ਅੱਤਵਾਦੀ ਫੰਡਿੰਗ ਮਾਮਲੇ ’ਚ ਹਾਫਿਜ਼ ਸਈਦ ਦੇ ਰਿਸ਼ਤੇਦਾਰਾਂ ਨੂੰ 15-15 ਸਾਲ ਦੀ ਕੈਦ

68
Share

ਲਾਹੌਰ, 14 ਜਨਵਰੀ (ਪੰਜਾਬ ਮੇਲ)-ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਦੇ ਮੁਖੀ ਹਾਫਿਜ਼ ਸਈਦ ਦੇ ਦੋ ਨੇੜਲੇ ਸਹਿਯੋਗੀਆਂ ਨੂੰ ਅੱਤਵਾਦ ਨੂੰ ਫੰਡਿੰਗ ਦੇ ਮਾਮਲੇ ’ਚ 15-15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੇ.ਯੂ.ਡੀ. ਦੇ ਤਰਜਮਾਨ ਯਾਹੀਆ ਮੁਜਾਹਿਦ ਨੂੰ ਵੀ ਸਜ਼ਾ ਸੁਣਾਈ ਗਈ ਹੈ।
ਲਾਹੌਰ ਦੀ ਅੱਤਵਾਦੀ ਰੋਕੂ ਅਦਾਲਤ (ਏ.ਟੀ.ਸੀ.) ਨੇ ਮੰਗਲਵਾਰ ਸਈਦ ਦੇ ਰਿਸ਼ਤੇਦਾਰ ਅਬਦੁੱਲ ਰਹਿਮਾਨ ਮੱਕੀ ਨੂੰ ਵੀ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ।¿;
ਅਦਾਲਤ ਦੇ ਅਧਿਕਾਰੀ ਨੇ, ‘‘ਜੱਜ ਅਰਸ਼ਦ ਹੁਸੈਨ ਭੁੱਟਾ ਨੇ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ. ਡੀ.) ਵੱਲੋਂ ਦਰਜ ਕੇਸ ’ਚ ਯਾਹੀਆ ਮੁਜਾਹਿਦ ਅਤੇ ਜਫ਼ਰ ਇਕਬਾਲ ਨੂੰ ਸਾਢੇ ਪੰਦਰਾਂ-ਪੰਦਰਾਂ ਸਾਲ (15 ਸਾਲ 6 ਮਹੀਨੇ) ਅਤੇ ਪ੍ਰੋਫੈਸਰ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ।’’ ਇਸ ਤੋਂ ਪਹਿਲਾਂ ਅਦਾਲਤ ਨੇ ਅੱਤਵਾਦ ਨੂੰ ਫੰਡਿੰਗ ਦੇ ਤਿੰਨ ਮਾਮਲਿਆਂ ’ਚ ਮੁਜਾਹਿਦ ਨੂੰ 47 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸੇ ਤਰ੍ਹਾਂ ਤਿੰਨ ਮਾਮਲਿਆਂ ’ਚ ਇਕਬਾਲ ਨੂੰ 26 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਮੁਜਾਹਿਦ ਅਤੇ ਇਕਬਾਲ ਦੋਵਾਂ ਨੂੰ ਲਗਭਗ 15 ਸਾਲ ਜੇਲ੍ਹ ’ਚ ਰਹਿਣਾ ਪਵੇਗਾ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਿਛਲੇ ਹਫ਼ਤੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦ ਫੰਡਿੰਗ ਦੇ ਮਾਮਲੇ ’ਚ 5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

Share