PUNJABMAILUSA.COM

ਅੰਮਿਤਸਰ ਹਵਾਈ ਅੱਡੇ ਨੇ ਘਰੇਲੂ ਯਾਤਰੀਆਂ ਤੇ ਹਵਾਈ ਆਵਾਜਾਈ ਦੇ ਵਾਧੇ ‘ਚ ਭਾਰਤ ਦੇ ਅੰਤਰਰਾਸ਼ਟਰੀ ਹਵਾਈ ਅੱਡਿਆ ਨੂੰ ਪਛਾੜਿਆ

March 19
17:27 2018

ਘਰੇਲੂ ਯਾਤਰੀਆਂ ਦੀ ਗਿਣਤੀ ਵਿਚ 61% ਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ 53% ਵਾਧੇ ਨਾਲ ਇਸ ਦਾ ਪਹਿਲਾ ਸਥਾਨ
ਅੰਮ੍ਰਿਤਸਰ, 19 ਮਾਰਚ (ਪੰਜਾਬ ਮੇਲ)- ਸੀ੍ਰ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਵਿੱਤੀ ਸਾਲ 2017-18 ਦੇ ਪਹਿਲੇ 10 ਮਹੀਨਿਆਂ ਵਿਚ ਯਾਤਰੀਆਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਭਾਰਤ ਦੇ 34 ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਭਾਰਤ ਦੇ ਸਾਰੀ ਹਵਾਈ ਅੱਡਿਆ ਦੇ ਜਨਵਰੀ 2018 ਦੇ ਜਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਗੁਰੂ ਕੀ ਨਗਰੀ ਸਥਿਤ ਇਸ ਹਵਾਈ ਅੱਡੇ ਤੇ ਘਰੇਲੂ ਅਤੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਿੱਤੀ ਸਾਲ 2017-18 ਦੇ ਅਪਰੈਲ ਤੋਂ ਜਨਵਰੀ ਤੱਕ ਦੇ 10 ਮਹੀਨਿਆਂ ਵਿਚ ਇਥੋਂ ਘਰੇਲੂ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ 10 ਮਹੀਨਿਆਂ ਦੇ ਮੁਕਾਬਲੇ 61% ਵਾਧਾ ਹੋਇਆ ਹੈ ਜੋ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਸੀ। ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਇਸ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ ਭਾਰਤ ਦੇ ਬਾਕੀ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਵੀ ਮਾਤ ਪਾ ਦਿੱਤੀ ਹੈ। ਇਨ੍ਹਾਂ 10 ਮਹੀਨਿਆਂ ਵਿੱਚ ਆਈਆਂ ਤੇ ਗਈਆਂ ਕੁੱਲ (ਘਰੇਲੂ ਤੇ ਅੰਤਰ-ਰਾਸ਼ਟਰੀ) ਹਵਾਈ ਉਡਾਣਾਂ ਦੀ ਗਿਣਤੀ ਵਿਚ 53% ਤੇ ਘਰੇਲੂ ਉਡਾਣਾਂ ਵਿਚ ਵੀ 78% ਵਾਧੇ ਦੇ ਨਾਲ ਇਹ ਹਵਾਈ ਅੱਡਾ ਪਹਿਲੇ ਸਥਾਨ ‘ਤੇ ਹੈ। ਇਨ੍ਹਾਂ 10 ਮਹੀਨਿਆਂ ਵਿੱਚ ਆਈਆਂ ਤੇ ਗਈਆਂ ਹਵਾਈ ਉਡਾਣਾਂ ਦੀ ਗਿਣਤੀ 14724 ਸੀ ਜਦ ਕਿ ਪਿਛਲੇ ਸਾਲ 2016-17 ਦੀ ਗਿਣਤੀ 9621 ਸੀ। ਜਨਵਰੀ 2018 ਵਿਚ ਵੀ ਹਵਾਈ ਜਹਾਜ਼ਾ ਦੀ ਕੁੱਲ ਆਵਾਜਾਈ ਵਿਚ ਪਿਛਲੇ ਸਾਲ ਜਨਵਰੀ 2017 ਦੇ ਮੁਕਾਬਲੇ 51.7% ਦੇ ਵਾਧੇ ਨਾਲ ਅੰਮਿਤਸਰ ਦਾ ਪਹਿਲਾ ਸਥਾਨ ਰਿਹਾ।
