PUNJABMAILUSA.COM

ਅਸ਼ਵਿਨ ਤੇ ਜਡੇਜਾ ਦੀ ਫਿਰਕੀ ਅੱਗੇ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਮੁਡ਼ ਢੇਰ

ਅਸ਼ਵਿਨ ਤੇ ਜਡੇਜਾ ਦੀ ਫਿਰਕੀ ਅੱਗੇ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਮੁਡ਼ ਢੇਰ

ਅਸ਼ਵਿਨ ਤੇ ਜਡੇਜਾ ਦੀ ਫਿਰਕੀ ਅੱਗੇ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਮੁਡ਼ ਢੇਰ
November 15
03:15 2015

2
ਦੂਜੇ ਟੈਸਟ ਵਿੱਚ ਮਹਿਮਾਨ ਟੀਮ ਦੀ ਪਹਿਲੀ ਪਾਰੀ 214 ਦੌਡ਼ਾਂ ’ਤੇ ਸਿਮਟੀ;
ਧਵਨ ਤੇ ਵਿਜੈ ਨੇ ਭਾਰਤ ਨੂੰ ਦਿੱਤੀ ਠੋਸ ਸ਼ੁਰੂਆਤ
ਡੀਵਿਲੀਅਰਜ਼ 100ਵੇਂ ਟੈਸਟ ’ਚ ਸੈਂਕਡ਼ਾ ਬਣਾੳੁਣ ਤੋਂ ਖੁੰਝਿਆ

