PUNJABMAILUSA.COM

ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ

ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ

ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ
May 14
17:28 2018

ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਸੱਤ ਸਾਲ ਦੀ ਉਮਰ ਬਚਪਨ ‘ਚ ਗਲਤੀਆਂ ਕਰਕੇ ਖੁਸ਼ ਹੋਣ ਦੀ ਹੁੰਦੀ ਹੈ, ਪਰ ਫਿਰੋਜ਼ਪੁਰ ਦੀ ਨੰਦਨੀ ਦੇਵੜਾ ਨੇ ਸਵੀਮਿੰਗ (ਤੈਰਾਕੀ)ਨੂੰ ਆਪਣਾ ਕਰੀਅਰ ਚੁਣ ਲਿਆ ਸੀ। ਕਹਿਣ-ਸੁਣਨ ਨੂੰ ਚਾਹੇ ਅਜੀਬ ਲੱਗੇ ਪਰ ਇਕਦਮ ਸੱਚ ਹੈ। ਨੰਦਨੀ ਦੀ ਮਾਂ ਨੀਰਜ ਦੇਵੜਾ ਵੀ ਅੰਤਰਰਾਸ਼ਟਰੀ ਜਿਮਨਾਸਟਿਕ ਰਹਿ ਚੁੱਕੀ ਹੈ। ਨੰਦਨੀ ‘ਚ ਖੇਡ ਪ੍ਰਤੀਭਾ ਖਾਨਦਾਨੀ ਸੀ। ਬਚਪਨ ਤੋਂ ਹੀ ਮਾਤਾ-ਪਿਤਾ ਨੂੰ ਦਿਖ ਗਿਆ ਸੀ ਕਿ ਉਹ ਖਿਡਾਰੀ ਹੀ ਬਣੇਗੀ। ਹੁਣ ਉਹ 18 ਸਾਲ ਦੀ ਹੈ ਅਤੇ ਆਪਣੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ 5 ਨੈਸ਼ਨਲ ਪ੍ਰਤੀਯੋਗਤਾਵਾਂ ‘ਚ ਹਿੱਸਾ ਲੈ ਚੁੱਕੀ ਹੈ। ਖੇਡ ਦੇ ਪ੍ਰਤੀ ਲਗਨ ਅਤੇ ਕੋਚ ਦੀ ਮਿਹਨਤ ਦੇ ਬਲ ‘ਤੇ ਨੰਦਨੀ ਹੁਣ ਤੱਕ 30 ਗੋਲਡ ਤਮਗਿਆਂ ਸਮੇਤ 97 ਤਮਗੇ ਜਿੱਤ ਚੁੱਕੀ ਹੈ। ਜਿਮਨਾਸਟਿਕ ਦੀ ਅੰਤਰਰਾਸ਼ਟਰੀ ਖਿਡਾਰੀ ਰਹੀ ਨੀਰਜ ਦੇਵੜਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੰਦਨੀ ਨੇ ਦੂਸਰੀ ਕਲਾਸ ਤੋਂ ਹੀ ਜਿਮਨਾਸਟਿਕ ਦੇ ਪ੍ਰਤੀ ਆਪਣਾ ਝੁਕਾਅ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਇਕ ਦਿਨ ਉਸਨੂੰ ਸਟੇਡੀਅਮ ‘ਚ ਜਿਮਨਾਸਟਕ ਦੇ ਲਈ ਭਰਤੀ ਕਰਵਾਉਣ ਗਏ ਤਾਂ ਪਤਾ ਚੱਲਿਆ ਕਿ ਨਾ ਤਾਂ ਜਿਮਨਾਸਟਿਕ ਦੇ ਉਪਕਰਨ ਹਨ ਅਤੇ ਨਾ ਹੀ ਕੋਚ। ਇਸ ਤੋਂ ਲੱਗਾ ਕੀ ਨੰਦਨੀ ਜਿਮਨਾਸਟਿਕ ਨਹੀਂ ਖੇਡ ਪਾਵੇਗੀ। ਮੇਰੇ ਕਹਿਣ ‘ਤੇ ਸਟੇਡੀਅਮ ‘ਚ ਖੇਡ ਅਧਿਕਾਰੀ ਨੇ ਕੁਝ ਮੈਟ ਉਪਲਬਧ ਕਰਵਾਏ ਜੋ ਨਾਕਾਫੀ ਸਨ। ਨੰਦਨੀ ਟੀਮ ਗੇਮ ਦੀ ਬਜਾਏ ਪਰਸਨਲ ਗੇਮ ਚਾਹੁੰਦੀ ਸੀ। ਸੁਵਿਧਾਵਾਂ ਨਾ ਹੋਣ ‘ਤੇ ਉਸੇ ਨੇ ਸਵੀਮਿੰਗ ਨੂੰ ਚੁਣਿਆ। ਉਸਦੇ ਪਿਤਾ ਨੇ ਵੀ ਸਹਿਯੋਗ ਦਿੱਤਾ।
ਨੰਦਨੀ ਨੇ ਦੱਸਿਆ ਕਿ ਸਟੇਡੀਅਮ ‘ਚ ਸੁਵਿਧਾਵਾਂ ਦੀ ਕਮੀ ਦੇ ਚੱਲਦੇ ਉਹ ਹੁਣ ਤੱਕ ਨੈਸ਼ਨਲ ‘ਚ ਤਮਗੇ ਨਹੀਂ ਜਿੱਤ ਸਕੀ। ਓਪਨ ਪੂਲ ਹੋਣ ਦੇ ਕਾਰਨ ਵੀ ਇਹ ਸਾਲ ‘ਚ 5 ਮਹੀਨੇ ਬੰਦ ਰਹਿੰਦਾ ਹੈ। ਜਿਸਦੇ ਚੱਲਦੇ ਅਭਿਆਸ ਨਹੀਂ ਹੋ ਪਾਉਂਦਾ। ਹਰੇਕ ਮੌਸਮ ‘ਚ ਖੇਡਣ ਦੇ ਲਈ ਇਨਡੋਰ ਪੂਲ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਸਦੇ ਗੇਮ ‘ਚ ਉਸਦੇ ਪਿਤਾ ਸੰਜੀਵ ਦੇਵੜਾ, ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰੀ ਮਾਂ ਦਾ ਸਹਿਯੋਗ ਹੀ ਉਸ ਨੂੰ ਇੱਥੇ ਤੱਕ ਪਹੁੰਚਾ ਸਕਿਆ ਹੈ। ਅਗਲਾ ਟੀਚਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਕੇ ਤਮਗੇ ਹਾਸਲ ਕਰ ਸਟੇਟ ਦੇ ਨਾਲ-ਨਾਲ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨਾ ਹੈ। ਉਸਦੇ ਬਾਅਦ ਉਹ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹੈ।
