PUNJABMAILUSA.COM

ਅੰਬੇਡਕਰ ਸਪੋਰਟਸ ਕਲੱਬ ਦਾ 24ਵਾਂ ਖੇਡ ਮੇਲਾ; ਖਰਾਬ ਮੌਸਮ ਦੇ ਬਾਵਜੂਦ ਮਨੋਰੰਜਕ ਰਿਹਾ ਟੂਰਨਾਮੈਂਟ

 Breaking News

ਅੰਬੇਡਕਰ ਸਪੋਰਟਸ ਕਲੱਬ ਦਾ 24ਵਾਂ ਖੇਡ ਮੇਲਾ; ਖਰਾਬ ਮੌਸਮ ਦੇ ਬਾਵਜੂਦ ਮਨੋਰੰਜਕ ਰਿਹਾ ਟੂਰਨਾਮੈਂਟ

ਅੰਬੇਡਕਰ ਸਪੋਰਟਸ ਕਲੱਬ ਦਾ 24ਵਾਂ ਖੇਡ ਮੇਲਾ; ਖਰਾਬ ਮੌਸਮ ਦੇ ਬਾਵਜੂਦ ਮਨੋਰੰਜਕ ਰਿਹਾ ਟੂਰਨਾਮੈਂਟ
October 22
17:35 2017

* ਕਬੱਡੀ, ਵਾਲੀਵਾਲ ਅਤੇ ਫੁੱਟਬਾਲ ਦੇ ਹੋਏ ਮੈਚ
* ਰੱਸਾ ਕੱਸੀ ਮੈਚ ਰਿਹਾ ਸਭ ਤੋਂ ਜਿਆਦਾ ਰੋਮਾਂਚਕਾਰੀ

