PUNJABMAILUSA.COM

ਅੱਤਵਾਦੀ ਹਮਲੇ ਨਾਲ ਇਕ ਵਾਰ ਫਿਰ ਦਹਿਲਿਆ ਲੰਡਨ

ਅੱਤਵਾਦੀ ਹਮਲੇ ਨਾਲ ਇਕ ਵਾਰ ਫਿਰ ਦਹਿਲਿਆ ਲੰਡਨ

ਅੱਤਵਾਦੀ ਹਮਲੇ ਨਾਲ ਇਕ ਵਾਰ ਫਿਰ ਦਹਿਲਿਆ ਲੰਡਨ
June 04
12:16 2017

ਲੰਡਨ, 4 ਜੂਨ (ਪੰਜਾਬ ਮੇਲ)- ਇਕ ਤੋਂ ਬਾਅਦ ਇਕ ਅੱਤਵਾਦੀ ਹਮਲੇ ਨਾਲ ਲੰਡਨ ਇਕ ਵਾਰ ਫਿਰ ਦਹਿਲ ਗਿਆ, ਜਿਸ ਨੇ ਬ੍ਰਿਟੇਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਹਿਲੀ ਅਤੱਵਾਦੀ ਘਟਨਾ ਲੰਡਨ ਬ੍ਰਿਜ ‘ਤੇ ਵਾਪਰੀ, ਜਿੱਥੇ ਇਕ ਚਿੱਟੇ ਰੰਗ ਦੀ ਗੱਡੀ ਨੇ ਪੈਦਲ ਚੱਲਦੇ ਲੋਕਾਂ ਨੂੰ ਟੱਕਰ ਮਾਰੀ। ਇਸ ਦੀ ਸੂਚਨਾ ਮਿਲਣ ‘ਤੇ ਪੁਲਸ ਜਦੋਂ ਭਾਰੀ ਗਿਣਤੀ ‘ਚ ਮੌਕੇ ‘ਤੇ ਪਹੁੰਚੀ, ਤਾਂ ਪੁਲਸ ਨੇ ਅਜੇ ਹਾਲਾਤ ਨੂੰ ਸੰਭਾਲਿਆ ਹੀ ਸੀ ਕਿ ਸ਼ਹਿਰ ਦੇ ਬਾਰੋ ਬਾਜ਼ਾਰ ‘ਚ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆ ਗਈ। ਲੰਡਨ ਬ੍ਰਿਜ ਅਤੇ ਬਾਜ਼ਾਰ ‘ਚ ਹੋਏ ਹਮਲੇ ‘ਚ 48 ਲੋਕਾਂ ਦੇ ਜ਼ਖਮੀ ਹੋਣ ਅਤੇ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਘਟਨਾਵਾਂ ਦੇ ਕੁਝ ਦੇਰ ਬਾਅਦ ਵੈਕਸੋਲ ਏਰੀਆ ‘ਚ ਵੀ ਇਕ ਹੋਰ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਵੈਕਸੋਲ ਏਰੀਆ ‘ਚ ਹੋਈ ਘਟਨਾ ਨੂੰ ਲੰਡਨ ਪੁਲਸ ਨੇ ਅੱਤਵਾਦੀ ਹਮਲਾ ਨਹੀਂ ਮੰਨਿਆ ਪਰ ਪਹਿਲੀਆਂ ਦੋਹਾਂ ਘਟਨਾਵਾਂ ਨੂੰ ਅੱਤਵਾਦੀ ਹਮਲਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਹਮਲੇ ਅਜਿਹੇ ਦਿਨ ਹੋਏ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਥੋੜੇ ਘੰਟਿਆਂ ਬਾਅਦ ਖੇਡਿਆ ਜਾਣਾ ਸੀ। ਭਾਰਤੀ ਟੀਮ ਘਟਨਾ ਵਾਲੀ ਥਾਂ ਤੋਂ ਤਕਰੀਬਨ 160 ਕਿਲੋਮੀਟਰ ਦੂਰ ਬਰਮਿੰਘਮ ‘ਚ ਸੀ, ਜਿੱਥੇ ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਮੈਚ ਖੇਡਿਆ ਜਾਣਾ ਸੀ।
ਘਟਨਾ ਦੇ ਬਾਅਦ ਲੰਡਨ ‘ਚ ਇਕ ਮੀਲ ਦਾ ਇਲਾਕਾ ਖਾਲੀ ਕਰਾ ਦਿੱਤਾ ਗਿਆ ਹੈ। ਭਾਰਤੀ ਸਮੇਂ ਮੁਤਾਬਕ ਰਾਤ ਤਕਰੀਬਨ ਤਿੰਨ ਵਜੇ ਇਹ ਹਮਲਾ ਹੋਇਆ ਹੈ। ਲੰਡਨ ਬ੍ਰਿਜ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।
ਨੇੜੇ-ਤੇੜੇ ਦੇ ਇਲਾਕਿਆਂ ‘ਚ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ‘ਚ ਤਿੰਨ ਹਥਿਆਰਬੰਦ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਲੰਡਨ ਬ੍ਰਿਜ ਸੈਂਟਰਲ ਲੰਡਨ ਦੇ ਵਿਚਕਾਰ ਹੈ। ਵੈਸਟ ਮਿਨਸਟਰ ਬ੍ਰਿਜ ਜਿੱਥੇ ਕੁਝ ਹੀ ਦਿਨ ਪਹਿਲਾਂ ਅੱਤਵਾਦੀ ਹਮਲਾ ਹੋਇਆ ਸੀ, ਲੰਡਨ ਬ੍ਰਿਜ ਉੱਥੋਂ ਅੱਧਾ ਕਿਲੋਮੀਟਰ ਦੂਰੀ ‘ਤੇ ਹੈ।
ਲੰਡਨ ਬ੍ਰਿਜ ਕੋਲ ਹੀ ਬਹੁਤ ਹੀ ਪ੍ਰਸਿੱਧ ਬਾਰੋ ਬਾਜ਼ਾਰ ਹੈ। ਦਿਨ ‘ਚ ਇਹ ਇਕ ਆਮ ਬਾਜ਼ਾਰ ਦੀ ਤਰ੍ਹਾਂ ਹੀ ਰਹਿੰਦਾ ਹੈ ਪਰ ਵੀਕੇਂਡ ਨਾਈਟਸ ‘ਚ ਪੱਬ ਰੈਸਟੋਰੈਂਟ ਕਾਰਨ ਚੰਗੀ ਭੀੜ ਰਹਿੰਦੀ ਹੈ। ਸ਼ਨੀਵਾਰ ਹੋਣ ਕਾਰਨ ਬਾਜ਼ਾਰ ‘ਚ ਬਹੁਤ ਭੀੜ ਸੀ। ਜਾਣਕਾਰੀ ਮੁਤਾਬਕ ਇੱਥੇ ਚਾਕੂ ਮਾਰ ਕੇ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article