ਅਲਾਸਕਾ ‘ਚ ਟਰੰਪ ਨੇ ਕੀਤੀ ਜਿੱਤ ਹਾਸਲ, ‘ਇਲੈਕਟਰੋਲ ਕਾਲਜ ਵੋਟ’ ‘ਚ ਹੋਇਆ ਵਾਧਾ

96
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿਚ ਅਲਾਸਕਾ ਵਿਚ ਸਖਤ ਮੁਕਾਬਲੇ ਵਿਚ ਜਿੱਤ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ‘ਇਲੈਕਟੋਰਲ ਕਾਲਜ ਵੋਟ’ ਵਧ ਕੇ 217 ਹੋ ਗਏ ਹਨ। ਰਿਪਬਲਿਕਨ ਪਾਰਟੀ ਨੇ ਅਲਾਸਕਾ ਦੀ ਸੈਨੇਟ ਸੀਟ ‘ਤੇ ਵੀ ਆਪਣੀ ਪਕੜ ਕਾਇਮ ਰੱਖੀ ਅਤੇ ਇਸ ਦੇ ਨਾਲ ਹੀ 100 ਮੈਂਬਰੀ ਅਮਰੀਕੀ ਸੈਨੇਟ ਵਿਚੋਂ 50 ਉਨ੍ਹਾਂ ਦੇ ਨਾਂ ਹਨ।
ਟਰੰਪ ਨੂੰ ਇਥੇ 56.9 ਫੀਸਦੀ ਵੋਟ ਮਿਲੇ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਂ ‘ਤੇ 39.1 ਫੀਸਦੀ ਵੋਟ ਪਏ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਦੇ ‘ਇਲੈਕਟੋਰਲ ਕਾਲਜ ਵੋਟ’ ਹੁਣ ਵਧ ਕੇ 217 ਹੋ ਗਏ ਹਨ। ਉੱਥੇ 3 ਨਵੰਬਰ ਨੂੰ ਅਮਰੀਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ 543 ਵਿਚੋਂ 279 ਵੋਟ ਹਾਸਲ ਕਰਨ ਵਾਲੇ ਬਾਇਡਨ ਨੂੰ ਪਹਿਲਾਂ ਹੀ ਜੇਤੂ ਐਲਾਨਿਆ ਜਾ ਚੁੱਕਾ ਹੈ।


Share