PUNJABMAILUSA.COM

ਅੰਮ੍ਰਿਤਸਰ ‘ਚ ਦੁਖਾਂਤਕ ਰੇਲ ਹਾਦਸੇ ‘ਤੇ ਰਾਜਨੀਤੀ ਕਰਨੀ ਮੰਦਭਾਗੀ

 Breaking News

ਅੰਮ੍ਰਿਤਸਰ ‘ਚ ਦੁਖਾਂਤਕ ਰੇਲ ਹਾਦਸੇ ‘ਤੇ ਰਾਜਨੀਤੀ ਕਰਨੀ ਮੰਦਭਾਗੀ

ਅੰਮ੍ਰਿਤਸਰ ‘ਚ ਦੁਖਾਂਤਕ ਰੇਲ ਹਾਦਸੇ ‘ਤੇ ਰਾਜਨੀਤੀ ਕਰਨੀ ਮੰਦਭਾਗੀ
October 24
11:32 2018

ਮੀਡੀਆ ਆਪਣਾ ਰੋਲ ਇਮਾਨਦਾਰੀ ਨਾਲ ਨਿਭਾਵੇ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਇਕ ਬੇਹੱਦ ਦੁਖਦਾਈ ਕਾਂਡ ਵਾਪਰਿਆ ਹੈ। ਦੁਸਹਿਰੇ ਵਾਲੇ ਦਿਨ ਜਦ ਪ੍ਰੰਪਰਾ ਮੁਤਾਬਕ ਸ਼ਹਿਰ ਦੇ ਜੋੜਾ ਫਾਟਕ ਨੇੜਲੇ ਮੇਲੇ ਵਿਚ ਰਾਵਣ ਨੂੰ ਅਗਨੀ ਭੇਂਟ ਕੀਤਾ ਜਾ ਰਿਹਾ ਸੀ, ਤਾਂ ਐਨ ਉਸੇ ਪਲ ਡੀ.ਐੱਮ.ਯੂ. ਰੇਲਗੱਡੀ ਆ ਗਈ ਅਤੇ ਰੇਲ ਪੱਟੜੀ ਉਪਰ ਖੜ੍ਹੇ ਲੋਕਾਂ ਨੂੰ ਇਸੇ ਰੌਲੇ-ਰੱਪੇ ਵਿਚ ਪਤਾ ਹੀ ਨਹੀਂ ਲੱਗਾ ਅਤੇ ਸੈਂਕੜੇ ਲੋਕਾਂ ਨੂੰ ਦਰੜ ਕੇ ਗੱਡੀ ਅੱਗੇ ਚਲੀ ਗਈ। ਖੁਸ਼ੀਆਂ ਲਈ ਮਨਾਏ ਜਾਂਦੇ ਤਿਉਹਾਰ ਮੌਕੇ ਵਾਪਰੀ ਇਹ ਘਟਨਾ ਬੇਹੱਦ ਦੁਖਦਾਈ ਹੈ। ਖਾਸ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਇਸ ਹਾਦਸੇ ਵਿਚ ਸ਼ਿਕਾਰ ਹੋ ਗਏ, ਉਨ੍ਹਾਂ ਲਈ ਤਾਂ ਇਹ ਸਾਕਾ ਕਦੇ ਵੀ ਨਾ ਭੁੱਲਣ ਵਾਲਾ ਹੈ।
ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ, ਨੂੰ ਲੈ ਕੇ ਜਿੱਥੇ ਸਿਆਸੀ ਲੋਕ ਬੜੀ ਬੇਸ਼ਰਮੀ ਨਾਲ ਆਪਣੀਆਂ ਰੋਟੀਆਂ ਸੇਕਣ ਤੁਰ ਪਏ ਹਨ, ਉਥੇ ਪ੍ਰਸ਼ਾਸਨਿਕ ਪੱਧਰ ‘ਤੇ ਵੀ ਕੋਈ ਅਸਰਦਾਰ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਨਹੀਂ ਆ ਰਹੀ। ਲੱਗਦਾ ਹੈ ਕਿ ਇਸ ਮਾਮਲੇ ਵਿਚ ਭਾਰਤ ਦਾ ਸਮੁੱਚਾ ਸਿਆਸੀ ਤੇ ਪ੍ਰਸ਼ਾਸਨਿਕ ਢਾਂਚਾ ਹੀ ਜ਼ਿੰਮੇਵਾਰ ਹੈ।