ਨੰਦਨੀ ਦੀ ਮਾਂ ਨੇ ਦੱਸਿਆ ਕਿ ਸ਼ੁਰੂਆਤ ਦੇ ਦਿਨ੍ਹਾਂ ‘ਚ ਉਸਨੂੰ ਥੋੜੇ ਪਾਣੀ ‘ਚ ਵੀ ਡਰ ਲੱਗਦਾ ਸੀ। ਉਸ ਨੂੰ ਸਮਝਾਇਆ ਕਿ ਡਰ ਦੇ ਅੱਗੇ ਜਿੱਤ ਹੈ। ਡਰੇਗੀਂ ਤਾਂ ਕਿਵੇ ਅੱਗੇ ਵਧੇਗੀ। ਇਹ ਗੱਲ ਉਸਦੇ ਦਿਲ ‘ਤੇ ਅਜਿਹੀ ਘਰ ਕੀਤੀ ਕਿ ਦੂਸਰੀ ਕਲਾਸ ‘ਚ ਪੜ੍ਹਨ ਵਾਲੀ 7 ਸਾਲ ਦੀ ਨੰਦਨੀ ਸਿਰਫ 11 ਦਿਨ੍ਹ ‘ਚ ਹੀ ਬੇਬੀ ਪੂਲ ਤੋਂ ਵੱਡੇ ਸਵੀਮਿੰਗ ‘ਚ ਉਤਰ ਆਈ। ਉਹ ਕੁਝ ਹੀ ਦਿਨ੍ਹਾਂ ‘ਚ ਸਕੂਲ ਲੇਵਲ ‘ਤੇ ਖੇਡਣ ਲਗੀ। ਦੇਖਦੇ ਹੀ ਦੇਖਦੇ ਕਦੋਂ ਉਹ ਜ਼ਿਲਾ ਪੱਧਰ ‘ਤੇ ਖੇਡੀ ਅਤੇ ਕਦੋ ਸਟੇਟ ‘ਚ ਪਹੁੰਚੀ ਪਤਾ ਹੀ ਨਹੀਂ ਚੱਲਿਆ।
ਨੰਦਨੀ ਨੇ ਰਾਜ ਪੱਧਰ ‘ਤੇ 30 ਗੋਲਡ, 50 ਸਿਲਵਰ ਅਤੇ 17 ਕਾਂਸੀ ਸਮੇਤ ਕੁੱਲ 97 ਤਮਗੇ ਹਾਸਲ ਕੀਤੇ ਹਨ। ਇਸਦੇ ਇਲਾਵਾ ਉਹ ਬਹੁਤ ਬਾਰੇ ਰਾਜਨੇਤਾਵਾਂ ਅਤੇ ਖੇਡ ਵਿਭਾਗ ਦੇ ਅਫਸਰਾਂ ਤੋਂ ਸਨਮਾਨ ਲੈ ਚੁੱਕੀ ਹੈ। ਉਥੇ ਹੀ, ਫਿਰੋਜ਼ਪੁਰ ਖੇਡ ਸਟੇਡੀਅਮ ‘ਚ ਆਯੋਜਿਤ ਸਰਕਾਰੀ ਪ੍ਰੋਗਰਾਮ ‘ਚ ਨੰਦਨੀ ਨੂੰ ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸਨਮਾਨਿਤ ਕੀਤਾ।
ਨੰਦਨੀ ਨੇ ਪਿੱਛਲੇ ਸਾਲ ਸੰਗਰੂਰ ‘ਚ ਸੂਬਾ ਪੱਧਰੀ ਕਸ਼ਮਕਸ਼ ‘ਚ ਸੰਗਰੂਰ ਦੀ ਨੈਸ਼ਨਲ ਖਿਡਾਰੀ ਨੂੰ ਹਰਾ ਕੇ ਗੋਲਡ ਜਿੱਤਿਆ ਸੀ। 2016 ਵਿਚ ਲੁਧਿਆਣਾ ਵਿਚ ਸੀਨੀਅਰ ਸਟੇਟ ਚੈਂਪੀਅਨਸ਼ਿਪ ‘ਚ ਆਲ ਇੰਡਿਆ ਇੰਟਰ ਯੂਨੀਵਰਸਿਟੀ ਮੈਡਲਿਸਟ ਨੂੰ ਧੂਲ ਚਟਾ ਕੇ ਸੋਨ ਤਮਗਾ ਜਿੱਤਿਆ। ਬੀਤੇ ਸਾਲ ਨਵੰਬਰ ‘ਚ ਦਿੱਲੀ ਵਿਚ ਆਯੋਜਿਤ ਸਕੂਲ ਨੈਸ਼ਨਲ 200 ਮੀਟਰ ਬਰੈਸਟ ਮੁਕਾਬਲੇ ਜਿਸ ‘ਚ 52 ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਨੰਦਨੀ ਨੇ ਆਪਣੇ ਕੋਚ ਗਗਨ ਮਾਟਾ ਦੀ ਬਦੌਲਤ 10ਵੀਂ ਸਥਾਨ ਹਾਸਲ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article