ਔਕਲੈਂਡ 22 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)–ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 24ਵਾਂ ਖੇਡ ਮੇਲਾ ਅੱਜ ਪੁੱਕੀਕੁਈ ਦੇ ‘ਕੋਲਿਨ ਲਾਇਰੀ ਖੇਡ ਮੈਦਾਨ’ ਦੇ ਵਿਚ ਕਰਵਾਇਆ ਗਿਆ। ਸਵੇਰੇ 10 ਵਜੇ ਤੇ ਕਰੀਬ ਪੰਜਾਬ ਤੋਂ ਪੁੱਜੇ ਸੰਤ ਕ੍ਰਿਸ਼ਨ ਨਾਥ ਵੱਲੋਂ ਅਰਦਾਸ ਕਰਕੇ ਫੁੱਟਬਾਲ ਅਤੇ ਵਾਲੀਵਾਲ ਦੇ ਮੈਚ ਸ਼ੁਰੂ ਕਰਵਾਏ ਗਏ। ਮੌਸਮ ਦੀ ਖਰਾਬੀ ਕਾਰਨ ਕਬੱਡੀ ਦੇ ਮੈਚ ਲੇਟ ਸ਼ੁਰੂ ਹੋਏ। 8 ਕਬੱਡੀ ਕਲੱਬ ਇਨ੍ਹਾਂ ਮੈਚਾਂ ਵਿਚ ਖੇਡਣ ਪਹੁੰਚੇ ਅਤੇ ਸਾਰਿਆਂ ਦਾ ਇਕ-ਇਕ ਮੈਚ ਹੀ ਹੋ ਪਾਇਆ। ਬਾਰਿਸ਼ ਆਉਣ ਕਰਕੇ ਮੈਚ ਰੋਕਣੇ ਪਏ ਅਤੇ ਫੈਸਲੇ ਅਨੁਸਾਰ ਕੱਬਡੀ ਦੇ ਨਕਦ ਇਨਾਮ ਸਾਰੀਆਂ ਟੀਮਾਂ ਨੂੰ ਬਰਾਬਰ ਤਕਸੀਮ ਕਰ ਦਿੱਤੇ ਗਏ।
ਵਾਲੀਵਾਲ ਦੇ ਵਿਚ ਬਲੈਕ ਸਪਾਈਕਸ ਨੇ ਏ. ਅਤੇ ਬੀ. ਸ਼੍ਰੇਣੀ ਦੇ ਦੋਵੇਂ ਖੇਡ ਮੁਕਾਬਲੇ ਜਿੱਤ ਕੇ ਆਪਣੇ ਨਾਂਅ ਕੀਤੇ। ਫੁੱਟਬਾਲ ਦੇ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਨੇ ਸਿੱਖ ਸਪੋਰਟਸ ਕਲੱਬ ਉਟਾਹੂਹੂ ਨੂੰ ਹਰਾ ਕੇ ਟ੍ਰਾਫੀ ਅਤੇ 1000 ਡਾਲਰ ਦਾ ਇਨਾਮ ਪ੍ਰਾਪਤ ਕੀਤਾ। ਅੰਡਰ 12 ਦੇ ਹੋਏ ਫੁੱਟਬਾਲ ਮੈਚ ਦੇ ਵਿਚ ਬੇਗਮਪੁਰਾ ਸਪੋਰਟਸ ਕਲੱਬ ਦੇ ਬੱਚੇ ਜੇਤੂ ਰਹੇ। ਰੱਸਾ ਕੱਸੀ ਮੁਕਾਬਲਾ: ਇਹ ਮੁਕਾਬਲਾ ਕਾਫੀ ਰੌਚਿਕ ਰਿਹਾ ਕਿਉਂਕਿ ਪਾਸਾ ਬਦਲ ਬਦਲ ਕੇ ਤਿੰਨ ਵਾਰ ਰੱਸਾ ਕੱਸੀ ਕੀਤੀ ਗਈ ਅਤੇ ਤਾੜੀਆਂ ਦੀ ਗੜਗੜਾਹਟ ਦੇ ਵਿਚ ਇਹ ਮੁਕਾਬਲਾ ਚਿਹਰਿਆਂ ਦੇ ਹਾਸੇ ਬਿਖੇਰ ਗਿਆ। ਮਿਊਜ਼ੀਕਲ ਚੇਅਰ: ਮਹਿਲਾਵਾਂ ਦਾ ਇਹ ਮੁਕਾਬਲਾ ਵੀ ਰੌਚਿਕ ਰਿਹਾ ਜਿਸ ਦੇ ਵਿਚ ਪਹਿਲਾ ਇਨਾਮ ਸ੍ਰੀਮਤੀ ਸੁਰਿੰਦਰ ਭੱਟੀ, ਦੂਜਾ ਬਿਮਲਾ ਦੇਵੀ ਅਤੇ ਤੀਜਾ ਇਨਾਮ ਸਰਬਜੀਤ ਸਹੋਤਾ ਨੇ ਪ੍ਰੁਾਪਤ ਕੀਤਾ। ਲੜਕੀਆਂ ਦੇ ਹੋਏ ਇਸ ਮੁਕਾਬਲੇ ਵਿਚ ਹੇਵਿਲ ਸਿੱਧੂ, ਸਿਮਰਨ ਸਿੰਘ ਤੇ ਸਨੇਹਾ ਸਹਿਗਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਰਹੀਆਂ। ਬੱਚਿਆਂ ਦੀਆਂ ਦੌੜਾਂ: ਇਸ ਖੇਡ ਮੇਲੇ ਦੇ ਵਿਚ ਕਈ ਉਮਰ ਵਰਗ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਲੰਗਰ ਦੀ ਸੇਵਾ: ਲੰਗਰ ਦੀ ਸੇਵਾ ਪਰਮਜੀਤ ਮਹਿਮੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਪਰਿਵਾਰ ਵੱਲੋਂ ਲੰਗਰ ਦੀ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਬੀਬੀਆਂ ਦਾ ਧੰਨਵਾਦ ਕੀਤਾ ਗਿਆ। ਇਨਾਮਾਂ ਦੀ ਵੰਡ: ਇਨਾਮਾਂ ਦੀ ਵੰਡ ਸਮੇਂ ਜਿੱਥੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਪਹੁੰਚੇ ਉਥੇ ਕਮਿਊਨਿਟੀ ਤੋਂ ਭਵਦੀਪ ਸਿੰਘ ਢਿੱਲੋਂ, ਸ. ਖੜਗ ਸਿੰਘ, ਸ. ਜਗਜੀਤ ਸਿੰਘ ਕੰਗ, ਸ. ਮੋਹਨਪਾਲ ਸਿੰਘ ਬਾਠ, ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਰੇਸ਼ਮ ਸਿੰਘ, ਜਗਜੀਤ ਸਿੰਘ ਬੌਬੀ ਬਰਾੜ, ਸ. ਸੁਖਮਿੰਦਰ ਸਿੰਘ ਬਾਬਾ ਅਤੇ ਸ. ਕੁਲਵੰਤ ਸਿੰਘ ਖੈਰਾਬਾਦੀ ਸਮੇਤ ਹੋਰ ਕਈ ਪਤਵੰਤੇ ਹਾਜ਼ਿਰ ਸਨ। ਵਿਸ਼ੇਸ਼ ਸਨਮਾਨ: ਆਏ ਮਹਿਮਾਨਾਂ ਤੋਂ ਇਲਾਵਾ ਸਪਾਂਸਰਜ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ਵਿਚ ਸ. ਸ.ਪਰਮਜੀਤ ਸਿੰਘ ਪਾਬਲਾ, ਲਖਬੀਰ ਸਿੰਘ ਕੈਲਵਿਨ ਵੇਜੀ, ਸ. ਅਮਰੀਕ ਸਿੰਘ ਸੰਘਾ, ਸ. ਮੋਹਨਪਾਲ ਸਿੰਘ ਬਾਠ, ਸ. ਖੜਗ ਸਿੰਘ, ਸੱਤਾ ਜਲਾਲਾਬਾਦੀ, ਸ. ਜਰਨੈਲ ਸਿੰਘ ਰਾਹੋਂ, ਸ. ਬਲਤੇਜ ਸਿੰਘ ਕੋਮਲ, ਵਿਸ਼ੇਸ਼ ਸਹਿਯੋਗ: ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦੇ ਸਮੂਹ ਮੈਂਬਰਜ਼, ਹੇਸਟਿੰਗਜ਼ ਗੁਰਦੁਆਰਾ ਸਾਹਿਬ ਦੇ ਸਮੂਹ ਮੈਂਬਰਜ਼, ਇੰਦਰਜੀਤ ਸਿੰਘ ਕਾਲਕਟ, ਜੁਝਾਰ ਸਿੰਘ ਪੁੰਨੂਮਜਾਰਾ ਅਤੇ ਗੁਰਿੰਦਰ ਸਿੰਘ ਅਟਵਾਲ ਦਾ ਧੰਨਵਾਦ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸਾਰੇ ਸਪਾਂਸਰਜ਼ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ ਗਿਆ। ਕੁਮੈਂਟਰੀ: ਸ. ਜਰਨੈਲ ਸਿੰਘ ਰਾਹੋਂ, ਸੱਤਾ ਜਲਾਲਪੁਰੀਆ ਅਤੇ ਚਮਕੌਰ ਸਿੰਘ ਵੱਲੋਂ ਕੁਮੇਂਟਰੀ ਦੇ ਨਾਲ ਮੇਲੇ ਨੂੰ ਹੋਰ ਮਨੋਰੰਜਕ ਬਣਾਇਆ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article