ਅਹੁਦਾ ਸੰਭਾਲਣ ਮਗਰੋਂ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਪਲਟ ਕੇ ਇਮੀਗ੍ਰੇਸ਼ਨ ਬਿੱਲ ਲਿਆਉਣਗੇ ਜੋਅ ਬਾਇਡਨ

86
Share

ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)-ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਪਲਟਦੇ ਹੋਏ ਇਕ ਇਮੀਗ੍ਰੇਸ਼ਨ ਸਬੰਧੀ ਬਿੱਲ ਲਿਆਉਣਗੇ। ਬਾਇਡਨ ਨੇ ਕਿਹਾ ਕਿ ਉਹ ਵਾਤਾਵਰਨ ਦੇ ਮੁੱਦਿਆਂ ’ਤੇ ਟਰੰਪ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਵੀ ਸਮੀਖਿਆ ਕਰਨਗੇ। ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਡੇਲਾਵੇਅਰ ਦੇ ਵਿਲਮਿੰਗਟਨ ’ਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਤੁਰੰਤ ਇੰਮੀਗ੍ਰੇਸ਼ਨ ਸਬੰਧੀ ਬਿੱਲ ਲਿਆਵਾਂਗਾ। ਜ਼ਿਕਰਯੋਗ ਹੈ ਕਿ ਟਰੰਪ ਦੁਆਰਾ ਐੱਚ-1ਬੀ ਵੀਜ਼ਾ ਸਮੇਤ ਦੂਜੇ ਵਰਕ ਵੀਜ਼ਿਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਨਾਲ ਭਾਰਤੀ ਆਈ.ਟੀ. ਮਾਹਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share