PUNJABMAILUSA.COM

ਅਲਬਰਟਾ ‘ਚ ਅੰਗਦਾਨ ਨੂੰ ਹੁਲਾਰਾ ਦੇਵੇਗਾ ਨਵਾਂ ਬਿੱਲ

ਅਲਬਰਟਾ ‘ਚ ਅੰਗਦਾਨ ਨੂੰ ਹੁਲਾਰਾ ਦੇਵੇਗਾ ਨਵਾਂ ਬਿੱਲ

ਅਲਬਰਟਾ ‘ਚ ਅੰਗਦਾਨ ਨੂੰ ਹੁਲਾਰਾ ਦੇਵੇਗਾ ਨਵਾਂ ਬਿੱਲ
November 14
11:47 2019

ਐਡਮਿੰਟਨ, 14 ਨਵੰਬਰ (ਪੰਜਾਬ ਮੇਲ)-ਅਲਬਰਟਾ ‘ਚ ਹਰੇਕ ਬਾਲਗ ਨੂੰ ਉਦੋਂ ਤੱਕ ਸੰਭਾਵੀ ਅੰਗਦਾਨੀ ਅਤੇ ਟਿਸ਼ੂ ਦਾਨੀ ਮੰਨਿਆ ਜਾਵੇਗਾ, ਜਦ ਤੱਕ ਕਿ ਉਹ ਅਜਿਹਾ ਕਰਨ ਤੋਂ ਇਨਕਾਰ ਨਹੀਂ ਕਰਦਾ। ਅਜਿਹਾ ਉਦੋਂ ਸੰਭਵ ਹੋਵੇਗਾ, ਜੇ ਨਵਾਂ ਪ੍ਰਾਈਵੇਟ ਮੈਂਬਰ ਬਿੱਲ ਪਾਸ ਹੋ ਜਾਂਦਾ ਹੈ। ਦਿ ਹਿਊਮਨ ਟਿਸ਼ੂ ਐਂਡ ਓਰਗਨ ਡੋਨੇਸ਼ਨ (ਸਹਿਮਤੀ ਮੰਨਿਆ ਜਾਂਦਾ) ਤਰਮੀਮੀ ਐਕਟ ਬੁੱਧਵਾਰ ਨੂੰ ਪਹਿਲੀ ਰੀਡਿੰਗ ‘ਚ ਪਾਸ ਹੋ ਗਿਆ। ਇਸ ਬਿੱਲ ਨੂੰ ਐੱਮ.ਐੱਲ.ਏ. ਮੈਥਿਊ ਜੋਨਜ਼ ਨੇ ਪੇਸ਼ ਕੀਤਾ ਸੀ। ਫਿਲਹਾਲ ਅਲਬਰਟਾ ਵਾਸੀਆਂ ਲਈ ਅੰਗਦਾਨੀਆਂ ਵੱਲੋਂ ਵਿਕਲਪ ਚੁਣਨ ਦਾ ਹੱਕ ਹੈ।
ਬਿੱਲ 205 ਅਧੀਨ ਅਲਬਰਟਾ ਵਾਸੀਆਂ ਲਈ ਅੰਗਦਾਨੀ ਵਜੋਂ ਅਧਿਕਾਰ ਛੱਡਣ ਦਾ ਮੌਕਾ ਹੋਵੇਗਾ, ਜਿੱਥੇ ਲੋਕਾਂ ਨੂੰ ਉਦੋਂ ਤੱਕ ਅੰਗਦਾਨੀ ਮੰਨਿਆ ਜਾਂਦਾ ਹੈ, ਜਦੋਂ ਤੱਕ ਕਿ ਉਹ ਇਸ ਤੋਂ ਕਿਨਾਰਾ ਕਰਨ ਦਾ ਬਦਲ ਨਹੀਂ ਚੁਣਦਾ। ਕਾਬਿਲੇਗੌਰ ਹੈ ਕਿ ਕੁਝ ਅਧਿਐਨਾਂ ਤੋਂ ਸਿੱਧ ਹੋਇਆ ਹੈ ਕਿ 80 ਫੀਸਦੀ ਤੋਂ ਵੱਧ ਕੈਨੇਡੀਅਨ ਆਪਣੇ ਅੰਗ ਦਾਨ ਕਰਨਾ ਚਾਹੁੰਦੇ ਹਨ। ਜੋਨਜ਼ ਨੇ ਕਿਹਾ ਕਿ ਸਿਰਫ 19 ਫੀਸਦੀ ਅਲਬਰਟਾ ਵਾਸੀ ਹੀ ਰਜਿਸਟਰਡ ਡੋਨਰ ਹਨ। ਜੋਨਜ਼ ਨੇ ਕਿਹਾ ਕਿ ਪਸੰਦ ਜਾਂ ਨਾਪਸੰਦ ਵਾਲੀ ਪ੍ਰਣਾਲੀ ਕੈਨੇਡਾ ਵਾਸੀਆਂ ਲਈ ਸਹੀ ਨਹੀਂ ਹੈ। ਕਾਬਿਲੇਗੌਰ ਹੈ ਕਿ ਨੋਵਾ ਸਕੋਸ਼ੀਆ ਉੱਤਰੀ ਅਮਰੀਕਾ ਵਿਚ ਪਹਿਲੀ ਅਜਿਹੀ ਥਾਂ ਬਣ ਚੁੱਕੀ ਹੈ, ਜੋ ਅਪ੍ਰੈਲ ‘ਚ ਲਾਜ਼ਮੀ ਸਹਿਮਤੀ ਲਾਅ ਪਾਸ ਕਰਦਿਆਂ ਸਪੇਨ, ਆਸਟ੍ਰੇਲੀਆ ਅਤੇ ਬੈਲਜੀਅਮ ਸਹਿਤ ਕੁੱਝ ਯੂਰਪੀ ਦੇਸ਼ਾਂ ਦੀ ਕਤਾਰ ‘ਚ ਸ਼ਾਮਲ ਹੋ ਗਿਆ ਹੈ।