ਅਸੀਂ ਆਮ ਹੀ ਦੇਖਦੇ ਹਾਂ ਕਿ ਅਮਰੀਕਾ ਅਤੇ ਹੋਰ ਵਿਕਸਿਤ ਮੁਲਕਾਂ ਵਿਚ ਜਦੋਂ ਕਦੇ ਵੀ ਕੋਈ ਜਨਤਕ ਇਕੱਠ ਹੁੰਦਾ ਹੈ, ਤਾਂ ਉਸ ਦੀ ਪ੍ਰਸ਼ਾਸਨ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪੈਂਦੀ ਹੈ। ਪ੍ਰਸ਼ਾਸਨ ਪ੍ਰਵਾਨਗੀ ਲੈਣ ਤੋਂ ਪਹਿਲਾਂ ਉਥੇ ਇਕੱਠੇ ਹੋਣ ਵਾਲੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਗਾਰੰਟੀ ਕਰਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਪਹਿਲਾਂ ਹੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਉਥੇ ਇਕੱਤਰ ਹੋਣ ਵਾਲੇ ਲੋਕਾਂ ਦੇ ਬੈਠਣ ਲਈ ਇਹ ਜਗ੍ਹਾ ਉਚਿਤ ਹੈ। ਕੀ ਜੇਕਰ ਇਸ ਜਗ੍ਹਾ ਕੋਈ ਘਟਨਾ ਵਾਪਰ ਜਾਵੇ, ਤਾਂ ਫਾਇਰ ਬ੍ਰਿਗੇਡ ਤੇ ਸੁਰੱਖਿਆ ਏਜੰਸੀਆਂ ਨੂੰ ਫੌਰੀ ਕਾਰਵਾਈ ਕਰਨ ਸਮੇਂ ਕਿਸੇ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ। ਇਸੇ ਤਰ੍ਹਾਂ ਪ੍ਰਸ਼ਾਸਨ ਉਸ ਜਗ੍ਹਾ ਲੋਕਾਂ ਲਈ ਪੀਣ ਦੇ ਪਾਣੀ ਅਤੇ ਆਰਜ਼ੀ ਬਾਥਰੂਮ ਪ੍ਰਬੰਧ ਨੂੰ ਵੀ ਯਕੀਨੀ ਬਣਾਉਂਦਾ ਹੈ। ਪਰ ਅੰਮ੍ਰਿਤਸਰ ‘ਚ ਵਾਪਰੇ ਇਸ ਘਟਨਾ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਸੁਰੱਖਿਆ ਬਾਰੇ ਪ੍ਰਬੰਧਕ, ਪੁਲਿਸ ਅਤੇ ਪ੍ਰਸ਼ਾਸਨ ਸਮੇਤ ਰੇਲ ਅਧਿਕਾਰੀਆਂ ਦੇ ਕੋਈ ਵੀ ਫਿਕਰਮੰਦ ਨਹੀਂ ਸੀ। ਹੁਣ ਤੱਕ ਸਾਹਮਣੇ ਆਇਆ ਹੈ ਕਿ ਇਸ ਸਮਾਗਮ ਲਈ ਪ੍ਰਸ਼ਾਸਨ ਨੇ ਕੋਈ ਪ੍ਰਵਾਨਗੀ ਦਿੱਤੀ ਹੀ ਨਹੀਂ ਸੀ। ਦੂਜੀ ਗੱਲ, ਇਸ ਜਗ੍ਹਾ ਲੋਕਾਂ ਦੇ ਉਚਿਤ ਢੰਗ ਨਾਲ ਬੈਠਣ ਅਤੇ ਤੁਰਨ-ਫਿਰਨ ਲਈ ਯੋਗ ਜਗ੍ਹਾ ਨਹੀਂ ਸੀ। ਸਭ ਤੋਂ ਵੱਡੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਦੁਸਹਿਰੇ ਦਾ ਮੇਲਾ ਲਗਾਇਆ ਗਿਆ, ਉਹ ਰੇਲਵੇ ਟਰੈਕ ਦੇ ਐਨ ਨਾਲ ਪੈਂਦੀ ਸੀ ਅਤੇ ਦੁਸਹਿਰਾ ਦੇਖਣ ਆਏ ਬਹੁਤ ਸਾਰੇ ਲੋਕ ਰੇਲਵੇ ਟਰੈਕ ਉਪਰ ਖੜ੍ਹੇ ਦਿਖਾਈ ਦੇ ਰਹੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਦੁਸਹਿਰੇ ਦੀ ਸਟੇਜ ਉਪਰੋਂ ਕੁੱਝ ਕਲਾਕਾਰਾਂ ਨੇ ਲੋਕਾਂ ਨੂੰ ਟਰੈਕ ਖਾਲੀ ਕਰਨ ਲਈ ਅਪੀਲਾਂ ਵੀ ਕੀਤੀਆਂ ਸਨ। ਪਰ ਟਰੈਕ ਉਪਰ ਖੜ੍ਹੇ ਲੋਕਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਐਡਾ ਵੱਡਾ ਭਿਆਨਕ ਕਾਂਡ ਵਾਪਰ ਗਿਆ।
ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸਾਰੇ ਹੱਦਾਂ-ਬੰਨ੍ਹਾਂ ਟੱਪ ਕੇ ਪੀੜਤ ਪਰਿਵਾਰਾਂ ਅਤੇ ਜ਼ਖਮੀਆਂ ਦੀ ਸਾਰ ਲੈਣ ਦੀ ਜਗ੍ਹਾ ਸਿਆਸੀ ਰੋਟੀਆਂ ਸੇਕਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਇਸ ਭਿਆਨਕ ਕਾਂਡ ਨੂੰ ਵਾਪਰਿਆ ਅਜੇ 24 ਘੰਟੇ ਵੀ ਨਹੀਂ ਸਨ ਹੋਏ, ਤੇ ਮ੍ਰਿਤਕਾਂ ਦੇ ਸਿਵੇ ਅਜੇ ਲੱਟ-ਲੱਟ ਬਲਦੇ ਸਨ ਕਿ ਅਕਾਲੀ ਆਗੂਆਂ ਨੇ ਆਪਣੀ ਸਿਆਸੀ ਹਉਮੈ ਦੀ ਪੂਰਤੀ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਵਿਧਾਇਕ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਸ਼ੁਰੂ ਕਰ ਦਿੱਤੀ। ਇਹ ਉਹ ਵੇਲਾ ਸੀ, ਜਦ ਪੀੜਤ ਪਰਿਵਾਰ ਦਿਲਾਸੇ ਦੀ ਆਸ ਲਗਾਈਂ ਬੈਠੇ ਸਨ। ਕਰਾਹ-ਕਰਾਹ ਕਰਦੇ ਹਸਪਤਾਲਾਂ ਵਿਚ ਦਾਖਲ ਜ਼ਖਮੀ ਮਦਦ ਦੀ ਉਮੀਦ ਰੱਖ ਰਹੇ ਸਨ, ਤਾਂ ਅਜਿਹੇ ਲੋਕਾਂ ਦੀ ਮਦਦ ਲਈ ਬਹੁੜਨ ਦੀ ਬਜਾਏ ਸਿਆਸੀ ਰੋਟੀਆਂ ਸੇਕਣ ਦੀ ਕੀਤੀ ਬਿਆਨਬਾਜ਼ੀ ਨੇ ਸਾਡੇ ਸਿਆਸੀ ਆਗੂਆਂ ਦਾ ਬੌਣਾਪਨ ਸਾਹਮਣੇ ਲਿਆਂਦਾ ਹੈ ਅਤੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਨੂੰ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ, ਸਗੋਂ ਉਹ ਹਮੇਸ਼ਾ ਆਪਣੇ ਸਿਆਸੀ ਲਾਹੇ ਲਈ ਹੀ ਮੌਕੇ ਦੀ ਤਾਕ ਵਿਚ ਰਹਿੰਦੇ ਹਨ।
ਪੰਜਾਬ ਸਰਕਾਰ ਨੇ ਫੌਰੀ ਰਾਹਤ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਸਮੂਹ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਵੀ ਜ਼ਖਮੀਆਂ ਦੇ ਇਲਾਜ ਲਈ ਆਪਣੇ ਹਸਪਤਾਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸ਼ਹਿਰ ਦੀਆਂ ਹੋਰ ਬਹੁਤ ਸਾਰੀਆਂ ਸਮਾਜਿਕ ਅਤੇ ਦਾਨੀ ਸੰਸਥਾਵਾਂ ਵੀ ਪੀੜਤਾਂ ਲਈ ਵੱਡੇ ਪੱਧਰ ਉੱਤੇ ਬਹੁੜੀਆਂ ਹਨ। ਜ਼ਖਮੀਆਂ ਲਈ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ। ਇਥੋਂ ਤੱਕ ਕਿ ਕਈ ਨਾਮੀ ਡਾਕਟਰਾਂ ਨੇ ਜ਼ਖਮੀਆਂ ਦੇ ਦਿਲ ਦੇ ਆਪ੍ਰੇਸ਼ਨ ਅਤੇ ਹੋਰ ਸਰਜਰੀ ਮੁਫਤ ਕਰਨ ਲਈ ਪੇਸ਼ਕਸ਼ ਵੀ ਕੀਤੀ ਹੈ। ਸਮਾਜਿਕ ਤੇ ਦਾਨੀ ਸੰਸਥਾਵਾਂ ਅਤੇ ਹੋਰ ਬਹੁਤ ਸਾਰੇ ਮਦਦਗਾਰਾਂ ਦੀ ਆਮ ਲੋਕਾਂ ਵੱਲੋਂ ਵੱਡੇ ਪੱਧਰ ਉੱਤੇ ਸਿਫਤ-ਸੁਲਾਹ ਹੋ ਰਹੀ ਹੈ। ਇਹ ਪੰਜਾਬੀ ਲੋਕਾਂ ਦੇ ਸੁਭਾਅ ਦਾ ਹੀ ਅੰਗ ਹੈ ਅਤੇ ਉਹ ਆਫਤ ਮੂੰਹ ਆਏ ਲੋਕਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਕੰਮ ਕਰਦੇ ਹਨ।
ਪੰਜਾਬ ਸਰਕਾਰ ਨੇ ਇਸ ਕਾਂਡ ਦੀ ਜੂਡੀਸ਼ੀਅਲ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ ਅਤੇ ਇਸ ਕਾਂਡ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨ ਵਾਸਤੇ ਪੁਲਿਸ ਜਾਂਚ ਦੇ ਵੀ ਹੁਕਮ ਦਿੱਤੇ ਹਨ। ਪਰ ਅਕਾਲੀ ਦਲ ਨੇ ਆਪਣੀਆਂ ਰੋਟੀਆਂ ਸੇਕਣ ਲਈ ਇਸ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਅਤੇ ਇਹ ਵੀ ਮੰਗ ਕੀਤੀ ਹੈ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਿਆਸੀ ਪਾਰਟੀਆਂ ਦੀ ਇਹ ਆਪਸੀ ਸ਼ਰੀਕੇਬਾਜ਼ੀ ਹੈ ਅਤੇ ਸਾਰੇ ਜਾਣਦੇ ਹਨ ਕਿ ਅਕਾਲੀ ਰਾਜ ਸਮੇਂ ਉਹ ਖੁਦ ਪੀੜਤਾਂ ਨੂੰ ਕਿੰਨੀ ਕੁ ਮਦਦ ਦਿੰਦੇ ਰਹੇ ਹਨ। ਅੰਮ੍ਰਿਤਸਰ ‘ਚ ਵਾਪਰੀ ਇਹ ਰੇਲ ਦੁਰਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ। ਬਲਕਿ ਸਮੁੱਚੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਸਮੇਂ-ਸਮੇਂ ‘ਤੇ ਵਾਪਰਦੀਆਂ ਰਹੀਆਂ ਹਨ ਤੇ ਹਜ਼ਾਰਾਂ ਲੋਕ ਹਰ ਸਾਲ ਰੇਲ ਦੁਰਘਟਨਾਵਾਂ ਦੀ ਭੇਂਟ ਚੜ੍ਹਦੇ ਰਹੇ ਹਨ।
