PUNJABMAILUSA.COM

ਅਲ ਐਨ ਦੀ ਅਦਾਲਤ ਵੱਲੋਂ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ ’ਤੇ ਪੱਕੀ ਮੋਹਰ

ਅਲ ਐਨ ਦੀ ਅਦਾਲਤ ਵੱਲੋਂ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ ’ਤੇ ਪੱਕੀ ਮੋਹਰ

ਅਲ ਐਨ ਦੀ ਅਦਾਲਤ ਵੱਲੋਂ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ ’ਤੇ ਪੱਕੀ ਮੋਹਰ
May 25
15:15 2017

5 ਪੰਜਾਬੀ ਕੁੱਝ ਦਿਨਾਂ ਵਿਚ ਹੀ ਪੰਜਾਬ ਪਰਤਣਗੇ ਬਾਕੀ ਇਸ ਸਾਲ ਦੇ ਅੰਤ ਤਕ
Dr. Oberoi with victim's Father Mh. Izaz (FILE PICTURE )ਪਟਿਆਲਾ, 25 ਮਈ (ਪੰਜਾਬ ਮੇਲ)- ਅਬੂ ਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਯਾਫਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ ਤੇ ਪੱਕੀ ਮੋਹਰ ਲਾ ਦਿੱਤੀ ਹੈ। ਅਦਾਲਤ ਵਲੋਂ ਇਨ੍ਹਾਂ 10 ਪੰਜਾਬੀਆਂ ਨੂੰ ਵੱਖੋ ਵੱਖ ਧਾਰਵਾ ਤਹਿਤ ਵੱਖਰੀ ਵੱਖਰੀ ਸਜ਼ਾ ਮੁਕੱਰਰ ਕੀਤੀ ਹੈ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਜੋ ਕਿ ਅਲ ਐਨ ਦੀ ਅਦਾਲਤ ਵਿਚ ਖੁਦ ਜਾ ਕੇ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ ਨੇ ਦੁਬਈ ਤੋਂ ਦੱਸਿਆ ਕਿ ਅਦਾਲਤ ਵਲੋਂ ਸਜ਼ਾ ਨੀਯਤ ਕੀਤੇ ਜਾਣ ਮਗਰੋਂ ਇਨ੍ਹਾਂ ਸਾਰਿਆਂ ਦੀ ਰਿਹਾਈ ਦੀ ਮਿਤੀ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ। ਅੱਜ ਦੇ ਕੇਸ ਦੌਰਾਨ ਭਾਰਤੀ ਦੂਤਾਵਾਸ ਤੋਂ ਨੂਰ ਉਲ ਇਸਲਾਮ ਸਦੇਕੁਰੀ ਅਦਾਲਤ ਵਿਚ ਹਾਜ਼ਿਰ ਸਨ ।
ਡਾ. ਓਬਰਾਏ ਨੇ ਦੱਸਿਆ ਕਿ ਜਿਨ੍ਹਾਂ ਨੂੰ ਸਜ਼ਾ 2 ਸਾਲ ਤੋਂ ਘਟ ਹੋਈ ਹੈ ਉਹ ਜਲਦ ਹੀ ਜੇਲ ਵਿੱਚੋ ਰਿਹਾ ਹੋ ਜਾਣਗੇ ਅਤੇ ਬਾਕੀ ਦੇ ਇਸ ਸਾਲ ਦੇ ਅੰਤ ਤਕ ਪੰਜਾਬ ਪਰਤ ਆਉਣਗੇ।
ਡਾ. ਓਬਰਾਏ ਨੇ ਦੱਸਿਆ ਕਿ ਜਿਨ੍ਹਾਂ ਨੂੰ 2 ਸਾਲ ਤੋਂ ਘੱਟ ਸਜ਼ਾ ਹੋਈ ਹੈ ਉਨ੍ਹਾਂ ਦੇ ਆਊਟ ਪਾਸ ਬਣਾਉਣ ਦੇ ਲਈ ਉਹ ਖ਼ੁਦ ਦੁਬਈ ਵਿਖੇ ਅੱਜ ਭਾਰਤੀ ਦੂਤਾਵਾਸ ਵਿਚ ਭਾਰਤੀ ਸਫ਼ੀਰ ਨਵਦੀਪ ਸੂਰੀ ਨਾਲ ਮੁਲਾਕਾਤ ਕੀਤੀ ਅਤੇ 5 ਪੰਜਾਬੀ ਜਲਦੀ ਹੀ ਆਪਣੇ ਦੇਸ਼ ਪਰਤ ਜਾਣਗੇ। ਓਬਰਾਏ ਅਨੁਸਾਰ ਨਵਦੀਪ ਸੂਰੀ ਨੇ ਉਨ੍ਹਾਂ ਨੂੰ ਭਰੋਸਾ ਦੁਵਾਇਆ ਕਿ ਭਾਰਤੀ ਦੂਤਾਵਾਸ ਜਲਦੀ ਹੀ 5 ਪੰਜਾਬੀਆਂ ਦੇ ਆਊਟ ਪਾਸ ਬਣਾ ਕੇ ਇਨ੍ਹਾਂ ਨੂੰ ਵਤਨ ਭੇਜਣ ਦਾ ਪ੍ਰਬੰਧ ਕਰੇਗਾ। ਓਬਰਾਏ ਨੇ ਦੱਸਿਆ ਕਿ ਜਿਨ੍ਹਾਂ ਪੰਜਾਬੀਆਂ ਨੂੰ 2 ਸਾਲ ਤੋਂ ਵੱਧ ਸਜ਼ਾ ਹੋਈ ਹੈ ਉਹ ਇਸ ਸਾਲ ਦੇ ਅੰਤ ਤੱਕ ਜਾਂ ਜਨਵਰੀ ਦੇ ਮਹੀਨੇ ਪੰਜਾਬ ਪਰਤ ਆਉਣਗੇ।