ਜਿੱਥੋਂ ਤੀਕ ਯਾਤਰੂਆਂ ਦਾ ਸੰਬੰਧ ਹੈ, ਇਸ ਸਮੇਂ ਯਾਤਰੂਆਂ ਦੀ ਗਿਣਤੀ 18.6 ਲੱਖ ਸੀ ਜਿਨ੍ਹਾਂ ਵਿੱਚੋਂ 13.5 ਲੱਖ ਘਰੇਲੂ ਤੇ 5.1 ਲੱਖ ਵਿਦੇਸ਼ੀ ਯਾਤਰੂ ਸਨ ਜਦ ਕਿ ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਯਾਤਰੂਆਂ ਦੀ ਗਿਣਤੀ 12.9 ਲੱਖ ਸੀ ਜਿਨ੍ਹਾਂ ਵਿੱਚੋਂ 8.4 ਲੱਖ ਘਰੇਲੂ ਤੇ 4.4 ਲੱਖ ਅੰਤਰ-ਰਾਸ਼ਟਰੀ ਯਾਤਰੂ ਸਨ। ਇਸ ਤਰ੍ਹਾਂ ਇਹ ਵਾਧਾ 44% ਹੋਇਆ ਹੈ। ਇਸ ਪੱਖੋਂ ਅੰਮ੍ਰਿਤਸਰ ਇਸ ਸਮੇਂ ਚੌਥੇ ਸਥਾਨ ‘ਤੇ ਹੈ।
ਜਨਵਰੀ 2017 ਵਿੱਚ ਜੋ ਯਾਤਰੂਆਂ ਦੀ ਮਹੀਨੇ ਦੀ ਗਿਣਤੀ 1.49 ਲੱਖ ਸੀ, ਉਹ ਜਨਵਰੀ 2018 ਵਿਚ ਵੱਧ ਕੇ 2.23 ਲੱਖ ਹੋ ਗਈ। ਇਸ ਤਰ੍ਹਾਂ ਇਹ ਵਾਧਾ 50.3% ਸੀ। ਅਕਤੂਬਰ 2017 ਵਿੱਚ ਯਾਤਰੂਆਂ ਦੀ ਗਿਣਤੀ ਨੇ ਪਹਿਲੀ ਵਾਰ 2 ਲੱਖ ਦਾ ਅੰਕੜਾ ਪਾਰ ਕੀਤਾ ਤੇ ਇਹ ਲਗਾਤਾਰ ਵੱਧ ਰਹੀ ਹੈ। ਘਰੇਲੂ ਯਾਤਰੀਆਂ ਦੀ ਗਿਣਤੀ ਵਿਚ 74% ਵਾਧੇ ਨਾਲ ਇਹ ਤੀਜੇ ਨੰਬਰ ਤੇ ਰਿਹਾ ਜਦ ਕਿ ਸ੍ਰੀਨਗਰ ਪਹਿਲੇ ਤੇ ਮਦੁਰਾਈ ਦਾ ਦੂਜਾ ਸਥਾਨ ਸੀ। ਇਹ ਵਾਧਾ ਦੇਸ਼ ਭਰ ਦੀ 17% ਅੋਸ਼ਤ ਤੋਂ ਕਿਤੇ ਵੱਧ ਹੈ। ਇੱਥੋਂ ਜਨਵਰੀ 2018 ਵਿਚ 1.65 ਲੱਖ ਘਰੇਲੂ ਤੇ 59,256 ਅੰਤਰ-ਰਾਸ਼ਟਰੀ ਯਾਤਰੀਆਂ ਨੇ ਉਡਾਣਾਂ ਭਰੀਆਂ। ਦਸੰਬਰ 2017 ਵਿਚ ਹਫਤੇ ਵਿਚ ਦੋ ਵਾਰ ਲਈ ਸ਼ੁਰੂ ਕੀਤੀ ਗਈ ਅੰਮ੍ਰਿਤਸਰ-ਨਾਂਦੇੜ ਉਡਾਣ ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਤੇ ਇਹ 80% ਤੋਂ ਵੱਧ ਭਰੀ ਹੁੰਦੀ ਹੈ।
