PUNJABMAILUSA.COM

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਨਵੀਆਂ ਉਡਾਨਾਂ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਨਵੀਆਂ ਉਡਾਨਾਂ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਨਵੀਆਂ ਉਡਾਨਾਂ
September 12
10:06 2018

ਅੰਮ੍ਰਿਤਸਰ, 12 ਸਤੰਬਰ (ਪੰਜਾਬ ਮੇਲ)- ਪੰਜਾਬੀਆਂ ਲਈ ਹੁਣ ਭਾਰਤ ਦੀਆਂ ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾ ਨਵੀਆਂ ਉਡਾਨਾਂ ਦਾ ਤੋਹਫਾ ਲੈ ਕੇ ਆਈਆਂ ਹਨ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਘੱਟ ਕਿਰਾਏ ਵਾਲੀਆਂ ਹਵਾਈ ਕੰਪਨੀਆਂ ਇੰਡੀਗੋ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀ ਹੈਦਰਾਬਾਦ ਅਤੇ ਸਪਾਈਸ ਜੈੱਟ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਲਈ ਨਵੀਆਂ ਉਡਾਨਾਂ ਸ਼ੁਰੂ ਕਰਨ ਜਾ ਰਹੀਆਂ ਹਨ।
ਇਸੇ ਤਰ੍ਹਾਂ ਜੈੱਟ ਏਅਰਵੇਜ਼ ਵੀ 6 ਨਵੰਬਰ ਤੋਂ ਹਫਤੇ ਵਿਚ ਚਾਰ ਦਿਨ ਅੰਮ੍ਰਿਤਸਰ ਨੂੰ ਮੁੰਬਈ ਰਾਹੀਂ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਨਾਲ ਜੋੜੇਗਾ। ਜੈੱਟ ਦੀ ਉਡਾਨ ਪਹਿਲਾਂ ਮੁੰਬਈ ਜਾਏਗੀ ਤੇ ਫਿਰ ਯਾਤਰੀ ਇਕ ਘੰਟੇ ਤੇ 40 ਮਿੰਟ ਬਾਦ ਮੈਨਚੈਸਟਰ ਲਈ ਉਡਾਨ ਭਰ ਸਕਣਗੇ। ਇਨ੍ਹਾਂ ਉਡਾਨਾਂ ਦੀ ਬੁਕਿੰਗ ਹਵਾਈ ਕੰਪਨੀ ਦੀਆਂ ਵੈੱਬਸਾਈਟ ‘ਤੇ ਉਪਲੱਬਧ ਹਨ।
ਹੈਦਰਾਬਾਦ ਲਈ ਸਿੱਧੀ ਉਡਾਨ ਪੰਜਾਬ ਨੂੰ ਟੈਕਨਾਲੋਜੀ ਹੱਬ ਨਾਲ ਜਾਣੇ ਜਾਂਦੇ ਸ਼ਹਿਰ ਨਾਲ ਜੋੜੇਗੀ ਅਤੇ ਇੱਥੋਂ ਦੇ ਹਜ਼ਾਰਾਂ ਇੰਜੀਨੀਅਰ ਜੋ ਉੱਥੇ ਕੰਮ ਕਰਦੇ ਹਨ, ਉਨ੍ਹਾਂ ਦਾ ਸਫਰ ਹੁਣ ਸਿਰਫ ਪੌਣੇ ਤਿੰਨ ਘੰਟੇ ਦਾ ਰਹਿ ਜਾਵੇਗਾ। ਬੈਂਕਾਕ ਦਾ ਸਫਰ ਹੁਣ ਸਿਰਫ ਸਾਡੇ ਚਾਰ ਘੰਟਿਆਂ ਵਿਚ ਅਤੇ ਗੋਆ ਦਾ ਤਿੰਨ ਘੰਟਿਆਂ ਵਿਚ ਪੂਰਾ ਹੋ ਜਾਵੇਗਾ।
