ਅਲੱਗ-ਥਲੱਗ ਹੁੰਦੇ ਜਾ ਰਹੇ ਡੌਨਲਡ ਟਰੰਪ

ਵਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੁਨੀਆ ਦੇ ਸਿਆਸਤ ਅਲੱਗ-ਥਲੱਗ ਹੁੰਦੇ ਜਾ ਰਹੇ ਹਨ। ਉਹ ਇੱਕ ਪਾਸੇ ਅਮਰੀਕਾ ਦੇ ਪੁਰਾਣੇ ਵਿਰੋਧੀਆਂ ਰੂਸ ਤੇ ਚੀਨ ਨਾਲ ਮਿਲਕੇ ਚੱਲਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਮਿੱਤਰ ਦੇਸ਼ ਉਨ੍ਹਾਂ ‘ਤੇ ਬਹੁਤਾ ਖੁਸ਼ ਨਹੀਂ ਹਨ। ਉਹ ਵਾਰ-ਵਾਰ ਆਪਣੀਆਂ ਪੁਜ਼ੀਸ਼ਨਾਂ ਬਦਲਦੇ ਰਹਿੰਦੇ ਹਨ। ਇਸੇ ਕਰਕੇ ਦੁਨੀਆ ਦੀ ਸਿਆਸਤ ‘ਚ ਉਨ੍ਹਾਂ ਦੀ ਕੋਈ ਬਹੁਤੀ ਸਾਖ਼ ਨਹੀਂ ਹੈ।
ਟਰੰਪ ਨੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਕਿਹਾ ਕਿ ਉਹ ਖੁੱਲ੍ਹਾ ਤੇ ਮੁਕਤ ਸੰਸਾਰ ਚਾਹੁੰਦੇ ਹਨ। ਦੂਜੇ ਪਾਸੇ ਉਹ ਔਰਤਾਂ ਤੇ ਹੋਰ ਮਾਮਲਿਆਂ ‘ਚ ਬੜੀਆਂ ਹੀ ਸੰਕੀਰਨ ਟਿੱਪਣੀਆਂ ਵੀ ਕਰਦੇ ਹਨ। ਉਨ੍ਹਾਂ ਅੱਤਵਾਦ ਤੇ ਬਿਊਰੇਕ੍ਰੇਸੀ ‘ਤੇ ਇੱਕੋ ਸੁਰ ‘ਚ ਬੋਲਦੇ ਹਨ। ਉਹ ਕਹਿੰਦੇ ਹਨ ਕਿ ਇਹ ਮੇਰੀ ਦਿੱਖ ਨੂੰ ਇਸ ਤਰ੍ਹਾਂ ਬਣਾ ਰਹੇ ਹਨ ਜਿਵੇਂ ਉਹ ਕ੍ਰਿਸਵੀਅਨ ਸੱਭਿਅਤਾ ਲਈ ਕੋਈ ਚੇਤਾਵਨੀ ਹੋਵੇ। ਦੱਸਣਯੋਗ ਹੈ ਕਿ ਹੁਣੇ ਹੁਣੇ ਟਰੰਪ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਹੋਈ ਮੁਲਾਕਾਤ ਵੀ ਬੇਹੱਦ ਚਰਚਾ ‘ਚ ਆਈ ਸੀ ਕਿਉਂਕਿ ਉਨ੍ਹਾਂ ਨਾਲ ਲੋੜ ਤੋਂ ਵੱਧ ਖੁੱਲ੍ਹੇ ਨਜ਼ਰ ਆ ਰਹੇ ਸਨ। ਟਰੰਪ ਦੀ ਜਿੱਤ ‘ਤੇ ਸਵਾਲ ਉੱਠਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਰੂਸ ਨੇ ਉਨ੍ਹਾਂ ਨੂੰ ਜਿਤਾਉਣ ‘ਚ ਮਦਦ ਕੀਤੀ ਹੈ।