ਬੜੇ ਦੁੱਖ ਦੀ ਗੱਲ ਹੈ ਕਿ ਭਾਰਤੀ ਮੀਡੀਏ ਨੇ ਇਸ ਵਿਚ ਕੋਈ ਸੁਚਾਰੂ ਰੋਲ ਅਦਾ ਨਹੀਂ ਕੀਤਾ। ਮੀਡੀਆ ਕਰਮੀ ਜਿਹੜੀ-ਜਿਹੜੀ ਪਾਰਟੀ ਦੀ ਗੋਦੀ ਵਿਚ ਬੈਠੇ ਸਨ, ਉਨ੍ਹਾਂ ਦਾ ਹੀ ਪੱਖ ਪੂਰਦੇ ਰਹੇ। ਕੋਈ ਅਕਾਲੀਆਂ ਦਾ ਪੱਖ ਪੂਰ ਰਿਹਾ ਹੈ। ਕੋਈ ਕੇਂਦਰ ਦਾ ਪੱਖ ਪੂਰ ਰਿਹਾ ਹੈ। ਪੀੜਤ ਪਰਿਵਾਰਾਂ ਦੀ ਸਾਰ ਲੈਣ ਦੀ ਬਜਾਏ ਭਾਰਤੀ ਮੀਡੀਆ ਆਪੋ-ਆਪਣੇ ਅਕਾਵਾਂ ਨੂੰ ਖੁਸ਼ ਕਰਨ ਵਿਚ ਹੀ ਲੱਗਿਆ ਰਿਹਾ। ਜਦਕਿ ਮੀਡੀਆ ਨੂੰ ਤਾਂ ਇਹ ਚਾਹੀਦਾ ਹੈ ਕਿ ਜੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਤਾਂ ਉਹ ਸਰਕਾਰਾਂ ‘ਤੇ ਦਬਾਅ ਬਣਾਉਣ। ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕਿਆ ਜਾ ਸਕੇ। ਜੇ ਭਾਰਤੀ ਮੀਡੀਆ ਸੁਹਿਰਦ ਹੁੰਦਾ, ਤਾਂ ਉਹ ਅਜਿਹਾ ਕਰਕੇ ਸਰਕਾਰ ‘ਤੇ ਪਾਰਲੀਮੈਂਟ ਵਿਚ ਇਸ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਦਬਾਅ ਪਾ ਸਕਦਾ ਸੀ। ਮੀਡੀਆ ਰਾਜਨੀਤਿਕ ਆਗੂਆਂ ਨਾਲ ਰਲ਼ ਕੇ ਮਾਰੇ ਗਏ ਲੋਕਾਂ ਦੇ ਸੀਵਿਆਂ ‘ਤੇ ਰੋਟੀਆਂ ਸੇਕ ਰਿਹਾ ਹੈ। ਕੇਵਲ ਨਵਜੋਤ ਕੌਰ ਸਿੱਧੂ ਨੂੰ ਇਸ ਘਟਨਾ ਲਈ ਦੋਸ਼ੀ ਠਹਿਰਾਉਣਾ ਵਾਜ਼ਿਬ ਨਹੀਂ ਹੈ। ਲੋੜ ਹੈ ਭਾਰਤ ਦੇ ਸਮੁੱਚੇ ਢਾਂਚੇ ਨੂੰ ਠੀਕ ਕਰਨ ਦੀ। ਮੀਡੀਆ ਨੂੰ ਚਾਹੀਦਾ ਹੈ ਕਿ ਉਹ ਘੱਟੋ-ਘੱਟ ਲਾਸ਼ਾਂ ਨੂੰ ਬਖਸ਼ਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਸਮਝਣ।
ਵਾਪਰੇ ਇਸ ਦੁਖਾਂਤਕ ਘਟਨਾ ਨੇ ਜੇ ਗਹੁ ਨਾਲ ਦੇਖੀਏ, ਤਾਂ ਇਸ ਲਈ ਸਾਰੇ ਹੀ ਜ਼ਿੰਮੇਵਾਰ ਹਨ। ਪਰ ਮੁੱਖ ਤੌਰ ‘ਤੇ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਸੇ ਵੀ ਇਕੱਠ ਲਈ ਪ੍ਰਵਾਨਗੀ ਦੇਣ ਤੋਂ ਪਹਿਲਾਂ ਲੋਕਾਂ ਦੀ ਸੰਖਿਆ ਨੂੰ ਯਕੀਨੀ ਬਣਾਇਆ ਜਾਵੇ। ਰੇਲਵੇ ਟਰੈਕ ਦੇ ਐਨ ਨਾਲ ਪੈਂਦੀ ਜਗ੍ਹਾ ਵਿਚ ਐਨੀ ਵੱਡੀ ਭੀੜ ਨੂੰ ਇਕੱਤਰ ਹੋਣ ਲਈ ਕਿਸ ਨੇ ਪ੍ਰਵਾਨਗੀ ਦਿੱਤੀ ਅਤੇ ਕਿਨ੍ਹਾਂ ਹਾਲਤਾਂ ਵਿਚ ਇਹ ਪ੍ਰਵਾਨਗੀ ਮਿਲੀ, ਇਸ ਗੱਲ ਦੀ ਪੜਤਾਲ ਗੰਭੀਰਤਾ ਨਾਲ ਕਰਨੀ ਚਾਹੀਦੀ ਹੈ। ਦੂਜੀ ਗੱਲ, ਰੇਲ ਪੱਟੜੀ ਦੇ ਨਾਲ-ਨਾਲ ਜੇਕਰ ਇਕੱਠ ਹੋ ਰਿਹਾ ਸੀ, ਤਾਂ ਉਸ ਬਾਰੇ ਰੇਲਵੇ ਅਧਿਕਾਰੀਆਂ ਨੂੰ ਕਿਉਂ ਨਹੀਂ ਸੂਚਿਤ ਕੀਤਾ ਗਿਆ। ਪਰ ਇਸ ਦੇ ਨਾਲ ਹੀ ਆਮ ਲੋਕਾਂ ਲਈ ਵੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਕੋਈ ਗਲਤ ਪ੍ਰਵਾਨਗੀ ਦੇ ਦਿੰਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੇ ਅੱਡੀਆਂ ਚੁੱਕ ਕੇ ਜਾਨ ਦੇਣੀ ਹੈ। ਪ੍ਰਬੰਧਕਾਂ ਦੇ ਅਪੀਲਾਂ ਕਰਨ ਦੇ ਬਾਵਜੂਦ ਜੇ ਕੁਝ ਲੋਕ ਰੋਲ ਪੱਟੜੀ ਉਪਰ ਖੜ੍ਹੇ ਰਹੇ, ਤਾਂ ਇਹ ਜ਼ਿੰਮੇਵਾਰੀ ਉਨ੍ਹਾਂ ਉਪਰ ਵੀ ਪੈਂਦੀ ਹੈ। ਭਾਰਤ ਅੰਦਰ ਰੇਲ ਦੀ ਪੱਟੜੀ ਉਪਰ ਖੜ੍ਹਨਾ ਜਾਂ ਬਗੈਰ ਫਾਟਕ ਵਾਲੀ ਪੱਟੜੀ ਨੂੰ ਪਾਰ ਕਰਨਾ ਗੈਰ ਕਾਨੂੰਨੀ ਹੈ। ਜਲੰਧਰ-ਅੰਮ੍ਰਿਤਸਰ ਰੇਲ ਲਾਈਨ ਉਪਰ ਰੇਲਗੱਡੀਆਂ ਦਾ ਭਾਰੀ ਰਸ਼ ਰਹਿੰਦਾ ਹੈ। ਅਜਿਹੀ ਪੱਟੜੀ ਉਪਰ ਲੋਕਾਂ ਦਾ ਖੜ੍ਹਨਾ ਜਾਨੀ ਨੁਕਸਾਨ ਨੂੰ ਸੱਦਾ ਦੇਣ ਵਾਲੀ ਹੀ ਗੱਲ ਹੈ। ਖੁਦ ਲੋਕਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਨਾ ਪਵੇਗਾ ਕਿ ਕਿਸੇ ਵੀ ਤਰ੍ਹਾਂ ਗੈਰ ਕਾਨੂੰਨੀ ਗੱਲ ਕਰਨ ਨਾਲ ਉਨ੍ਹਾਂ ਨੂੰ ਵੀ ਹਰਜਾ ਪੁੱਜ ਸਕਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਤੌਰ ‘ਤੇ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ।
ਅਜਿਹੇ ਹਾਦਸੇ ਰੋਕਣ ਤੋਂ ਬਚਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਰੱਖਿਆ ਆਪ ਕਰਨੀ ਪਵੇਗੀ। ਇਸ ਤੋਂ ਇਲਾਵਾ ਸਰਕਾਰ ਨੂੰ ਸਖ਼ਤ ਕਾਨੂੰਨ ਅਤੇ ਨਿਯਮ ਬਣਾਉਣੇ ਪੈਣਗੇ ਅਤੇ ਫਿਰ ਉਨ੍ਹਾਂ ਉਪਰ ਸਖ਼ਤੀ ਨਾਲ ਪਹਿਰਾ ਦੇਣਾ ਪਵੇਗਾ, ਤਾਂ ਹੀ ਅਸੀਂ ਅਜਿਹੀਆਂ ਘਟਨਾਵਾਂ ‘ਚ ਅਜਾਈਂ ਜਾਨਾਂ ਜਾਣ ਤੋਂ ਬਚਾ ਸਕਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article