ਜਿਕਰਯੋਗ ਹੈ ਕਿ 22 ਮਾਰਚ ਨੂੰ ਅਬੂ ਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਯਾਫਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ।
ਇਹ ਮੁਆਫੀ ਮਾਰੇ ਗਏ ਪਾਕਿਸਤਾਨੀ ਦੇ ਪੇਸ਼ਾਵਰ ਸਥਿਤ ਪਰਿਵਾਰ ਵੱਲੋਂ ਮੁਆਫੀ ਲਈ ਲਿਖਤੀ ਪੱਤਰ ਦੇਣ ਅਤੇ ਇਹ ਅਦਾਲਤ ਵਿਚ ਜਮ੍ਹਾਂ ਕਰਵਾਏ ਜਾਣ ਮਗਰੋਂ ਦਿੱਤੀ ਗਈ ਸੀ । ਇਸ ਮੁਆਫੀ ਦੇ ਪੱਤਰ ਬਦਲੇ ਇਸ ਪਾਕਿਸਤਾਨੀ ਪਰਿਵਾਰ ਨੂੰ ਉਘੇ ਸਮਾਜ ਸੇਵੀ ਤੇ ਕੌਮਾਂਤਰੀ ਸ਼ਖਸੀਅਤ ਸ੍ਰੀ ਐਸ.ਪੀ. ਸਿੰਘ ਓਬਰਾਏ ਨੇ 60 ਲੱਖ ਰੁਪਏ ਅਦਾ ਕੀਤੇ ਹਨ।
ਅਲ ਐਨ ਅਦਾਲਤ ਨੇ ਇਹਨਾਂ 10 ਪੰਜਾਬੀ ਨੌਜਵਾਨਾਂ ਨੂੰ ਮੁਹੰਮਦ ਫਰਾਨ ਦੇ ਕਤਲ ਦੇ ਕੇਸ ਵਿਚ 26 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ। ਅਲ ਐਨ ਦੀ ਪੁਲਿਸ ਅਨੁਸਾਰ 13 ਜੁਲਾਈ 2015 ਨੂੰ ਇੱਕ ਲੜਾਈ ਝਗੜੇ ਵਿੱਚ ਇਨ੍ਹਾਂ 10 ਨੌਜਵਾਨਾਂ ਦੇ ਹੱਥੋਂ ਇੱਕ ਪਾਕਿਸਤਾਨ ਨਾਗਰਿਕ ਮੋਹੰਮਦ ਫ਼ਰਹਾਨ ਰਿਆਜ਼ ਦਾ ਕਤਲ ਹੋ ਗਿਆ ਸੀ ।
ਪੰਜਾਬੀ ਗੱਭਰੂਆਂ ਦੀਆਂ ਜਾਨਾਂ ਬਚ ਗਈਆਂ ਉਹਨਾਂ ਵਿਚ ਸਤਮਿੰਦਰ ਸਿੰਘ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਚਮਕੌਰ ਸਿੰਘ ਮਾਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚਲਾਂਗ, ਲੁਧਿਆਣਾ, ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੁਹਾਲੀ, ਤਰਸੇਮ ਸਿੰਘ ਮੱਧ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਅਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।
ਪਰਵਾਸੀ ਭਾਰਤੀ ਤੇ ਉਘੇ ਸਮਾਜ ਸੇਵੀ ਸ੍ਰੀ ਐਸ.ਪੀ. ਸਿੰਘ ਓਬਰਾਏ 10 ਪੰਜਾਬੀਆਂ ਦੀਆਂ ਜਾਨਾਂ ਬਚਾਉਣ ਤੋਂ ਪਹਿਲਾਂ 17 ਭਾਰਤੀਆਂ ਸਮੇਤ 78 ਵਿਅਕਤੀਆਂ ਨੂੰ ਬਲੱਡ ਮਨੀ ਦੇ ਕੇ ਛੁਡਵਾ ਚੁੱਕੇ ਹਨ। ਅੱਜ ਦੀ ਫਾਂਸੀ ਦੀ ਸਜ਼ਾ ਮੁਆਫੀ ਮਗਰੋਂ ਹੁਣ ਇਹ ਗਿਣਤੀ 88 ਹੋ ਗਈ ਹੈ।

ਅਲ ਐਨ ਅਦਾਲਤ ਵਲੋਂ ਇਨ੍ਹਾਂ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ ਇਸ ਪ੍ਰਕਾਰ ਹੈ।
ਸਤਮਿੰਦਰ ਸਿੰਘ ਠੀਕਰੀਵਾਲਾ, ਬਰਨਾਲਾ, 3 ਸਾਲ,
ਚੰਦਰ ਸ਼ੇਖਰ ਨਵਾਂ ਸ਼ਹਿਰ, 3 ਸਾਲ 6 ਮਹੀਨੇ
ਚਮਕੌਰ ਸਿੰਘ ਮਾਲੇਰਕੋਟਲਾ, 3 ਸਾਲ 6 ਮਹੀਨੇ
ਕੁਲਵਿੰਦਰ ਸਿੰਘ ਲੁਧਿਆਣਾ, 1 ਸਾਲ
ਬਲਵਿੰਦਰ ਸਿੰਘ ਚਲਾਂਗ, ਲੁਧਿਆਣਾ, 1 ਸਾਲ 6 ਮਹੀਨੇ
ਧਰਮਵੀਰ ਸਿੰਘ ਸਮਰਾਲਾ, 3 ਸਾਲ
ਹਰਜਿੰਦਰ ਸਿੰਘ ਮੁਹਾਲੀ, 1 ਸਾਲ 6 ਮਹੀਨੇ
ਤਰਸੇਮ ਸਿੰਘ ਮੱਧ, ਅੰਮ੍ਰਿਤਸਰ, 1 ਸਾਲ,
ਗੁਰਪ੍ਰੀਤ ਸਿੰਘ ਪਟਿਆਲਾ 3 ਸਾਲ,
ਜਗਜੀਤ ਸਿੰਘ ਗੁਰਦਾਸਪੁਰ , 1 ਸਾਲ ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article