ਮੰਚ ਦੇ ਇੱਕ ਹੋਰ ਹਵਾਬਾਜ਼ੀ ਮਾਹਿਰ ਯੋਗੇਸ਼ ਕਾਮਰਾ ਦਾ ਕਹਿਣਾ ਹੈ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਦਸ ਹੋਰ ਜਹਾਜਾਂ ਦੀ ਪਾਰਕਿੰਗ ਵਾਸਤੇ ਐਪਰਨ ਦੀ ਜਗਾਂ੍ਹ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਇੱਥੋਂ ਉਡਾਣਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ। ਜੇਕਰ ਇਹ ਵਾਧਾ ਇਸੇ ਤਰ੍ਹਾਂ ਨਾਲ ਹੁੰਦਾ ਰਿਹਾ ਤਾਂ 2019 ਵਿੱਚ ਮੌਜੂਦਾ ਹਵਾਈ ਅੱਡੇ ਦੀ ਇਸ ਸਮੇਂ ਦੀ 44 ਲੱਖ ਦੀ ਸਮਰੱਥਾ ਖ਼ਤਮ ਹੋ ਜਾਵੇਗੀ ਤੇ ਭਾਰਤ ਸਰਕਾਰ ਨੂੰ ਟਰਮੀਨਲ-2 ਭਾਵ ਇੱਕ ਹੋਰ ਇਮਾਰਤ ਦੀ ਲੋੜ ਪਵੇਗੀ। ਇਸ ਲਈ ਏਅਰਪੋਰਟ ਅਥਾਰਟੀ ਨੂੰ ਇਸ ਯੋਜਨਾ ‘ਤੇ ਹੁਣ ਤੋਂ ਹੀ ਸਰਗਰਮੀ ਨਾਲ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਮੰਚ ਲਗਾਤਾਰ ਇਹ ਅੰਕੜੇ ਦੁਨੀਆਂ ਦੀਆਂ ਕਈ ਅੰਤਰ-ਰਾਸ਼ਟਰੀ ਹਵਾਈ ਕੰਪਨੀਆਂ ਨਾਲ ਸਾਂਝੇ ਕਰ ਰਿਹਾ ਹੈ ਤੇ ਇੱਥੋਂ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਰਿਹਾ ਹੈ। ਇਹਨਾਂ ਵਿਚੋਂ ਕਈ ਹਵਾਈ ਕੰਪਨੀਆਂ ਨੇ ਮੰਚ ਨੂੰ ਇੱਥੋਂ ਉਡਾਣਾਂ ਸ਼ੁਰੂ ਕਰਨ ਵਾਸਤੇ ਹਾਮੀ ਭਰੀ ਹੈ ਪਰ ਭਾਰਤ ਸਰਕਾਰ ਇਨ੍ਹਾਂ ਹਵਾਈ ਕੰਪਨੀਆਂ ਦੇ ਮੁਲਕਾਂ ਦੇ ਨਾਲ ਦੁਵੱਲੇ ਹਵਾਈ ਸਮਝੋਤਿਆ ਵਿਚ ਅੜਚਣ ਪਾ ਕੇ ਇਹਨਾਂ ਨੂੰ ਇੱਥੋਂ ਉਡਾਣਾਂ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਦੇ ਰਹੀ ਜੋ ਕਿ ਪੰਜਾਬੀਆ ਨਾਲ ਬਹੁਤ ਵੱਡਾ ਧੱਕਾ ਹੈ। ਜੇ ਭਾਰਤ ਸਰਕਾਰ ਇਨ੍ਹਾਂ ਨਾਲ ਨਵੇਂ ਸਮਝੋਤੇ ਕਰ ਲਵੇ ਤਾਂ ਇਹ ਹਵਾਈ ਕੰਪਨੀਆਂ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

Read Full Article
    ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

Read Full Article
    ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

Read Full Article
    ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

Read Full Article
    ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

Read Full Article
    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article