ਉਧਰ ਸਿਹਤ ਮੰਤਰੀ ਟੇਲਰ ਸ਼ੈਂਡਰੋ ਨੇ ਕਿਹਾ ਕਿ ਉਨ੍ਹਾਂ ਦਾ ਦਫਤਰ ਬਿੱਲ ਦੀ ਡਰਾਫਟਿੰਗ ‘ਚ ਹਿੱਸੇਦਾਰ ਨਹੀਂ ਸੀ। ਯੂ. ਸੀ.ਪੀ. ਮੈਂਬਰਾਂ ਨੂੰ ਉਮੀਦ ਹੈ ਕਿ ਬਿੱਲ ‘ਤੇ ਫ੍ਰੀ-ਵੋਟ ਹੋਵੇਗੀ। ਉਕਤ ਬਿੱਲ ਤੋਂ ਉਮੀਦਾਂ ਵੀ ਬਹੁਤ ਹਨ, ਕਿਉਂਕਿ ਅੰਗਾਂ ਦੀ ਜ਼ਰੂਰਤ ਵਾਲੇ ਰੋਗੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਲਬਰਟਾ ‘ਚ ਮੈਮੋਰੀ ਫੈਡੋਰੁਕ ਉਨ੍ਹਾਂ 650 ਵਿਅਕਤੀਆਂ ਵਿਚ ਸ਼ਾਮਲ ਹੈ, ਜੋ ਓਰਗਨ ਟਰਾਂਸਪਲਾਂਟ ਦੇ ਲਈ ਵੇਟਿੰਗ ‘ਚ ਹਨ। ਉਹ ਮਾਰਚ 2014 ਤੋਂ ਉਕਤ ਸੂਚੀ ਵਿਚ ਹੈ ਅਤੇ ਡਾਇਲਸਿਸ ‘ਤੇ ਹੈ। ਉਸ ਨੂੰ ਉਦੋਂ ਤੱਕ ਇੰਜ ਰਹਿਣਾ ਪਵੇਗਾ, ਜਦੋਂ ਤੱਕ ਕਿ ਕਿਡਨੀ ਟਰਾਂਸਪਲਾਂਟ ਨਹੀਂ ਹੋ ਜਾਂਦਾ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ 4 ਤੋਂ 5 ਸਾਲ ਉਡੀਕ ਕਰੋ। ਉਸ ਨੇ ਕਿਹਾ ਕਿ ਓਪਨ ਆਊਟ ਓਰਗਨ ਡੋਨੇਸ਼ਨ ਪ੍ਰੋਗਰਾਮ ਹਜ਼ਾਰਾਂ ਅਲਬਰਟਾ ਵਾਸੀਆਂ ਲਈ ਜੀਵਨ ਬਦਲਣ ਵਾਂਗ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article
    ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

Read Full Article
    Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Read Full Article
    ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

Read Full Article
    ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

Read Full Article