ਵਰਨਣਯੋਗ ਹੈ ਕਿ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕੋ-ਕਨਵੀਨਰ ਯੋਗੇਸ਼ ਕਾਮਰਾ ਨੇ ਭਾਰਤ ਵਿਚ ਥਾਈਲੈਂਡ ਦੇ ਅੰਬੈਸਡਰ ਜੋ ਕਿ ਟਵੀਟਰ ‘ਤੇ ਅੰਬੈਸਡਰਸੈਮ ਨਾਲ ਜਾਣੇ ਜਾਂਦੇ ਹਨ, ਨੂੰ ਵੀ ਟਵੀਟਰ ‘ਤੇ ਅਪ੍ਰੈਲ ਦੇ ਮਹੀਨੇ ਬੈਂਕਾਕ ਦੀ ਸਿੱਧੀ ਉਡਾਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਫਿਰ ਮਹੀਨੇ ਬਾਦ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਥਾਈਲੈਂਡ ਦੀ ਕੁੱਝ ਹਵਾਈ ਕੰਪਨੀਆਂ ਨਾਲ ਗੱਲ ਕੀਤੀ ਹੈ ਤੇ ਨੋਕ ਏਅਰ ਨੇ ਅਕਤੂਬਰ-ਨਵੰਬਰ ਦੇ ਵਿਚ ਉਡਾਨਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਤੋਂ ਆਗਿਆ ਲਈ ਮੰਗ ਕੀਤੀ ਹੈ, ਜਿਸ ਵਿਚ ਅੰਮ੍ਰਿਤਸਰ ਵੀ ਸ਼ਾਮਲ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਪਾਈਸ ਜੈੱਟ ਵਲੋਂ ਉਡਾਨ ਦੇ ਐਲਾਨ ਤੋਂ ਬਾਦ ਇਹ ਕੰਪਨੀ ਵੀ ਇੱਥੋਂ ਉਡਾਨਾਂ ਸ਼ੁਰੂ ਕਰਦੀ ਹੈ ਜਾਂ ਨਹੀਂ।
ਇਨ੍ਹਾਂ ਸਿੱਧੀਆਂ ਉਡਾਨਾਂ ਨਾਲ ਸੈਰ-ਸਪਾਟਾ ਅਤੇ ਹੋਰ ਖੇਤਰਾਂ ਵਿਚ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਲਈ ਕਾਰਗੋ ਨੂੰ ਵੀ ਹੁਲਾਰਾ ਦੇਵੇਗੀ ਅਤੇ ਸਾਡੇ ਖੇਤਰ ਦੇ ਨੌਜਵਾਨਾਂ ਲਈ ਕਈ ਨੌਕਰੀਆਂ ਪੈਦਾ ਕਰਨ ਵਿਚ ਮਦਦ ਕਰਨਗੀਆਂ।
ਵਿਦੇਸ਼ਾਂ ਤੋਂ ਵੀ ਸਰਦੀਆਂ ਦੀਆਂ ਛੁੱਟੀਆਂ ਵਿਚ ਵੱਡੀ ਗਿਣਤੀ ਵਿਚ ਜਿਹੜੇ ਪੰਜਾਬੀ ਇੱਥੇ ਆਉਂਦੇ ਹਨ, ਉਹ ਵੀ ਹੁਣ ਸੈਰ-ਸਪਾਟੇ ਲਈ ਪੰਜਾਬ ਤੋਂ ਸਿੱਧਾ ਇਨ੍ਹਾਂ ਥਾਵਾਂ ‘ਤੇ ਬਹੁਤ ਘੱਟ ਸਮੇਂ ਵਿਚ ਪਹੁੰਚਣ ਦਾ ਫਾਇਦਾ ਉਠਾ ਸਕਦੇ ਹਨ। ਇਥੋਂ ਸਿੰਘਾਪੁਰ ਅਤੇ ਕੁਆਲਾਲੰਪੁਰ ਲਈ ਵੀ ਘੱਟ ਕਿਰਾਏ ਵਾਲੀਆਂ ਵਿਦੇਸ਼ੀ ਹਵਾਈ ਕੰਪਨੀਆਂ ਵਲੋਂ ਉਡਾਨਾਂ ਚੱਲਦੀਆਂ ਹਨ, ਜਿਸ ਨਾਲ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਵਿਦੇਸ਼ੀ ਯਾਤਰੀ ਆ-ਜਾ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article