ਬੰਗਲੌਰ, 14 ਨਵੰਬਰ (ਪੰਜਾਬ ਮੇਲ)- ਮੁਹਾਲੀ ਟੈਸਟ ਵਿੱਚ ਭਾਰਤ ਦੀ ਜਿੱਤ ਦੇ ਨਾਇਕ ਰਹੇ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਅੱਜ ਮੁਡ਼ ਆਪਣੀ ਫਿਰਕੀ ’ਚ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ੳੁਲਝਾੳੁਂਦਿਆਂ ਦੂਜੇ ਕੌਮਾਂਤਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਪੂਰੀ ਮਹਿਮਾਨ ਟੀਮ ਨੂੰ 214 ਦੌਡ਼ਾਂ ’ਤੇ ਸਮੇਟ ਦਿੱਤਾ। ੳੁਧਰ ਭਾਰਤੀ ਸਲਾਮੀ ਜੋਡ਼ੀ ਸ਼ਿਖਰ ਧਵਨ ਤੇ ਮੁਰਲੀ ਵਿਜੈ ਨੇ ਟੀਮ ਇੰਡੀਆ ਨੂੰ ਪਹਿਲੀ ਪਾਰੀ ’ਚ ਸ਼ਾਨਦਾਰ ਸ਼ੁਰੂਆਤ ਦਿੰਦਿਆਂ ਮੈਚ ਦੇ ਪਹਿਲੇ ਦਿਨ ਹੀ ਆਪਣੀ ਸਥਿਤੀ ਮਜ਼ਬੂਤ ਕਰ ਲੲੀ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 80 ਦੌਡ਼ਾਂ ਬਣਾ ਲੲੀਆਂ ਸਨ ਤੇ ੳੁਹ ਦੱਖਣੀ ਅਫਰੀਕਾ ਤੋਂ 134 ਦੌਡ਼ਾਂ ਪਿੱਛੇ ਹੈ। ਸ਼ਿਖਰ ਧਵਨ 45 ਜਦਕਿ ਮੁਰਲੀ ਵਿਜੈ 28 ਦੌਡ਼ਾਂ ’ਤੇ ਨਾਬਾਦ ਸੀ। ਭਾਰਤੀ ਗੇਂਦਬਾਜ਼ਾਂ ਅਸ਼ਵਿਨ ਤੇ ਜਡੇਜਾ ਨੇ ਕ੍ਰਮਵਾਰ 70 ਤੇ 50 ਦੌਡ਼ਾਂ ਦੇ ਚਾਰ ਚਾਰ ਖਿਡਾਰੀ ਆੳੂਟ ਕੀਤੇ। ਮਹਿਮਾਨ ਟੀਮ ’ਚੋਂ ਡੀਵਿਲੀਅਰਜ਼ ਨੇ ਹੀ ਕੁਝ ਦਮ ਵਿਖਾਇਆ, ਪਰ ੳੁਹ ਆਪਣੇ 100ਵੇਂ ਟੈਸਟ ਮੈਚ ਵਿੱਚ ਸੈਂਕਡ਼ਾ ਬਣਾੳੁਣ ਤੋੋਂ ਖੁੰਝ ਗਿਆ।
ਇਸ ਤੋਂ ਪਹਿਲਾਂ ਭਾਰਤ ਨੇ ਅੱਜ ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਸਟੀਅਨ ਵਾਨ ਜ਼ਾਇਲ ਤੇ ਡੀਨ ਐਲਗਰ ਨੇ ਪਾਰੀ ਦੀ ਸ਼ੁਰੂਆਤ ਕੀਤੀ। ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ੀ ਦੀ ਕਮਾਨ ਇਸ਼ਾਂਤ ਸ਼ਰਮਾ ਤੇ ਸਟੂਅਰਟ ਬਿੰਨੀ ਨੂੰ ਦਿੱਤੀ। ਸੱਤ ਓਵਰਾਂ ਤੋਂ ਬਾਅਦ ਪਹਿਲੇ ਬਦਲ ਵਜੋਂ ਆਏ ਰਵੀਚੰਦਰਨ ਅਸ਼ਵਿਨ ਨੇ ਆਪਣੇ ਪਹਿਲੇ ਹੀ ਓਵਰ ’ਚ ਜ਼ਾਇਲ (10) ਨੂੰ ਲੱਤ ਅਡ਼ਿੱਕਾ ਆੳੂਟ ਕਰਕੇ ਟੀਮ ਨੂੰ ਪਹਿਲੀ ਸਫ਼ਲਤਾ ਦਿਵਾੲੀ। ਜ਼ਾਇਲ ਦੀ ਥਾਂ ਮੈਦਾਨ ’ਤੇ ਆਇਆ ਫਾਫ ਡੁਪਲੇਸਿਸ ਬਿਨਾਂ ਖਾਤਾ ਖੋਲ੍ਹਿਆਂ ਅਸ਼ਵਿਨ ਦੀ ਗੇਂਦ ’ਤੇ ਪੁਜਾਰਾ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਕਪਤਾਨ ਹਾਸ਼ਿਮ ਆਮਲਾ ਦੀ ਖ਼ਰਾਬ ਲੈਅ ਅੱਜ ਵੀ ਜਾਰੀ ਰਹੀ। ਅਾਮਲਾ ਨੇ ਹਾਲਾਂਕਿ ਐਲਗਰ ਨਾਲ 30 ਦੌਡ਼ਾਂ ਦੀ ਭਾੲੀਵਾਲੀ ਕੀਤੀ, ਪਰ ੳੁਸ ਨੂੰ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੇ ਸੱਤ ਦੇ ਨਿੱਜੀ ਸਕੋਰ ’ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਅਾਪਣਾ ਸੌਵਾਂ ਟੈਸਟ ਖੇਡਣ ਲੲੀ ਮੈਦਾਨ ’ਤੇ ੳੁਤਰੇ ੲੇਬੀ ਡੀਵਿਲੀਅਰਜ਼ ਨੇ ਐਲਗਰ ਨਾਲ ਮਿਲ ਕੇ ਸੰਭਲ ਕੇ ਦੌਡ਼ਾਂ ਬਣਾੲੀਆਂ। ਲੰਚ ਤਕ ਮਹਿਮਾਨ ਟੀਮ ਦਾ ਸਕੋਰ ਤਿੰਨ ਵਿਕਟਾਂ ’ਤੇ 78 ਦੌਡ਼ਾਂ ਸੀ। ਲੰਚ ਤੋਂ ਬਾਅਦ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਦੀ ਦੂਜੀ ਗੇਂਦ ’ਤੇ ਐਲਗਰ(38) ਦੀਆਂ ਵਿਕਟਾਂ ਝਾਡ਼ ਦਿੱਤੀਆਂ। ਜੇਪੀ ਡੁਮਿਨੀ ਤੇ ਡੀਵਿਲੀਅਰਜ਼ ਨੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾਇਅਾ। ਡੁਮਿਨੀ ਤੇ ਵਿਕਟਕੀਪਰ ਡੇਨ ਵਿਲਾਸ ਦੋਵਾਂ ਨੇ 15-15 ਦੌਡ਼ਾਂ ਦਾ ਯੋਗਦਾਨ ਪਾਇਆ ਤੇ ੳੁਹ ਕ੍ਰਮਵਾਰ ਅਸ਼ਵਿਨ ਤੇ ਜਡੇਜਾ ਦੇ ਸ਼ਿਕਾਰ ਬਣੇ। ਡੀਵਿਲੀਅਰਜ਼ ਨੇ ਸੱਤਵੀਂ ਵਿਕਟ ਦੇ ਰੂਪ ’ਚ ਆੳੂਟ ਹੋਣ ਤੋਂ ਪਹਿਲਾਂ 105 ਗੇਂਦਾਂ ’ਚ 85 ਦੌਡ਼ਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ੳੁਸ ਨੇ 11 ਚੌਕੇ ਤੇ ਇਕ ਛੱਕਾ ਲਾਇਆ। ਹੇਠਲੇ ਕ੍ਰਮ ਵਿੱਚ ਮੋਰਨੇ ਮੋਰਕਲ(22) ਤੇ ਕਾਇਲੇ ਐਬਟ(14) ਨੇ ਚੰਗੀਆਂ ਪਾਰੀਆਂ ਖੇਡੀਆਂ। ਕਾਗਿਸੋ ਰਾਬਾਡਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦਕਿ ੲਿਮਰਾਨ ਤਾਹਿਰ(0) ਨਾਬਾਦ ਰਿਹਾ। ਭਾਰਤੀ ਗੇਂਦਬਾਜ਼ਾਂ ’ਚੋਂ ਅਸ਼ਵਿਨ ਤੇ ਜਡੇਜਾ ਨੇ ਚਾਰ-ਚਾਰ ਤੇ ਵਰੁਣ ਆਰੋਨ ਨੇ ਇਕ ਵਿਕਟ ਲੲੀ ਜਦਕਿ ਇਕ ਖਿਡਾਰੀ ਰਨ ਆੳੂਟ ਹੋਇਅਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article