ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਜਸਬੀਰ ਸਿੰਘ ਸੰਧੂ ਸਨਮਾਨਤ

192
ਇੰਦਰਜੀਤ ਕੌਰ, ਗਗਨਦੀਪ ਕੌਰ ਸੰਧੂ, ਗਗਨਦੀਪ ਸਿੰਘ ਢਿੱਲੋਂ, ਜਸਬੀਰ ਸਿੰਘ ਸੰਧੂ, ਬੇਅੰਤ ਕੌਰ ਤੇ ਕਰਨਲ ਹਰਦਿਆਲ ਸਿੰਘ ਵਿਰਕ ਵਿਖਾਈ ਦੇ ਰਹੇ ਹਨ।
Share

ਸਿਆਟਲ, 16 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿੱਖ ਕੌਮ ਦੀ ਸਿਰਮੌਰ ਹਸਤੀ ਤੇਜਾ ਸਿੰਘ ਸਮੂੰਦਰੀ ਦੇ ਲੜਕੇ ਵਾਈਸ ਚਾਂਸਲਰ ਰਹੇ ਬਿਸ਼ਨ ਸਿੰਘ ਸਮੂੰਦਰੀ ਦੇ ਛੋਟੇ ਭਰਾ ਹਰਚਰਨ ਸਿੰਘ ਸੰਧੂ ਦੇ ਸਪੁੱਤਰ ਜਸਬੀਰ ਸਿੰਘ ਸੰਧੂ ਜੋ ਬਾਸਕਟਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ, ਜਿਨ੍ਹਾਂ ਨੂੰ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਬਿਸ਼ਨ ਸਿੰਘ ਸਮੂੰਦਰੀ ਦੇ ਲੜਕੇ ਤਰਨਜੀਤ ਸਿੰਘ ਸੰਧੂ ਅੱਜਕੱਲ੍ਹ ਅਮਰੀਕਾ ’ਚ ਬਤੌਰ ਅੰਬੈਸਡਰ ਕੰਮ ਕਰ ਰਹੇ ਹਨ। ਜਸਬੀਰ ਸਿੰਘ ਸੰਧੂ ਨੇ ਆਪਣੇ ਭਾਸ਼ਨ ’ਚ ਦੱਸਿਆ ਕਿ ਅਸੀਂ ਤਿੰਨੇ ਭਰਾ ਜਸਬੀਰ ਸਿੰਘ ਸੰਧੂ, ਮਨਮੋਹਣ ਸਿੰਘ ਸੰਧੂ ਤੇ ਵਿੰਗ ਕਮਾਂਡਰ ਗੁਰਮੀਤ ਸਿੰਘ ਸੰਧੂ ਪੰਜਾਬ ਬਾਸਕਟਬਾਲ ਟੀਮ ’ਚ ਇਕੱਠੇ ਖੇਡੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਕਰਨਲ ਹਰਦਿਆਲ ਸਿੰਘ ਵਿਰਕ ਨੇ ਆਪਣੇ ਭਾਸ਼ਣ ’ਚ ਦੱਸਿਆ ਕਿ ਸਮੂੰਦਰੀ ਪਰਿਵਾਰ ਦੀ ਸਿੱਖ ਕੌਮ ਵਿਚ ਵਿਸ਼ੇਸ਼ ਜਗ੍ਹਾ ਹੈ।

Share