ਅੱਗ ਲੱਗਣ ਕਾਰਨ 5 ਟਰੱਕ ਸੱੜ ਕੇ ਹੋਏ ਸੁਆਹ

April 09
21:21
2018
ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਟਾਕੋਮਾ ‘ਚ ਐਤਵਾਰ ਨੂੰ ਟਾਕੋਮਾ ਬਾਡੀ ਸ਼ੌਪ ‘ਚ ਅੱਗ ਲੱਗਣ ਕਾਰਨ 5 ਟਰੱਕ ਸੱੜ ਕੇ ਸੁਆਹ ਹੋ ਗਏ। ਜਾਣਕਾਰੀ ਮੁਤਾਬਕ ਇਹ ਅੱਗ ਐਤਵਾਰ ਦੁਪਹਿਰ 2:30 ਵਜੇ ਟਾਕੋਮਾ ਬਾਡੀ ਸ਼ੌਪ ਨੇੜੇ ਲੱਗੀ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਜਲਦ ਤੋਂ ਜਲਦ ਕਾਬੂ ਪਾ ਲਿਆ, ਪਰ ਉਦੋਂ ਤੱਕ ਟਰੱਕ ਪੂਰੀ ਤਰ੍ਹਾਂ ਸੱੜ ਕੇ ਸੁਆਹ ਹੋ ਚੁੱਕੇ ਸਨ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਸਾਡੇ ਅਧਿਕਾਰੀ ਸਥਾਨਕ ਪੁਲਸ ਦੀ ਮਦਦ ਨਾਲ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।