ਅੰਮ੍ਰਿਤਸਰ-ਸਿੰਘਾਪੁਰ-ਬੈਂਕਾਕ ਦਰਮਿਆਨ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਦੀ ਆਸ ਬੱਝੀ

ਰਾਜਾਸਾਂਸੀ, 17 ਫਰਵਰੀ (ਪੰਜਾਬ ਮੇਲ)- ਕੇਂਦਰ ਦੀ ਸਵੱਲ੍ਹੀ ਨਿਗਾਹ ਨਾ ਪੈਣ ਕਰਕੇ ਪਿਛਲੇ ਲੰਮੇਂ ਸਮੇਂ ਤੋਂ ਘਾਟੇ ‘ਤੇ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਲਈ ਵੱਖ-ਵੱਖ ਮੁਲਕਾਂ ਤੋਂ ਇਲਾਵਾ ਮੁਲਕ ਦੀਆਂ ਘਰੇਲੂ ਹਵਾਈ ਕੰਪਨੀਆਂ ਵੱਲੋਂ ਵੀ ਭਵਿੱਖ ‘ਚ ਇੱਥੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ‘ਪਰ ਤੋਲੇ’ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪਤਾ ਲਗਾ ਹੈ ਕਿ ਅਪ੍ਰੈਲ-2016 ਤੋਂ ਹਵਾਈ ਉਡਾਨਾਂ ‘ਚ ਆਪਣੀ ਵਿਲੱਖਣ ਪਹਿਚਾਨ ਬਣਾਉਣ ਵਾਲੀ ਸਿੰਘਾਪੁਰ ਹਵਾਈ ਕੰਪਨੀ ਦੇ ਨਾਲ ਹੀ ਬੈਕਾਂਕ ਲਈ ਸਿੱਧੀ ਉਡਾਨ ਸ਼ੁਰੂ ਕਰਨ ਲਈ ਮਨ ਬਣਾ ਲਿਆ ਹੈ। ਇਸ ਤੋਂ ਇਲਾਵਾ ਜੈੱਟ ਏਅਰਵੇਜ਼ ਅੰਮ੍ਰਿਤਸਰ-ਆਬੂਧਾਬੀ, ਤੁਰਕਿਸ਼ ਹਵਾਈ ਕੰਪਨੀ ਅੰਮ੍ਰਿਤਸਰ, ਇੰਸਤਾਬੁਲ ਦਰਮਿਆਨ ਸ਼ੁਰੂ ਕਰਨ ਲਈ ਉਪਰਾਲੇ ਕਰ ਰਹੀਆਂ ਹਨ। ਇਸ ਦੇ ਨਾਲ ਘਰੇਲੂ ਉਡਾਨਾਂ ਜਿਨ੍ਹਾਂ ‘ਚ ਇੰਡੀਗੋ, ਏਅਰ ਏਸ਼ੀਆ, ਫਲਾਈ ਜੈੱਟ, ਏਅਰ ਕੋਸਤਾ, ਸਪਾਇਸ ਜੈੱਟ ਆਦਿ ਹਵਾਈ ਕੰਪਨੀਆਂ ਵੱਲੋਂ ਬੈਂਗਲੁਰੂ, ਮੁੰਬਈ, ਜੈਪੁਰ, ਦਿੱਲੀ, ਦੇਹਰਾਦੂਨ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਉਡਾਨਾਂ ਸ਼ੁਰੂ ਕਰਨ ਲਈ ਯਤਨਸ਼ੀਲ ਹਨ। ਜ਼ਿਕਰਯੋਗ ਹੈ ਕਿ ਭਾਰੀ ਘਾਟੇ ਨਾਲ ਜੂਝ ਰਹੇ ਉਕਤ ਹਵਾਈ ਅੱਡਾ ਤੋਂ ਇਨ੍ਹਾਂ ਉਡਾਨਾਂ ਦੇ ਸ਼ੁਰੂ ਹੋਣ ਨਾਲ ਇਸ ਹਵਾਈ ਅੱਡੇ ਜਿੱਥੇ ਮੱਧ ਏਸ਼ੀਆ ‘ਚ ਆਪਣੀ ਅਹਿਮ ਪਹਿਚਾਨ ਸਥਾਪਿਤ ਕਰੇਗਾ, ਉੱਥੇ ਇਸ ਨੂੰ ਭਾਰੀ ਆਰਥਿਕ ਦਾ ਲਾਭ ਵੀ ਪ੍ਰਾਪਤ ਹੋਵੇਗਾ।
ਇਸ ਤੋਂ ਇਲਾਵਾ ਮਲੇਸ਼ੀਆ ਨਾਲ ਸਬੰਧਿਤ ਏਅਰ ਏਸ਼ੀਆਂ ਐਕਸ ਦੇ ਮੁੱਖ ਪ੍ਰਬੰਧਕ ਅਧਿਕਾਰੀ ‘ਬੈਨ ਅਸਮਾਇਲ’ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉੱਤਰੀ ਏਸ਼ੀਆਂ ਤੋਂ ਬਾਰਾਸਤਾ ਕੁਆਲਾਲੰਪੁਰ-ਅੰਮ੍ਰਿਤਸਰ ਅਤੇ ਅਹਿਮਾਬਾਦ ਦੌਰਾਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
There are no comments at the moment, do you want to add one?
Write a comment