PUNJABMAILUSA.COM

ਆਇਓਵਾ ‘ਚ ਟੈੱਡ ਕਰੂਜ਼ ਦੀ ਟਰੰਪ ਨੂੰ ਸਨਸਨੀਖੇਜ਼ ਮਾਤ

ਆਇਓਵਾ ‘ਚ ਟੈੱਡ ਕਰੂਜ਼ ਦੀ ਟਰੰਪ ਨੂੰ ਸਨਸਨੀਖੇਜ਼ ਮਾਤ

ਆਇਓਵਾ ‘ਚ ਟੈੱਡ ਕਰੂਜ਼ ਦੀ ਟਰੰਪ ਨੂੰ ਸਨਸਨੀਖੇਜ਼ ਮਾਤ
February 03
10:54 2016

133
ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਟੈਕਸਸ ਦੇ ਸੈਨੇਟਰ ਟੈੱਡ ਕਰੂਜ਼ ਨੇ ਅਮਰੀਕਾ ਦਾ ਆਗਾਮੀ ਰਾਸ਼ਟਰਪਤੀ ਚੁਣਨ ਲਈ ਆਇਓਵਾ ‘ਚ ਹੋਏ ਰਿਪਬਲਿਕਨ ਕਾਕਸ ਵਿਚ ਇਸ ਅਹੁਦੇ ਲਈ ਵਿਵਾਦਤ ਦਾਅਵੇਦਾਰ ਡੋਨਲਡ ਟਰੰਪ ਨੂੰ ਸਨਸਨੀਖੇਜ਼ ਮਾਤ ਦਿੱਤੀ ਹੈ, ਜਦੋਂ ਕਿ ਡੈਮੋਕਰੈਟਿਕ ਕੈਂਪ ‘ਚ ਹਿਲੇਰੀ ਕਲਿੰਟਨ ਤੇ ਬਰਨੀ ਸੈਂਡਰਸ ਵਿਚਾਲੇ ਮੁਕਾਬਲਾ ਬਰਾਬਰ ਰਿਹਾ। ਆਇਓਵਾ ਕਾਕਸ ਦੇ ਨਤੀਜਿਆਂ ਬਾਅਦ ਲੱਗ ਰਿਹਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿਚ ਰਿਪਬਲਿਕਨ ਉਮੀਦਵਾਰ ਬਣਨ ਲਈ ਮੁੱਖ ਰੂਪ ਵਿਚ ਤਿੰਨ ਦਾਅਵੇਦਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਕਰੂਜ਼ ਅਤੇ ਟਰੰਪ ਬਾਅਦ ਮਾਰਕੋ ਰੂਬੀਓ ਕਰੜੀ ਟੱਕਰ ਦਿੰਦੇ ਹੋਏ ਤੀਜੇ ਸਥਾਨ ਉੱਤੇ ਰਹੇ। ਸਾਰੀਆਂ ਵੋਟਾਂ ਦੀ ਗਿਣਤੀ ਬਾਅਦ 42 ਸਾਲਾ ਕਰੂਜ਼ ਨੂੰ ਕੁੱਲ ਮਤਦਾਨ ਵਿਚੋਂ 28 ਫ਼ੀਸਦੀ ਵੋਟਾਂ ਮਿਲੀਆਂ, ਜਦੋਂ ਕਿ ਟਰੰਪ ਨੂੰ 24 ਫ਼ੀਸਦੀ ਵੋਟਾਂ ਮਿਲੀਆਂ ਹਨ। ਕਰੂਜ਼ ਨੂੰ ਟਰੰਪ ਦੇ ਮੁਕਾਬਲੇ 5500 ਤੋਂ ਵੱਧ ਵੋਟਾਂ ਮਿਲੀਆਂ ਹਨ। ਰੂਬੀਓ 23 ਫ਼ੀਸਦੀ ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ। ਨਿਊਰੋਸਰਜਨ ਤੋਂ ਸਿਆਸਤ ‘ਚ ਆਏ ਬੇਨ ਕਾਰਸਨ ਚੌਥੇ ਸਥਾਨ ‘ਤੇ ਰਹੇ ਪਰ ਉਨ੍ਹਾਂ ਨੂੰ ਮਹਿਜ਼ 9 ਫ਼ੀਸਦੀ ਵੋਟਾਂ ਹੀ ਮਿਲੀਆਂ।
ਡੈਮੋਕਰੈਟਿਕ ਖੇਮੇ ‘ਚ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਅਤੇ ਸੈਂਡਰਜ਼ ਵਿਚਾਲੇ ਬੇਹੱਦ ਨਜ਼ਦੀਕੀ ਮੁਕਾਬਲਾ ਰਿਹਾ। ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਲਈ ਜੂਝ ਰਹੀ 68 ਸਾਲਾ ਹਿਲੇਰੀ ਨੂੰ ਕੁੱਲ 99 ਫ਼ੀਸਦੀ ਵੋਟਾਂ ‘ਚੋਂ 50 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਕਈ ਹਫ਼ਤੇ ਪਹਿਲਾਂ 20 ਤੋਂ ਵੱਧ ਅੰਕਾਂ ਨਾਲ ਪਛੜੇ ਸੈਂਡਰਸ ਨੂੰ 49 ਫ਼ੀਸਦੀ ਵੋਟਾਂ ਮਿਲੀਆਂ। ਟਰੰਪ ਨੇ ਆਇਓਵਾ ਵਿਚ ਦੂਜੇ ਸਥਾਨ ਉੱਤੇ ਰਹਿਣ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ‘ਚ ਕਿਹਾ, ‘ਅਸੀਂ ਦੂਜੇ ਸਥਾਨ ਉੱਤੇ ਰਹੇ। ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਟੈੱਡ ਨੂੰ ਵਧਾਈ ਦਿੰਦਾ ਹਾਂ।’ ਉਨ੍ਹਾਂ ਨਤੀਜੇ ਦੇ ਐਲਾਨ ਬਾਅਦ ਇਕ ਪ੍ਰਚਾਰ ਮੁਹਿੰਮ ਦੌਰਾਨ ਕਿਹਾ ਕਿ ਉਨ੍ਹਾਂ ਨੇ ਜਦੋਂ 16 ਜੂਨ, 2015 ‘ਚ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਸੀ, ਤਾਂ ਉਨ੍ਹਾਂ ਨੂੰ ਆਇਓਵਾ ‘ਚ ਦੂਜੇ ਸਥਾਨ ਉੱਤੇ ਰਹਿਣ ਦੀ ਉਮੀਦ ਨਹੀਂ ਸੀ। ਉਨ੍ਹਾਂ ਨਿਊ ਹੈਂਪਸ਼ਾਇਰ ਅਤੇ ਦੱਖਣੀ ਕੈਰੋਲੀਨਾ ‘ਚ ਹੋਣ ਵਾਲੀਆਂ ਆਗਾਮੀ ਪ੍ਰਾਇਮਰੀ ਚੋਣਾਂ ਦਾ ਜ਼ਿਕਰ ਕਰਦਿਆਂ ਪਾਰਟੀ ਦੀ ਨਾਮਜ਼ਦਗੀ ਜਿੱਤਣ ਦਾ ਭਰੋਸਾ ਜਤਾਇਆ। ਸ਼੍ਰੀ ਟਰੰਪ ਨੇ ਦਾਅਵਾ ਕੀਤਾ ਕਿ ਉਹ ਸੰਭਾਵੀਂ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਜਾਂ ਸੈਂਡਰਸ ਨੂੰ ਹਰਾਉਣਗੇ। ਆਇਓਵਾ ਵਿਚ ਜਿੱਤ ਬਾਅਦ ਕਰੂਜ਼ ਨੇ ਕਿਹਾ, ‘ਇਸ ਜਿੱਤ ਹੌਂਸਲੇ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੈ। ਆਇਓਵਾ ਨੇ ਸੰਦੇਸ਼ ਦਿੱਤਾ ਹੈ ਕਿ ਆਗਾਮੀ ਰਿਪਬਲਿਕਨ ਉਮੀਦਵਾਰ ਜਾਂ ਰਾਸ਼ਟਰਪਤੀ ਦੀ ਚੋਣ ਮੀਡੀਆ ਜਾਂ ਲਾਬੀਕਾਰ ਨਹੀਂ ਕਰਨਗੇ। ਉਨ੍ਹਾਂ ਦੀ ਚੋਣ ਅਮਰੀਕਾ ਦੇ ਵਸਨੀਕ ਕਰਨਗੇ।’
ਹਿਲੇਰੀ ਨੇ ਕਿਹਾ, ‘ਮੈਂ ਲੋਕਾਂ ਦੀ ਖ਼ਾਤਰ ਕੰਮ ਕਰਨ ਲਈ ਸਰਗਰਮ ਹਾਂ।’ ਇਸੇ ਦੌਰਾਨ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਵੱਲੋਂ ਉਮੀਦਵਾਰੀ ਦੇ ਤੀਜੇ ਦਾਅਵੇਦਾਰ ਮਾਰਟਿਨ ਓ’ ਮਾਲੇ ਨੇ ਆਪਣੀ ਮੁਹਿੰਮ ਵਿਚਾਲੇ ਹੀ ਰੋਕਣ ਦਾ ਐਲਾਨ ਕੀਤਾ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੇ ਦਾਅਵੇਦਾਰ ਮਾਈਕ ਹੁਕੈਬੀ ਨੇ ਵੀ ਆਪਣੀ ਮੁਹਿੰਮ ਰੋਕ ਦਿੱਤੀ ਹੈ। ਸੈਂਡਰਸ ਨੇ ਕਿਹਾ, ‘ਆਇਓਵਾ ਨੇ ਰਾਜਸੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਇਹ ਅਰਬਪਤੀਆਂ ਦੀ ਸਰਕਾਰ ਨਹੀਂ ਹੈ।’

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article