮਲਾ ਅਤੇ ਅਫ਼ਗਾਨਿਸਤਾਨ ਵਿਚ ਜਨਵਰੀ ਅਤੇ ਮਾਰਚ ਵਿਚ ਭਾਰਤੀ ਵਣਜ ਦੂਤਘਰ ਅਤੇ ਮਿਸ਼ਨ ‘ਤੇ ਹੋਏ ਹਮਲਿਆਂ ਦਾ ਪੈਟਰਨ ਇੱਕੋ ਜਿਹਾ ਹੈ।
ਇਨ੍ਹਾਂ ਸਾਰੇ ਹਮਲਿਆਂ ‘ਤੇ ਅੱਤਵਾਦੀ ਸੰਗਠਨ ਜੈਸ਼ ਦੇ ਦੋ ਧੜਿਆਂ ਦੀ ਛਾਪ ਹੈ। ਇਹ ਸੰਗਠਨ ਹੈ, ਜੈਸ਼ ਏ ਮੁਹੰਮਦ ਅਤੇ ਜੈਸ਼ ਉਲ ਹੱਕ। ਸਾਡੇ ਸਹਿਯੋਗੀ ਅਖ਼ਬਾਰ ਟਾਈਮਸ ਆਫ਼ ਇੰਡੀਆ ਨੇ 26 ਮਈ ਨੂੰ ਬੀਤੇ ਦਸੰਬਰ ਦੇ ਮੱਧ ਵਿਚ ਦਿੱਲੀ ਨੂੰ ਦਹਿਲਾਉਣ ਦੀ ਜੈਸ਼ ਦੀ ਅਸਫ਼ਲ ਸਾਜਿਸ਼ ਦਾ ਪਰਦਾਫਾਸ਼ ਕੀਤਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਆਈਐਸਆਈ ਜੈਸ਼ ਦੇ ਦੋਵੇਂ ਧੜਿਆਂ ਨੂੰ ਇਕ ਦੂਜੇ ਦੇ ਖ਼ਿਲਾਫ਼ ਭੜਕਾ ਰਿਹਾ ਹੈ ਕਿ ਕੌਣ ਭਾਰਤ ‘ਤੇ ਹਮਲਾ ਕਰਕੇ ਅਪਣੀ ਉਪਯੋਗਤਾ ਸਾਬਤ ਕਰ ਸਕਦਾ ਹੈ। ਜੇਈਐਮ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਹੈ ਤੇ ਜੇਯੂਐਚ ਦਾ ਮੁਖੀ ਮੌਲਾਨਾ ਅਬਦੁਲ ਰਹਿਮਾਨ। ਇਹ ਦੋਵੇਂ 1999 ਦੀ ਆਈਸੀ-814 ਹਾਈਜੈਕਿੰਗ ਕੇਸ ਵਿਚ ਸ਼ਾਮਲ ਸੀ। ਰਹਿਮਾਨ ਨੇ ਹਾਈਜੈਕਿੰਗ ਕਰਵਾਈ ਸੀ ਤਾਂ ਅਜ਼ਹਾਰ ਨੂੰ ਯਾਤਰੀਆਂ ਦੇ ਬਦਲੇ ਰਿਹਾਅ ਕੀਤਾ ਗਿਆ ਸੀ।
ਖੂਫ਼ੀਆ ਸੁਤਰਾਂ ਦੀ ਰਿਪੋਰਟ ਦੇ ਮੁਤਾਬਕ ਆਈਐਸਆਈ ਦੀ ਇਸ ਰਣਨੀਤੀ ਕਾਰਨ ਭਾਰਤ ‘ਤੇ ਹੋਣ ਵਾਲੇ ਅੱਤਵਾਦੀ ਹਮਲੇ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ। ਇਹੀ ਆਈਐਸਆਈ ਦੀ ਰਣਨੀਤੀ ਹੈ। ਇਸ ਖੁਫ਼ੀਆ ਰਿਪੋਰਟ ਦਾ ਹਮਲੇ ਦਾ ਸਮਾਂ, ਟਾਰਗੈਟ, ਹਮਲਾਵਰਾਂ ਦੇ ਬੈਕਗਰਾਊਂਡ ਨਾਲ ਵੀ ਪੁਸ਼ਟੀ ਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿਚ ਸਿੱਧੇ ਆਈਐਸਆਈ ਦਾ ਵੀ ਹੱਥ ਸੀ। ਜੈਸ਼ ਦੇ ਅੱਤਵਾਦੀਆਂ ਅਹਿਮਦ ਖਾਨ ਦੁਰਾਨੀ ਅਤੇ ਅਬਦੁਲ ਕਾਦਰੀ ਦੇ ਕਬੂਲ ਕਰਨ ਨਾਲ ਵੀ ਇਹ ਗੱਲ ਸਾਬਤ ਹੋਈ ਹੈ। ਇਨ੍ਹਾਂ ਦੋਵਾਂ ਨੂੰ ਕਾਬੁਲ ਪੁਲਿਸ ਨੇ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਤਾ ਚਲਿਆ ਹੈ ਕਿ ਕਿਵੇਂ ਪਾਕਿਸਤਾਨ ਜੈਸ਼ ਦੇ ਦੋਵੇਂ ਧੜਿਆਂ ਨੂੰ ਟਰੇਨਿੰਗ ਕੈਂਪ ਚਲਾਉਣ ਦੇ ਲਈ ਮਦਦ ਮੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਦੋਵਾਂ ਨੇ ਦੱਸਿਆ ਸੀ ਕਿ ਇਨ੍ਹਾਂ ਦੀ ਟਰੇਨਿੰਗ ਆਈਐਸਆਈ ਦੇ ਖੈਬਰ ਪਖਤੂਨਖਵਾ ਕੈਂਪ ਵਿਚ ਹੋਈ ਸੀ।
ਇਹੀ ਕਾਰਨ ਹੈ ਕਿ ਜੈਸ਼ ਐਨੇ ਦਿਨਾਂ ਬਾਅਦ ਮੁੜ ਤੋਂ ਸੁਰਖੀਆਂ ਵਿਚ ਹੈ। ਇਸ ਸਮੇਂ ਲਸ਼ਕਰ ਏ ਤਾਇਬਾ ਅਤੇ ਹਾਫਿਜ਼ ਸਈਦ ਦੇ ਕਾਰਨਾਮਿਆਂ ‘ਤੇ ਬਾਰੀਕ ਨਜ਼ਰ ਰੱਖੀ ਜਾ ਰਹੀ ਹੈ। ਆਈਐਸਆਈ ਦੇ ਲਈ ਜੈਸ਼ ਟਰੰਪ ਕਾਰਡ ਸਾਬਤ ਹੋਇਆ ਹੈ। ਭਾਰਤੀ ਪੀਐਮ ਨਰਿੰਦਰ ਮੋਦੀ ਦੇ ਲਾਹੌਰ ਯਾਤਰਾ ਕਰਨ ਤੋਂ ਬਾਅਦ ਪਾਕਿ ਸੈਨਾ ਅਤੇ ਆਈਐਸਆਈ ਜੰਮੂ ਕਸ਼ਮੀਰ ਦੇ ਬਾਹਰ ਭਾਰਤੀ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਕੰਮ ਵਿਚ ਜੈਸ਼ ਦੇ ਦੋਵੇਂ ਧੜੇ ਉਨ੍ਹਾਂ ਦੇ ਕਾਫੀ ਕੰਮ ਆ ਰਹੇ ਹਨ। ਹਾਲਾਂਕਿ ਆਈਐਸਆਈ ਦੇ ਲਈ ਲਸ਼ਕਰ ਦੇ ਹਮਲਿਆਂ ਨਾਲ ਖੁਦ ਨੂੰ ਅਲੱਗ ਸਾਬਤ ਕਰਨਾ ਆਸਾਨ ਨਹੀਂ ਹੈ । ਉਸ ਨੇ ਜੈਸ਼ ਦੇ ਨਾਲ ਕੰਮ ਕਰਨ ਦੀ ਰਣਨੀਤੀ ਬਣਾਈ ਹੈ।
ਜੈਸ਼ ਜਿਹੇ ਅੱਤਵਾਦੀ ਸੰਗਠਨ ਦਾ ਮੁੜ ਤੋਂ ਖੜ੍ਹਾ ਹੋਣਾ ਭਾਰਤ ਦੇ ਦਿੱਲੀ ਜਿਹੇ ਮੈਟਰੋ ਸ਼ਹਿਰਾਂ ਦੇ ਲਈ ਖਤਰਨਾਕ ਮੰਨਿਆ ਜਾ ਰਿਹਾ ਹੈ ਜੈਸ਼ ਦੇ ਫਿਦਾਈਨ ਲਸ਼ਕਰ ਅਤੇ ਉਸ ਦੇ ਸੰਗਠਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੰਗਠਤ ਅਤੇ ਖਤਰਨਾਕ ਹੈ। ਭਾਰਤੀ ਖੁਫ਼ੀਆ ਏਜੰਸੀਆਂ ਨੂੰ ਉਮੀਦ ਹੈ ਕਿ ਉਹ ਜੈਸ਼ ਦੇ ਮੁੜ ਤੋਂ ਖਤਰਨਾਕ ਸਾਬਤ ਹੋਣ ਤੋਂ ਪਹਿਲਾਂ ਹੀ ਉਸ ਨੂੰ ਕਾਬੂ ਵਿਚ ਕਰ ਲੈਣਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article