ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਲਈ ਬੁਕਿੰਗ ਸ਼ੁਰੂ

234
Share

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਮੇਲ)- ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਅਸਥਾਨ ਹਜ਼ੂਰ ਸਾਹਿਬ ਲਈ ਅੰਮ੍ਰਿਤਸਰ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸਥਿਤ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਲਈ 10 ਨਵੰਬਰ ਤੋਂ ਹਫਤੇ ‘ਚ ਤਿੰਨ ਵਾਰ ਲਈ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ। ਜਾਣਕਾਰੀ ਦੇ ਮੁਤਾਬਕ ਇਹ ਉਡਾਣਾ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਲਈ ਹੋਇਆ ਕਰਨਗੀਆਂ। ਹਵਾਈ ਸੇਵਾ ਸ਼ੁਰੂ ਹੋਣ ਨਾਲ ਸਿੱਖ ਭਾਈਚਾਰੇ ਲਈ ਇਹ ਕਾਫੀ ਲਾਹੇਵੰਦ ਹੋਵੇਗੀ। ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਸ਼ਰਧਾਲੂ ਟਰੇਨ ਜ਼ਰੀਏ ਯਾਤਰਾ ਕਰਦੇ ਸਨ। ਟਰੇਨ ‘ਤੇ ਕਰੀਬ ਦੋ ਦਿਨ ਤੇ ਇਕ ਰਾਤ ਪਹੁੰਚਣ ‘ਤੇ ਏ ਅਤੇ ਨਾ ਹੀ ਸਮਾਂ ਵਾਪਸੀ ‘ਤੇ ਲੱਗਦਾ ਸੀ। ਹੁਣ ਹਵਾਈ ਸੇਵਾ ਉਪਲਬਧ ਹੋਣ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।


Share